ਗੀਤਾ ਤੋਂ ਇਲਾਵਾ ਭੱਜੀ ਹਨ ਇਨ੍ਹਾਂ ਦੇ ਦੀਵਾਨੇ, ਜਾਣੋ ਕਿੱਥੋਂ - ਕਿੱਥੋਂ ਹੁੰਦੀ ਹੈ ਕਮਾਈ (ਦੇਖੋ ਤਸਵੀਰਾਂ)

Thursday, Oct 29, 2015 - 01:16 PM (IST)

ਗੀਤਾ ਤੋਂ ਇਲਾਵਾ ਭੱਜੀ ਹਨ ਇਨ੍ਹਾਂ ਦੇ ਦੀਵਾਨੇ, ਜਾਣੋ ਕਿੱਥੋਂ - ਕਿੱਥੋਂ ਹੁੰਦੀ ਹੈ ਕਮਾਈ (ਦੇਖੋ ਤਸਵੀਰਾਂ)

ਨਵੀਂ ਦਿੱਲੀ- ਕ੍ਰਿਕਟਰ ਹਰਭਜਨ ਸਿੰਘ ਆਪਣੀ ਜ਼ਿੰਦਗੀ ਦੀ ਨਵੀਂ ਪਾਰੀ ਖੇਡਣ ਜਾ ਰਹੇ ਹਨ। ਅੱਜ ਬਾਲੀਵੁੱਡ ਦੀ ਅਦਾਕਾਰਾ ਗੀਤਾ ਬਸਰਾ ਨਾਲ ਉਨ੍ਹਾਂ ਦਾ ਵਿਆਹ ਹੈ। 35 ਸਾਲ ਦੇ ਹਰਭਜਨ ਨੇ ਕ੍ਰਿਕਟਰ ਬਣ ਕੇ ਆਪਣੇ ਪਿਤਾ ਦਾ ਸੁਪਨਾ ਪੁਰਾ ਕੀਤਾ ਹੈ। ਇਸ ਖੇਡ ਨੇ ਭੱਜੀ ਦੇ ਨਾਲ ਉਸ ਦੀ ਫੈਮਿਲੀ ਦੀ ਜ਼ਿੰਦਗੀ ਵੀ ਬਦਲ ਕੇ ਰੱਖ ਦਿੱਤੀ। ਛੋਟੇ ਬਿਜ਼ਨੈੱਸਮੈਨ ਦੇ ਲੜਕੇ ਹਰਭਜਨ ਸਿੰਘ ਅੱਜ ਕਰੋੜਾ ਦੇ ਮਾਲਿਕ ਹਨ। ਭੱਜੀ ਆਪਣੀ ਲਗਜ਼ਰੀ ਕਾਰ ''ਹਮਰ'' ਲਈ ਕ੍ਰੇਜ਼ੀ ਹਨ। ਕਾਰ ਖਰੀਦਣ ਤੋਂ ਬਾਅਦ ਉਹ ਇਸ ਨੂੰ ਬਿਨਾ ਨੰਬਰ ਪਲੇਟ ਤੋਂ ਹੀ ਡਰਾਈਵ ਕਰਨ ਲਈ ਨਿਕਲ ਪਏ ਸੀ, ਜਿਸ ਕਰਕ ਭੱਜੀ ''ਤੇ ਜੁਰਮਾਨਾ ਵੀ ਲੱਗਾ ਸੀ। ਭੱਜੀ ਨੂੰ ਸਪੋਰਟਸ ਕਾਰਾਂ ਦਾ ਬਹੁਤ ਸ਼ੌਂਕ ਹੈ।


ਕਿਥੋਂ - ਕਿਥੋਂ ਹੁੰਦੀ ਹੈ ਹਰਭਜਨ ਸਿੰਘ ਨੂੰ ਕਮਾਈ
- ਕਰੀਬ 60 ਕਰੋੜ ਰੁਪਏ। ਆਪਣੇ ਕੈਰੀਅਰ ''ਚ ਉਹ ਬੀ. ਸੀ. ਸੀ. ਆਈ. ਦੇ ਏ - ਗ੍ਰੇਡ ਕ੍ਰਿਕਟਰਾਂ ''ਚ ਸ਼ਾਮਿਲ ਰਹੇ, ਜਿਨ੍ਹਾਂ ਦੀ ਕਾਨਟਰੈਕਟ ਤਹਿਤ ਸਲਾਨਾ ਫੀਸ 1 ਕਰੋੜ ਰੁਪਏ ਹੁੰਦੀ ਹੈ।
- ਜਾਣਕਾਰੀ ਮੁਤਾਬਿਕ ਭੱਜੀ ਦੀ ਸਲਾਨਾ ਕਰੀਬ 4 ਕਰੋੜ ਰੁਪਏ ਦੀ ਕਮਾਈ ਫ੍ਰੈਂਚਾਈਜ਼ੀ ਅਤੇ ਕਲੱਬ ਵਲੋਂ ਕ੍ਰਿਕਟ ਖੇਡ ਕੇ ਕਰਦੇ ਹਨ।
- ਹਰਭਜਨ ਕਈ ਬਰਾਂਡ ਨੂੰ ਵੀ ਐਂਡੋਰਜ਼ ਕਰਦੇ ਹਨ। ਮੀਡੀਆ ਰਿਪੋਰਟ ਮੁਤਾਬਿਕ ਇਸ ਤੋਂ ਉਨ੍ਹਾਂ ਨੂੰ ਕਰੀਬ 10 ਕਰੋੜ ਰੁਪਏ ਦੀ ਕਮਾਈ ਹੋਈ।
- ਇਸ ਤੋਂ ਇਲਾਵਾ ਭੱਜੀ ਪੰਜਾਬ ਪੁਲਸ ''ਚ ਡੀ. ਐਸ. ਪੀ. ਰੈਂਕ ''ਤੇ ਤੈਨਾਤ ਹਨ।

ਇਥੋਂ ਵੀ ਹੁੰਦੀ ਹੈ ਕਮਾਈ
- ਭੱਜੀ ਸਪੋਰਟਸ ਬਰਾਂਡ
- ਪ੍ਰੋਡਕਸ਼ਨ ਹਾਊਸ
- ਪੰਜਾਬੀ ਫਿਲਮਾਂ ''ਚ ਐਕਟਿੰਗ, ਟੀ. ਵੀ. ਸ਼ੋਅਜ਼
- ਚੰਡੀਗੜ੍ਹ ਦੇ ਸੈਕਟਰ 11 ''ਚ 2004 ''ਚ ਉਨ੍ਹਾਂ ਨੇ ਹੇਅਰ ਐਂਡ ਬਿਊਟੀ ਸੈਲੂਨ ਵੀ ਖੋਲਿਆ ਸੀ, ਜਿਸਦਾ ਉਦਘਾਟਨ ਸੌਰਵ ਗਾਂਗੁਲੀ ਨੇ ਕੀਤਾ ਸੀ। ਹਾਲਾਂਕਿ ਇਹ ਹੁਣ ਬੰਦ ਹੋ ਚੁੱਕਾ ਹੈ।

ਹਰਭਜਨ ਸਿੰਘ ਦਾ ਕਾਰ ਕਲੈਕਸ਼ਨ
- ਹਰਭਜਨ ਸਿੰਘ ਕੋਲ 2 ਲਗਜ਼ਰੀ ਕਾਰਾਂ ਹਨ। ਇਨ੍ਹਾਂ ''ਚੋਂ ਖਾਸ ਹੈ suv ਹਮਰ ਐਚ - 2।
- ਇਸ ਕਾਰ ਨੂੰ ਉਨ੍ਹਾਂ ਨੇ 2009 ''ਚ ਲੰਡਨ ਤੋਂ ਮੰਗਵਾਇਆ ਸੀ। ਭਾਰਤ ''ਚ ਇਸ ਦੀ ਕੀਮਤ 70 ਲੱਖ ਰੁਪਏ ਸੀ ਪਰ ਟੈਕਸ ਅਤੇ ਦੂਜੇ ਹੋਰ ਖਰਚੇ ਪਾ ਕੇ ਇਸ ਦੀ ਕੀਮਤ ਕਰੀਬ 1 ਕਰੋੜ ਤਕ ਪਹੁੰਚ ਗਈ ਸੀ।
- ਭੱਜੀ ਦੀ ਇਹ ਕਾਰ ਕਾਲੇ ਰੰਗ ਦੀ ਹੈ। ਇਸ ਨੂੰ ਮੰਗਵਾਉਣ ਲਈ ਉਨ੍ਹਾਂ ਨੂੰ 6 ਮਹੀਨੇ ਦਾ ਸਮਾਂ ਲੱਗ ਗਿਆ ਸੀ। ਉਨ੍ਹਾਂ ਤੋਂ ਇਲਾਵਾ ਇਹ ਕਾਰ ਕੈਪਟਨ ਕੁਲ ਮਹਿੰਦਰ ਸਿੰਘ ਧੋਨੀ ਕੋਲ ਵੀ ਹੈ।
- ਇਸ ਕਾਰ ਦਾ ਖਾਸ ਨੰਬਰ 0003 ਹੈ। ਇਹ ਭੱਜੀ ਦਾ ਲੱਕੀ ਨੰਬਰ ਹੈ। 03 ਜੁਲਾਈ ਨੂੰ ਉਨ੍ਹਾਂ ਦਾ ਜਨਮਦਿਨ ਹੁੰਦਾ ਹੈ ਅਤ ਉਨ੍ਹਾਂ ਦੀ ਜਰਸੀ ਦਾ ਨੰਬਰ ਵੀ 3 ਹੈ।
- ਇਸ ਤੋਂ ਇਲਾਵਾ ਭੱਜੀ ਕੋਲ ਫੋਰਡ ਇਨਡੇਵਰ ਲਗਜ਼ਰੀ ਕਾਰ ਵੀ ਹੈ। 


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Related News