ਹਰਭਜਨ ਸਿੰਘ ਨੂੰ ਸ਼ਾਨਦਾਰ ਕਰੀਅਰ ਦੇ ਬਾਵਜੂਦ ਇਸ ਗੱਲ ਦਾ ਹਮੇਸ਼ਾ ਰਹੇਗਾ ਮਲਾਲ
Saturday, Dec 25, 2021 - 01:46 PM (IST)
ਨਵੀਂ ਦਿੱਲੀ- ਭਾਰਤੀ ਕ੍ਰਿਕਟ ਦੇ ਸਰਵਸ੍ਰੇਸ਼ਠ ਗੇਂਦਬਾਜ਼ਾਂ 'ਚ ਸ਼ੁਮਾਰ ਹਰਭਜਨ ਸਿੰਘ ਨੂੰ 2015-16 'ਚ ਲਗਾਤਾਰ ਚੰਗੇ ਪ੍ਰਦਰਸ਼ਨ ਦੇ ਬਾਅਦ ਵੀ ਰਾਸ਼ਟਰੀ ਟੀਮ 'ਚ ਜਗ੍ਹਾ ਨਾ ਮਿਲਣ ਦਾ ਥੋੜ੍ਹਾ ਮਲਾਲ ਹੈ ਪਰ ਉਨ੍ਹਾਂ ਨੂੰ ਆਪਣੇ 23 ਸਾਲ ਦੇ ਕਰੀਅਰ ਨੂੰ ਲੈ ਕੇ ਕੋਈ ਪਛਤਾਵਾ ਨਹੀਂ ਹੈ। ਸ਼ੁੱਕਰਵਾਰ ਨੂੰ ਕ੍ਰਿਕਟ ਦੇ ਸਾਰੇ ਫਾਰਮੈਟਸ ਤੋਂ ਸੰਨਿਆਸ ਦਾ ਐਲਾਨ ਕਰਨ ਵਾਲੇ ਹਰਭਜਨ ਨੇ ਇਕ ਇੰਟਰਵਿਊ 'ਚ ਕਿਹਾ ਕਿ ਉਨ੍ਹਾਂ ਦੇ ਸੰਨਿਆਸ ਦੇ ਐਲਾਨ ਦਾ ਸਮਾਂ ਹੁਣ ਦਾ ਨਾ ਹੋ ਕੇ ਪਹਿਲਾਂ ਹੋ ਸਕਦਾ ਹੈ।
ਇਹ ਵੀ ਪੜ੍ਹੋ : ਕ੍ਰਿਕਟ ਤੋਂ ਸੰਨਿਆਸ ਮਗਰੋਂ ਹਰਭਜਨ ਸਿੰਘ ਦੀ ‘ਸਿਆਸੀ ਪਿੱਚ’ ’ਤੇ ਉਤਰਨ ਦੀ ਚਰਚਾ ਹੋਈ ਤੇਜ਼
ਸੰਨਿਅਸ ਦੇ ਸਮੇਂ ਦੇ ਬਾਰੇ ਹਰਭਜਨ ਨੇ ਕਿਹਾ ਕਿ ਮੈਨੂੰ ਇਹ ਸਵੀਕਾਰ ਕਰਨਾ ਹੋਵੇਗਾ ਕਿ ਰਿਟਾਇਰਮੈਂਟ ਦੇ ਐਲਾਨ ਦਾ ਸਮਾਂ ਸਹੀ ਨਹੀਂ ਹੈ। ਮੈਂ ਕਾਫ਼ੀ ਦੇਰ ਕਰ ਦਿੱਤੀ। ਆਮ ਤੌਰ 'ਤੇ ਮੈਂ ਆਪਣੀ ਪੂਰੀ ਜ਼ਿੰਦਗੀ 'ਚ ਸਮੇਂ ਦਾ ਪਾਬੰਦ ਰਿਹਾ ਹਾਂ। ਸ਼ਾਇਦ ਇਹੋ ਇਕ ਚੀਜ਼ ਹੈ ਜਿਸ 'ਚ ਮੈਂ ਦੇਰੀ ਕਰ ਦਿੱਤੀ। ਗੱਲ ਬਸ ਇੰਨੀ ਕੁ ਹੈ ਕਿ ਖੇਡ ਤੋਂ ਸੰਨਿਆਸ ਬਾਰੇ ਮੈਂ 'ਟਾਈਮਿੰਗ (ਸਮੇਂ)' ਤੋਂ ਖੁੰਝ ਗਿਆ। ਹਰਭਜਨ ਨੂੰ ਇਸ ਗੱਲ ਦਾ ਮਲਾਲ ਹੈ ਕਿ 2015-16 'ਚ ਜਦੋਂ ਉਹ ਸ਼ਾਨਦਾਰ ਲੈਅ 'ਚ ਸੀ ਉਦੋਂ ਉਨ੍ਹਾਂ ਨੂੰ ਰਾਸ਼ਟਰੀ ਟੀਮ 'ਚ ਜਗ੍ਹਾ ਨਹੀਂ ਮਿਲੀ ਪਰ ਉਨ੍ਹਾਂ ਨੂੰ ਕਿਸੇ ਚੀਜ਼ ਦਾ ਪਛਤਾਵਾ ਨਹੀਂ ਹੈ।
ਹਰਭਜਨ ਨੇ ਕਿਹਾ ਕਿ ਕਿਸੇ ਵੀ ਚੀਜ਼ ਨੂੰ ਦੇਖਣ ਦੇ ਦੋ ਨਜ਼ਰੀਏ ਹੁੰਦੇ ਹਨ। ਜੇਕਰ ਮੈਂ ਜਲੰਧਰ ਦੇ ਇਕ ਛੋਟੇ ਜਿਹੇ ਸ਼ਹਿਰ ਦੇ ਮੁੰਡੇ ਦੇ ਤੌਰ 'ਤੇ ਖ਼ੁਦ ਨੂੰ ਦੇਖਾਂ ਤਾਂ ਜਿੱਥੋਂ ਮੈਂ ਸ਼ੁਰੂ ਕੀਤਾ ਤੇ ਮੈਨੂੰ ਜੋ ਕਾਮਯਾਬੀ ਮਿਲੀ ਉਸ ਬਾਰੇ ਮੈਨੂੰ ਪਹਿਲਾਂ ਅੰਦਾਜ਼ਾ ਨਹੀਂ ਸੀ। ਮੈਂ ਸਿਰਫ਼ ਰੱਬ ਦਾ ਸ਼ੁਕਰਾਨਾ ਕਰ ਸਕਦਾ ਹਾਂ। ਮੈਂ ਕ੍ਰਿਕਟ ਲਈ ਕਾਫ਼ੀ ਧੰਨਵਾਦੀ ਹਾਂ। ਜੇਕਰ ਦੂਜੇ ਤਰੀਕੇ ਤੋਂ ਦੇਖਾਂ ਤਾਂ ਇਹ 'ਇੰਝ ਹੁੰਦਾ ਤਾਂ ਕੀ ਹੁੰਦਾ ਵਾਲੀ ਗੱਲ ਹੋਵੇਗੀ'।
ਇਹ ਵੀ ਪੜ੍ਹੋ : BCCI ਨੇ ਹਰਭਜਨ ਨੂੰ ਸ਼ਾਨਦਾਰ ਕਰੀਅਰ ਦੇ ਲਈ ਦਿੱਤੀ ਵਧਾਈ
ਹਰਭਜਨ ਨੇ ਅੱਗੇ ਕਿਹਾ ਕਿ ਪੰਜ ਸਾਲ ਪਹਿਲਾਂ ਜੋ ਹੋਇਆ ਉਸ ਨੂੰ ਲੈ ਕੇ ਪਛਤਾਵਾ ਕਰਨ ਦਾ ਕੋਈ ਮਤਲਬ ਨਹੀਂ ਹੈ। ਹਾਂ ਮੈਂ ਕ੍ਰਿਕਟ ਦੇ ਮੈਦਾਨ ਤੋਂ ਸੰਨਿਆਸ ਲੈ ਸਕਦਾ ਸੀ, ਮੈਂ ਸ਼ਾਇਦ ਕੁਝ ਸਮਾਂ ਪਹਿਲਾਂ ਖੇਡ ਨੂੰ ਅਲਵਿਦਾ ਕਹਿ ਸਕਦਾ ਸੀ ਪਰ ਮੈਨੂੰ ਕੋਈ ਪਛਤਾਵਾ ਨਹੀਂ ਹੈ ਕਿਉਂਕਿ ਜਦੋਂ ਪਿੱਛੇ ਮੁੜ ਕੇ ਦੇਖਦਾ ਹਾਂ ਤਾਂ ਮੈਨੂੰ ਜੋ ਮਿਲਿਆ ਹੈ, ਉਹ ਉਸ ਤੋਂ ਕਿਤੇ ਜ਼ਿਆਦਾ ਹੈ ਜੋ ਮੈਂ ਨਹੀਂ ਕੀਤਾ। ਜੇਕਰ ਮੈਂ ਇਹ ਕਹਾਂ ਕਿ ਮੈਂ ਕਦੋਂ ਤੋਂ ਸ਼ੁਰੂ ਕੀਤਾ ਹੈ ਤਾਂ ਮਨ ਖ਼ਰਾਬ ਕਰਨ ਦੀ ਲੋੜ ਨਹੀਂ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।