ਪਟਾਕਿਆਂ ਨਾਲ ਘਰ ''ਚ ਲੱਗੀ ਅੱਗ ''ਤੇ ਬੋਲੇ ਭੱਜੀ- ਅਜਿਹੀ ਮੂਰਖਤਾ ਦਾ ਇਲਾਜ਼ ਕਿੱਥੋਂ ਲੱਭੀਏ
Tuesday, Apr 07, 2020 - 03:32 AM (IST)

ਨਵੀਂ ਦਿੱਲੀ— ਭਾਰਤ ਦੇ ਤਜਰਬੇਕਾਰ ਆਫ ਸਪਿਨਰ ਹਰਭਜਨ ਸਿੰਘ ਨੇ ਇਕ ਵੀਡੀਓ ਦੇਖਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਆਪਣਾ ਗੁੱਸਾ ਜ਼ਾਹਿਰ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ਵਾਸੀਆਂ ਨੂੰ ਅਪੀਲ ਕੀਤੀ ਕਿ 5 ਅਪ੍ਰੈਲ ਨੂੰ ਰਾਤ 9 ਵਜ ਕੇ 9 ਮਿੰਟ ਤਕ ਰੌਸ਼ਨੀ ਕਰੋ ਤੇ ਦੀਵਾ, ਮੋਮਬੱਤੀ , ਟਾਰਚ ਚਲਾ ਕੇ ਕੋਰੋਨਾ ਵਾਇਰਸ ਵਿਰੁੱਦ ਇਕਜੁੱਟਤਾ ਦਿਖਾਓ।
We Will find a cure for corona but how r we gonna find a cure for stupidity 😡😡 https://t.co/sZRQC3gY3Z
— Harbhajan Turbanator (@harbhajan_singh) April 6, 2020
ਦੇਸ਼ਵਾਸੀਆਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਅਪੀਲ 'ਤੇ ਪੂਰੀ ਤਰ੍ਹਾਂ ਅਮਲ ਕੀਤਾ ਤੇ ਅਜਿਹਾ ਕਰ ਕੇ ਕੋਰੋਨਾ ਵਿਰੁੱਧ ਲੜਾਈ 'ਚ ਯੋਗਦਾਨ ਦੇਣ ਵਾਲਿਆਂ ਦੇ ਜਜ਼ਬੇ ਨੂੰ ਸਲਾਮ ਕੀਤਾ। ਇਸੇ ਦਰਮਿਆਨ ਕੁਝ ਲੋਕਾਂ ਨੇ ਪਟਾਕੇ ਵੀ ਚਲਾਏ। ਅਜਿਹਾ ਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਗਿਆ, ਜਿਸ 'ਚ ਜੈਪੁਰ ਵਿਚ ਇਕ ਘਰ ਦੀ ਛੱਤ 'ਤੇ ਪਟਾਕੇ ਡਿੱਗਣ ਨਾਲ ਅੱਗ ਲੱਗ ਗਈ। ਹਰਭਜਨ ਨੇ ਇਸ 'ਤੇ ਨਾਰਾਜ਼ਗੀ ਪ੍ਰਗਟ ਕੀਤੀ। ਇਸ ਨੇ ਟਵੀਟ ਕਰਦੇ ਹੋਏ ਲਿਖਿਆ ਬੇਸ਼ੱਕ ਅਸੀਂ ਕੋਰੋਨਾ ਵਾਇਰਸ ਦਾ ਇਲਾਜ਼ ਲੱਭ ਲਵਾਂਗੇ ਪਰ ਅਜਿਹੀ ਮੂਰਖਤਾ ਦਾ ਇਲਾਜ਼ ਕਿੱਥੋਂ ਲੱਭੀਏ।