ਭੱਜੀ ਨੇ ਪਹਿਲਾਂ ਉਡਾਇਆ ਸ਼੍ਰੀਲੰਕਾ ਦਾ ਮਜ਼ਾਕ ਬਾਅਦ ''ਚ ਡਿਲੀਟ ਕੀਤਾ ਟਵੀਟ, ਜਾਣੋ ਪੂਰਾ ਮਾਮਲਾ

11/13/2017 3:57:10 PM

ਨਵੀਂ ਦਿੱਲੀ, (ਬਿਊਰੋ)— ਟੀਮ ਇੰਡੀਆ ਤੋਂ ਬਾਹਰ ਚਲ ਰਹੇ ਟਰਬੋਨੇਟਰ ਹਰਭਜਨ ਸਿੰਘ ਇਕ ਵਾਰ ਫਿਰ ਆਪਣੇ ਟਵੀਟ ਦੀ ਵਜ੍ਹਾ ਕਰਕੇ ਚਰਚਾ 'ਚ ਆ ਗਏ ਹਨ। ਭੱਜੀ ਨੇ ਹਾਲ ਹੀ 'ਚ ਟਵੀਟ ਕਰਕੇ ਭਾਰਤ ਦੌਰੇ 'ਤੇ ਆਈ ਸ਼੍ਰੀਲੰਕਾਈ ਟੀਮ ਦਾ ਮਜ਼ਾਕ ਉਡਾਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਆਪਣਾ ਇਹ ਟਵੀਟ ਡਲੀਟ ਕਰ ਦਿੱਤਾ। ਹਰਭਜਨ ਨੇ ਲਿਖਿਆ, ''ਸ਼੍ਰੀਲੰਕਾ ਦੀ ਟੀਮ ਫਿਲਹਾਲ ਆਪਣੇ ਸਭ ਤੋਂ ਖ਼ਰਾਬ ਦੌਰ 'ਚ ਹੈ ਅਤੇ ਇੱਥੋਂ ਤੱਕ ਕਿ ਜ਼ਿੰਬਾਬਵੇ ਦੇ ਖਿਲਾਫ ਵੀ ਉਸ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਹੈ। ਉਮੀਦ ਕਰਦਾ ਹਾਂ ਕਿ ਸ਼੍ਰੀਲੰਕਾ ਛੇਤੀ ਹੀ ਫਿਰ ਤੋਂ ਕੌਮਾਂਤਰੀ ਪੱਧਰ 'ਤੇ ਵਾਪਸੀ ਕਰੇਗੀ।''


ਸ਼੍ਰੀਲੰਕਾ ਨੂੰ ਅਜੇ ਤੱਕ ਕੁਮਾਰ ਸੰਗਕਾਰਾ, ਮਹਿਲਾ ਜੈਵਰਧਨੇ ਅਤੇ ਤਿਲਕਰਤਨੇ ਦਿਲਸ਼ਾਨ ਜਿਹੇ ਦਿੱਗਦਜ ਖਿਡਾਰੀਆਂ ਦਾ ਸਹੀ ਬਦਲ ਨਹੀਂ ਮਿਲ ਸਕਿਆ ਹੈ ਅਤੇ ਇਹੋ ਵਜ੍ਹਾ ਹੈ ਕਿ ਕੌਮਾਂਤਰੀ ਕ੍ਰਿਕਟ 'ਚ ਉਨ੍ਹਾਂ ਦਾ ਪ੍ਰਦਰਸ਼ਨ ਕੁਝ ਸਮੇਂ ਤੋਂ ਪ੍ਰਭਾਵੀ ਨਹੀਂ ਰਿਹਾ ਹੈ। ਸ਼੍ਰੀਲੰਕਾ ਦੀ ਟੀਮ ਤਿੰਨ ਟੈਸਟ, ਤਿੰਨ ਵਨਡੇ ਅਤੇ ਇੰਨੇ ਹੀ ਟੀ-20 ਮੈਚ ਖੇਡਣ ਲਈ ਭਾਰਤ ਦੇ ਦੌਰੇ 'ਤੇ ਆਈ ਹੈ ਅਤੇ ਉਸ ਦੀ ਮੌਜੂਦਾ ਲੈਅ ਨੂੰ ਦੇਖਦੇ ਹੋਏ ਭਾਰਤੀ ਟੀਮ ਦਾ ਪਲੜਾ ਕਾਫੀ ਭਾਰੀ ਹੈ। ਸੀਰੀਜ਼ ਦਾ ਪਹਿਲਾ ਮੈਚ 16 ਨਵੰਬਰ ਨੂੰ ਕੋਲਕਾਤਾ ਦੇ ਈਡਨ ਗਾਰਡਨ 'ਚ ਖੇਡਿਆ ਜਾਵੇਗਾ। ਸ਼੍ਰੀਲੰਕਾ ਦੇ ਲਈ ਰਾਹਤ ਦੀ ਗੱਲ ਸਿਰਫ ਇਹੋ ਹੈ ਕਿ ਉਨ੍ਹਾਂ ਨੇ ਪਿਛਲੇ ਮਹੀਨੇ ਯੂ.ਏ.ਈ. 'ਚ ਟੈਸਟ ਸੀਰੀਜ਼ 'ਚ ਪਾਕਿਸਤਾਨ ਨੂੰ 2-0 ਨਾਲ ਹਰਾਇਆ ਸੀ।

ਖੈਰ ਇਹ ਕੋਈ ਪਹਿਲਾ ਮੌਕਾ ਨਹੀਂ ਹੈ, ਜਦੋਂ ਹਰਭਜਨ ਆਪਣੇ ਟਵੀਟ ਕਰਕੇ ਚਰਚਾ 'ਚ ਆਏ ਹੋਣ। ਜ਼ਿਕਰਯੋਗ ਹੈ ਕਿ ਹਰਭਜਨ ਸਿੰਘ ਨੇ ਆਪਣਾ ਆਖ਼ਰੀ ਕੌਮਾਂਤਰੀ ਮੈਚ ਸਾਲ 2016 'ਚ ਏਸ਼ੀਆ ਕੱਪ ਦੇ ਦੌਰਾਨ ਖੇਡਿਆ ਸੀ। ਹਰਭਜਨ ਸਿੰਘ ਨੇ 103 ਟੈਸਟ ਮੈਚਾਂ 'ਚ 417 ਵਿਕਟ ਝਟਕੇ ਹਨ ਜਿਸ 'ਚ ਆਸਟਰੇਲੀਆ ਦੇ ਖਿਲਾਫ 2001 'ਚ ਲਈ ਗਈ ਹੈਟ੍ਰਿਕ ਵੀ ਸ਼ਾਮਲ ਹੈ। ਜਦਕਿ ਉਨ੍ਹਾਂ ਨੇ 236 ਵਨਡੇ ਮੈਚਾਂ 'ਚ 269 ਵਿਕਟਾਂ ਵੀ ਲਈਆਂ ਹਨ।


Related News