‘ਲਾਈਫ ਕੇ ਮਜ਼ੇ ਲੇਨੇ’ ਗੀਤ ’ਚ ਦਿਸੇ ਕ੍ਰਿਕਟਰ ਹਰਭਜਨ ਸਿੰਘ, ਦੋਸਤੀ ’ਤੇ ਆਧਾਰਿਤ ਹੈ ਗੀਤ (ਵੀਡੀਓ)
Wednesday, Mar 31, 2021 - 05:59 PM (IST)
ਚੰਡੀਗੜ੍ਹ (ਬਿਊਰੋ)– ਭਾਰਤੀ ਕ੍ਰਿਕਟਰ ਹਰਭਜਨ ਸਿੰਘ ਦਾ ਅੱਜ ਇਕ ਗੀਤ ਰਿਲੀਜ਼ ਹੋਇਆ ਹੈ। ਇਸ ਗੀਤ ਦਾ ਨਾਂ ਹੈ ‘ਲਾਈਫ ਕੇ ਮਜ਼ੇ ਲੇਨੇ’। ਗੀਤ ’ਚ ਹਰਭਜਨ ਸਿੰਘ ਕਾਲਜ ਬੁਆਏ ਦੀ ਭੂਮਿਕਾ ’ਚ ਹਨ।
ਮਜ਼ੇਦਾਰ ਗੱਲ ਇਹ ਹੈ ਕਿ ਗੀਤ ’ਚ ਵੀਡੀਓ ਦੀ ਜਗ੍ਹਾ ਹਰਭਜਨ ਸਿੰਘ ਨੇ ਬਾਕੀ ਕਲਾਕਾਰਾਂ ਨਾਲ ਪੋਸਟਰ ਦੇਖਣ ਨੂੰ ਮਿਲ ਰਹੇ ਹਨ, ਜਿਨ੍ਹਾਂ ’ਚ ਹਰਭਜਨ ਸਿੰਘ ਦਾ ਚੁਲਬੁਲਾ ਅੰਦਾਜ਼ ਦਿਖਾਈ ਦੇ ਰਿਹਾ ਹੈ।
‘ਲਾਈਫ ਕੇ ਮਜ਼ੇ ਲੇਨੇ’ ਗੀਤ ’ਚ ਹਰਭਜਨ ਸਿੰਘ ਦੇ ਨਾਲ ਅਰਜੁਨ, ਲੋਸਲੀਆ ਮਾਰੀਆਨਾਸਨ ਤੇ ਸਤੀਸ਼ ਦਿਖਾਈ ਦੇ ਰਹੇ ਹਨ। ਗੀਤ ਹਿੰਦੀ ਫ਼ਿਲਮ ‘ਫਰੈਂਡਸ਼ਿਪ’ ਦਾ ਹੈ। ਗੀਤ ਨੂੰ ਆਵਾਜ਼ ਸਾਰਥ ਸੰਤੋਸ਼ ਨੇ ਦਿੱਤੀ ਹੈ। ਇਸ ਨੂੰ ਸੰਗੀਤ ਡੀ. ਐੱਮ. ਉਦੈਕੁਮਾਰ ਨੇ ਦਿੱਤਾ ਹੈ। ਗੀਤ ਦੇ ਬੋਲ ਰੁਚੀ ਚਾਰੀਆ ਨੇ ਲਿਖੇ ਹਨ ਤੇ ਮਿਊਜ਼ਿਕ ਲੇਬਲ ਲਾਹਾਰੀ ਮਿਊਜ਼ਿਕ ਹੈ।
ਯੂਟਿਊਬ ’ਤੇ ਗੀਤ ਨੂੰ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਗੀਤ ’ਚ ਦਿਖਾਈ ਦੇ ਰਹੇ ਬੈਨਰ ਟੱਫਨਡ ਸਟੂਡੀਓਜ਼ ਲਿਮਟਿਡ ਵਲੋਂ ਬਣਾਏ ਗਏ ਹਨ। ਇਸ ਗੀਤ ਦੇ ਪ੍ਰੋਡਿਊਸਰ ਵਿਪਲਵ ਕਿਰਨ ਰੈੱਡੀ ਮੰਡਾਡੀ ਹਨ ਤੇ ਪ੍ਰੋਡਿਊਸਰ ਜੌਨ ਪੌਲ ਰਾਜ ਤੇ ਸ਼ਾਮ ਸੂਰਿਆ ਹਨ।
ਨੋਟ– ਹਰਭਜਨ ਸਿੰਘ ਇਸ ਗੀਤ ’ਚ ਤੁਹਾਨੂੰ ਕਿਵੇਂ ਦੇ ਲੱਗੇ? ਕੁਮੈਂਟ ਕਰਕੇ ਦੱਸੋ।