ਕ੍ਰਿਕਟ ਤੋਂ ਬਾਅਦ ਹਰਭਜਨ ਉਤਰੇ ਫਿਲਮੀ ਮੈਦਾਨ 'ਚ, ਇਸ ਮੂਵੀ ਤੋਂ ਕਰਨਗੇ ਡੈਬਿਊ

10/15/2019 3:53:10 PM

ਚੇਨਈ : ਭਾਰਤੀ ਕ੍ਰਿਕਟਰ ਇਰਫਾਨ ਪਠਾਨ ਤੋਂ ਬਾਅਦ ਹੁਣ ਉਸਦੇ ਸਾਥੀ ਖਿਡਾਰੀ ਹਰਭਜਨ ਸਿੰਘ ਵੀ ਤਮਿਲ ਸਿਨੇਮਾ ਵਿਚ ਡੈਬਿਊ ਕਰਨਗੇ। ਟਰਬਨੇਟਰ ਦੇ ਨਾਂ ਨਾਲ ਮਸ਼ਹੂਰ ਹਰਭਜਨ ਸਿੰਘ ਅਭਿਨੇਤਾ ਸੰਤਾਨਮ ਦੀ ਫਿਲਮ 'ਡਿਕੀਲੂਨਾ' ਵਿਚ ਕੰਮ ਕਰਨਗੇ। ਫਿਲਮ ਨਿਰਮਾਤਾਵਾਂ ਨੇ ਮੰਗਲਵਾਰ ਨੂੰ ਇਕ ਬਿਆਨ ਵਿਚ ਕਿਹਾ, ''ਹਰਭਜਨ ਸਿੰਘ ਦਾ ਫਿਲਮ ਵਿਚ ਮਹੱਤਵਪੂਰਨ ਕਿਰਦਾਰ ਹੈ।'' ਇਸ ਵਿਚਾਲੇ ਹਰਭਜਨ ਨੇ ਵੀ ਤਮਿਲ ਵਿਚ ਟਵੀਟ ਕਰ ਕੇ ਨਿਰਮਾਤਾਵਾਂ ਨੂੰ ਧੰਨਵਾਦ ਕਿਹਾ।

PunjabKesari

ਭੱਜੀ ਨੇ ਟਵੀਟ ਕੀਤਾ, ''ਤਾਮਿਲਨਾਡੂ ਦੀ ਧਰਤੀ ਤੋਂ ਥਲਈਵਰ, ਥਾਲਾ ਅਤੇ ਥਲਪਤੀ ਨਿਕਲੇ ਹਨ।'' ਭੱਜੀ ਦਾ ਇਸ਼ਾਰਾ ਸੁਪਰਸਟਾਰ ਰਜਨੀਕਾਂਤ, ਅਜੀਤ ਅਤੇ ਵਿਜੇ ਵੱਲ ਸੀ।

ਉੱਥੇ ਹੀ ਹਰਭਜਨ ਸਿੰਘ ਤੋਂ ਇਲਾਵਾ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਇਰਫਾਨ ਪਠਾਨ ਵੀ ਇਕ ਤਮਿਲ ਫਿਲਮ ਵਿਚ ਕੰਮ ਕਰਨ ਜਾ ਰਹੇ ਹਨ।  ਪਠਾਨ ਫਿਲਮ 'ਵਿਕ੍ਰਮ 58' ਵਿਚ ਮੁੱਖ ਭੂਮਿਕਾ ਵਿਚ ਦਿਸਣਗੇ। ਵਿਕ੍ਰਮ 58 ਨੂੰ ਅਜੇ ਨਾਨਾਮੁਥੁ ਡਾਈਰੈਕਟ ਕਰ ਰਹੇ ਹਨ। ਦਰਅਸਲ, ਇਰਫਾਨ ਪਠਾਨ ਨੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ, ''ਨਵਾਂ ਕੰਮ ਅਤੇ ਨਵੀਂਆਂ ਚੁਣੌਤੀਆਂ ਲਈ ਤਿਆਰ।'' ਪਠਾਨ ਨੇ ਇਸ ਵੀਡੀਓ ਵਿਚ ਆਪਣੇ ਕ੍ਰਿਕਟ ਕਰੀਅਰ ਦੇ ਅੰਕੜੇ ਵੀ ਸ਼ੇਅਰ ਕੀਤੇ। ਇਸ ਵਿਚ ਉਸ ਨੇ ਦੱਸਿਆ ਕਿ ਉਸ ਦੇ ਕਰੀਅਰ ਦੀ ਪਹਿਲੀ ਫਿਲਮ ਅਤੇ ਉਹ ਅੱਗੇ ਵੀ ਕੰਮ ਕਰਦੇ ਰਹਿਣਗੇ।


Related News