ਹਰਭਜਨ ਨੇ ਆਸਟਰੇਲੀਆ ਖ਼ਿਲਾਫ਼ ਕੋਹਲੀ ਦੀ ਗ਼ੈਰ ਮੌਜੂਦਗੀ ਦਾ ਲੱਭਿਆ ਹੱਲ

Monday, Nov 23, 2020 - 02:17 PM (IST)

ਹਰਭਜਨ ਨੇ ਆਸਟਰੇਲੀਆ ਖ਼ਿਲਾਫ਼ ਕੋਹਲੀ ਦੀ ਗ਼ੈਰ ਮੌਜੂਦਗੀ ਦਾ ਲੱਭਿਆ ਹੱਲ

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ 17 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਇਤਿਹਾਸਕ ਬਾਰਡਰ-ਗਾਵਸਕਰ ਟੈਸਟ ਸੀਰੀਜ਼ ਦੇ ਪਹਿਲੇ ਮੈਚ 'ਚ ਹਿੱਸਾ ਲੈਣ ਦੇ ਬਾਅਦ ਪੈਟਰਨਿਟੀ ਲੀਵ 'ਤੇ ਚਲੇ ਜਾਣਗੇ। ਅਜਿਹੇ 'ਚ ਭਾਰਤ ਲਈ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਉਨ੍ਹਾਂ ਦੀ ਕਮੀ ਕੌਣ ਪੂਰੀ ਕਰੇਗਾ। ਹੁਣ ਇਸ ਦਾ ਹੱਲ ਤਜਰਬੇਕਾਰ ਸਪਿਨਰ ਭੱਜੀ ਭਾਵ ਹਰਭਜਨ ਸਿੰਘ ਨੇ ਲੱਭਿਆ ਹੈ। ਹਰਭਜਨ ਮੁਤਾਬਕ ਕੋਹਲੀ ਦੀ ਜਗ੍ਹਾ ਕੇ. ਐਲ. ਰਾਹੁਲ ਬੱਲੇਬਾਜ਼ੀ ਕਰ ਸਕਦਾ ਹੈ।

ਇਹ ਵੀ ਪੜ੍ਹੋ : IPL 2020 ਤੋਂ BCCI ਨੂੰ ਹੋਇਆ ਵੱਡਾ ਫਾਇਦਾ, ਜਾਣੋ ਕਿੰਨੇ ਹਜ਼ਾਰ ਕਰੋੜ ਰੁਪਏ ਰਹੀ ਕਮਾਈ

ਹਰਭਜਨ ਨੇ ਕਿਹਾ, ਮੈਂ ਓਪਨਿੰਗ ਜੋੜੀ ਨਹੀਂ ਬਦਲਾਂਗਾ। ਰੋਹਿਤ ਸ਼ਰਮਾ ਨੂੰ ਆਸਟਰੇਲੀਆ 'ਚ ਪਾਰੀ ਦਾ ਆਗਾਜ਼ ਕਰਨਾ ਚਾਹੀਦਾ ਹੈ ਤੇ ਰਾਹੁਲ ਕੋਹਲੀ ਦੀ ਜਗ੍ਹਾ ਨੂੰ ਭਰ ਸਕਦਾ ਹੈ। ਉਨ੍ਹਾਂ ਨੇ ਕੇ. ਐੱਲ. ਰਾਹੁਲ ਨੂੰ ਕੁਆਲਿਟੀ ਪਲੇਅਰ ਦਸਦੇ ਹੋਏ ਕਿਹਾ, ਰਾਹੁਲ ਨੰਬਰ 3 ਤੇ 4 'ਤੇ ਉਤਰ ਸਕਦੇ ਹਨ। ਇਸੇ ਦੇ ਨਾਲ ਹੀ ਉਨ੍ਹਾਂ ਨੇ ਰਾਹੁਲ ਨੂੰ ਓਪਨਿੰਗ ਲਈ ਬਿਹਤਰੀਨ ਖਿਡਾਰੀ ਕਿਹਾ।
PunjabKesari
ਇਹ ਵੀ ਪੜ੍ਹੋ : ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਨੇ 'ਮੈਟਰਨਿਟੀ ਲੀਵ' ਲੈਣ ਤੋਂ ਕੀਤਾ ਸਾਫ਼ ਇਨਕਾਰ, ਜਾਣੋ ਵਜ੍ਹਾ

ਭਾਰਤੀ ਸਪਿਨਰ ਨੇ ਕਿਹਾ, ਗ਼ੁਲਾਬੀ ਗੇਂਦ ਨਵੀਂ ਹੋਣ 'ਤੇ ਜ਼ਿਆਦਾ ਘੁੰਮਦੀ ਹੈ, ਇਕ ਵਾਰ ਸੀਮ ਬੈਠ ਜਾਣ ਦੇ ਬਾਅਦ ਬੱਲੇਬਾਜ਼ੀ ਸੌਖੀ ਹੋ ਜਾਂਦੀ ਹੈ। ਸਾਡੇ ਗੇਂਦਬਾਜ਼ ਗ਼ੁਲਾਬੀ ਗੇਂਦ 'ਚ ਬਾਲਿੰਗ ਕਰਨ ਨੂੰ ਲੈ ਕੇ ਉਤਸ਼ਾਹਤ ਹੋਣਗੇ, ਕਿਉਂਕਿ ਭਾਰਤ ਕੋਲ ਚੰਗਾ ਲਾਈਨ ਅਪ ਹੈ। ਮੁਹੰਮਦ ਸ਼ੰਮੀ, ਜਸਪ੍ਰੀਤ ਬੁਮਰਾਹ, ਇਸ਼ਾਂਤ ਸ਼ਰਮਾ ਅਤੇ ਬਾਕੀ ਹੋਰ ਆਸਟਰੇਲੀਆਈ ਟੀਮ ਨੂੰ ਨੁਕਸਾਨ ਪਹੁੰਚਾ ਸਕਦੇ ਹਨ, ਜੋ ਆਸਟਰੇਲੀਆ ਵੀ ਕਰੇਗਾ।
PunjabKesari
ਜ਼ਿਕਰਯੋਗ ਹੈ ਕਿ ਭਾਰਤ ਦਾ ਆਸਟਰੇਲੀਆ ਦੌਰਾ ਵਨ-ਡੇ ਸੀਰੀਜ਼ ਤੋਂ 27 ਨਵੰਬਰ ਨੂੰ ਸ਼ੁਰੂ ਹੋਵੇਗਾ। ਦੂਜਾ ਵਨ-ਡੇ 29 ਤੇ ਤੀਜਾ ਵਨ-ਡੇ 2 ਦਸੰਬਰ ਨੂੰ ਖੇਡਿਆ ਜਾਵੇਗਾ। ਇਸ ਤੋਂ ਬਾਅਦ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਹੋਵੇਗੀ ਜੋ 4, 6 ਤੇ 8 ਦਸੰਬਰ ਨੂੰ ਖੇਡੀ ਜਾਵੇਗੀ। ਅੰਤ 'ਚ ਇਤਿਹਾਸਕ ਬਾਰਡਰ-ਗਾਵਸਕਰ ਸੀਰੀਜ਼ (ਟੈਸਟ) ਖੇਡੀ ਜਾਵੇਗੀ ਜੋ 17 ਦਸੰਬਰ ਤੋਂ ਸ਼ੁਰੂ ਹੋਵੇਗੀ ਅਤੇ ਇਹ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੋਵੇਗੀ।


author

Tarsem Singh

Content Editor

Related News