ਦੁੱਧ ’ਚ ਪਈ ਮੱਖੀ ਦੀ ਤਰ੍ਹਾਂ ਸਾਨੂੰ ਹਟਾਇਆ ਗਿਆ : ਹਰਭਜਨ ਸਿੰਘ

Saturday, Jan 30, 2021 - 01:47 PM (IST)

ਦੁੱਧ ’ਚ ਪਈ ਮੱਖੀ ਦੀ ਤਰ੍ਹਾਂ ਸਾਨੂੰ ਹਟਾਇਆ ਗਿਆ : ਹਰਭਜਨ ਸਿੰਘ

ਸਪੋਰਟਸ ਡੈਸਕ— ਹਰਭਜਨ ਸਿੰਘ, ਵਰਿੰਦਰ ਸਹਿਵਾਗ ਤੇ ਯੁਵਰਾਜ ਸਿੰਘ ਨੂੰ 2011 ਵਰਲਡ ਕੱਪ ਫ਼ਾਈਨਲ ਦੇ ਬਾਅਦ ਲਗਾਤਾਰ ਟੀਮ ਇੰਡੀਆ ’ਚ ਮੌਕਾ ਨਹੀਂ ਮਿਲਿਆ। ਇੱਥੋਂ ਤਕ ਕਿ ਇਹ ਚਾਰ ਖਿਡਾਰੀ 2015 ’ਚ ਹੋਏ ਵਰਲਡ ਕੱਪ ’ਚ ਵੀ ਨਹੀਂ ਖੇਡ ਸਕੇ ਸਨ। ਇਸ ਗੱਲ ਦਾ ਦੁੱਖ ਹਰਭਜਨ ਸਿੰਘ ਨੂੰ ਹੈ। ਉਨ੍ਹਾਂ ਨੇ ਇਕ ਇੰਟਰਵਿਊ ’ਚ ਇਸ ਬਾਰੇ ਕਈ ਗੱਲਾਂ ਕਹੀਆਂ ਸਨ। ਭੱਜੀ ਮੁਤਾਬਕ, 2011 ਵਰਲਡ ਕੱਪ ਫ਼ਾਈਨਲ ਦੇ ਬਾਅਦ ਉਨ੍ਹਾਂ ਨੂੰ ਟੀਮ ’ਚੋਂ ਇਸ ਤਰ੍ਹਾਂ ਕੱਢ ਦਿੱਤਾ ਗਿਆ ਜਿਵੇਂ ਦੁੱਧ ’ਚ ਪਈ ਮੱਖੀ ਨੂੰ ਕੱਢਿਆ ਜਾਂਦਾ ਹੈ।
ਇਹ ਵੀ ਪੜ੍ਹੋ : ਬੀ. ਸੀ. ਸੀ. ਆਈ. ਨੇ ਰਣਜੀ ਤੇ ਵਿਜੇ ਹਜ਼ਾਰੇ ਟੂਰਨਾਮੈਂਟਾਂ ਲਈ ਸੂਬਾ ਸੰਘਾਂ ਤੋਂ ਮੰਗੇ ਸੁਝਾਅ

ਹਰਭਜਨ ਨੇ ਕੁਝ ਸਾਲ ਪਹਿਲਾਂ ਇਕ ਇੰਟਰਵਿਊ ਦਿੱਤਾ ਸੀ। ਇਸ ਦੌਰਾਨ ਯੁਵਰਾਜ ਸਿੰਘ ਵੀ ਸਟੇਜ ’ਤੇ ਮੌਜੂਦ ਸਨ। ਉਨ੍ਹਾਂ ਤੋਂ ਸਵਾਲ ਕੀਤਾ, ‘‘ਇੰਝ ਲਗਦਾ ਹੈ ਕਿ 2011 ਵਰਲਡ ਕੱਪ ਤੁਸੀਂ ਲੋਕ ਜਿੱਤੇ ਸੀ, ਜਿਸ ’ਚ ਵਰਿੰਦਰ ਸਹਿਵਾਗ, ਯੁਵਰਾਜ ਸਿੰਘ ਤੇ ਗੰਭੀਰ ਸਨ, ਜੋ 2015 ਵਰਲਡ ਕੱਪ ’ਚ ਨਹੀਂ ਖੇਡ ਸਕੇ। 2011 ਵਰਲਡ ਕੱਪ ਫ਼ਾਈਨਲ ਦੇ ਬਾਅਦ ਤੁਹਾਨੂੰ ਵਰਲਡ ਕੱਪ ਦਾ ਮੈਚ ਹੀ ਨਹੀਂ ਮਿਲਿਆ।’’ ਇਸ ’ਤੇ ਹਰਭਜਨ ਨੇ ਕਿਹਾ, ‘ਬਿਲਕੁਲ, ਕੋਈ ਵੀ ਟੀਮ ਵਰਲਡ ਕੱਪ ਜਿੱਤਦੀ ਹੈ ਤਾਂ ਮੈਨੂੰ ਲਗਦਾ ਹੈ ਕਿ ਉਸ ਟੀਮ ’ਚ ਕਈ ਖਿਡਾਰੀ ਹੁੰਦੇ ਹਨ ਜੋ ਅਗਲਾ ਵਰਲਡ ਕੱਪ ਖੇਡ ਸਕਦੇ ਹਨ। ਕੁਝ ਖਿਡਾਰੀ ਸਾਡੀ ਟੀਮ ’ਚੋਂ ਵੀ ਅਗਲਾ ਵਰਲਡ ਕੱਪ ਖੇਡ ਸਕਦੇ ਸਨ।’’ ਹਰਭਜਨ ਨੇ ਅੱਗੇ ਕਿਹਾ, ‘‘ਇਸ ’ਚ ਯੁਵਰਾਜ ਵੀ ਸਨ ਤੇ ਮੈਂ ਵੀ ਸੀ। ਵਰਿੰਦਰ ਸਹਿਵਾਗ ਦੀ ਜੇਕਰ ਫਿਟਨੈਸ ਠੀਕ ਹੁੰਦੀ ਤਾਂ ਉਹ ਵੀ ਖੇਡ ਸਕਦੇ ਸਨ। ਗੌਤਮ ਗੰਭੀਰ ਅਗਲਾ ਵਰਲਡ  ਕੱਪ ਖੇਡ ਸਕਦੇ ਸਨ। ਮੈਨੂੰ ਪਤਾ ਨਹੀਂ ਕਿ ਸਾਨੂੰ ਬਾਹਰ ਕਰਨ ਦੇ ਪਿੱਛੇ ਕੀ ਏਜੰਡਾ ਸੀ।’’

PunjabKesariਹਰਭਜਨ ਨੇ ਕਿਹਾ, ‘‘ਜਿਸ ਤਰ੍ਹਾਂ ਯੁਵਰਾਜ ਸਿੰਘ ਨੇ ਕਿਹਾ ਕਿ ਸਿਰਫ਼ ਨੌਜਵਾਨਾਂ ਦੇ ਸਹਾਰੇ ਤੁਸੀਂ ਵਰਲਡ ਕੱਪ ਨਹੀਂ ਜਿੱਤ ਸਕਦੇ ਹੋ। ਤੁਹਾਨੂੰ ਤਜ਼ਰਬੇਕਾਰ ਖਿਡਾਰੀਆਂ ਦੀ ਜ਼ਰੂਰਤ ਹੁੰਦੀ ਹੈ। ਜਦੋਂ ਮੁਸ਼ਕਲ ਘੜੀ ਆਉਂਦੀ ਹੈ ਤਾਂ ਤਜ਼ਰਬੇਕਾਰ ਖਿਡਾਰੀ ਸਹੀ ਫ਼ੈਸਲੇ ਲੈਂਦੇ ਹਨ। ਪਤਾ ਨਹੀਂ ਕੀ ਦਬਾਅ ਸੀ ਜੋ ਸਾਨੂੰ ਹਟਾਇਆ ਗਿਆ। ਇਹ ਭਾਰਤੀ ਕ੍ਰਿਕਟ ’ਚ ਚਲਦਾ ਆ ਰਿਹਾ ਹੈ ਤੇ ਇਸ ਨੂੰ ਬਦਲਣ ਦੀ ਜ਼ਰੂਰਤ ਹੈ । ਜਿਸ ਨੇ ਟੀਮ ਲਈ ਬਹੁਤ ਕੰਮ ਕੀਤਾ ਹੈ ਉਸ ਨੂੰ ਇੱਜ਼ਤ ਨਾਲ ਵਿਦਾ ਕਰਨਾ ਚਾਹੀਦਾ ਹੈ। ਗੰਭੀਰ, ਯੁਵਰਾਜ ਜਾਂ ਲਕਸ਼ਮਣ ਸਾਰੇ ਖਟਾਸ ਦੇ ਨਾਲ ਬਾਹਰ ਗਏ ਹਨ।’’ 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।   


author

Tarsem Singh

Content Editor

Related News