18 ਸਾਲਾਂ ਬਾਅਦ ਗਿਲਕ੍ਰਿਸਟ ਨੇ ਉਠਾਇਆ ਹਰਭਜਨ ਦੀ ਹੈਟ੍ਰਿਕ ’ਤੇ ਸਵਾਲ, ਭੱਜੀ ਦਾ ਇਹ ਰਿਹਾ ਜਵਾਬ

Thursday, Sep 05, 2019 - 12:40 PM (IST)

18 ਸਾਲਾਂ ਬਾਅਦ ਗਿਲਕ੍ਰਿਸਟ ਨੇ ਉਠਾਇਆ ਹਰਭਜਨ ਦੀ ਹੈਟ੍ਰਿਕ ’ਤੇ ਸਵਾਲ, ਭੱਜੀ ਦਾ ਇਹ ਰਿਹਾ ਜਵਾਬ

ਸਪੋਰਟਸ ਡੈਸਕ— ਟੀਮ ਇੰਡੀਆ ਦੇ ਤਜਰਬੇਕਾਰ ਗੇਂਦਬਾਜ਼ ਹਰਭਜਨ ਸਿੰਘ ਨੇ ਬੁੱਧਵਾਰ ਨੂੰ ਆਸਟਰੇਲੀਆ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਐਡਮ ਗਿਲਕ੍ਰਿਸਟ ਨੂੰ ਕਿਹਾ ਕਿ ਉਹ ਮੇਰੇ ਵੱਲੋਂ ਲਈ ਗਈ ਹੈਟ੍ਰਿਕ ’ਚ ਆਪਣੇ ਵਿਕਟ ਨੂੰ ਲੈ ਕੇ ਰੋਣਾ ਬੰਦ ਕਰਨ। ਹਰਭਜਨ ਨੇ ਸਾਲ 2001 ’ਚ ਆਸਟਰੇਲੀਆ ਖਿਲਾਫ ਇਤਿਹਾਸਕ ਮੈਚ ’ਚ ਹੈਟ੍ਰਿਕ ਲਈ ਸੀ। ਉਹ ਟੈਸਟ ’ਚ ਲਗਾਤਾਰ ਤਿੰਨ ਵਿਕਟ ਲੈਣ ਵਾਲੇ ਪਹਿਲੇ ਗੇਂਦਬਾਜ਼ ਬਣੇ ਸਨ। ਹਰਭਜਨ ਤੋਂ ਪਹਿਲਾਂ ਰਿਕੀ ਪੋਟਿੰਗ, ਗਿਲਕ੍ਰਿਸਟ ਅਤੇ ਫਿਰ ਸ਼ੇਨ ਵਾਰਨ ਦਾ ਵਿਕਟ ਲਿਆ ਸੀ। ਇਹ ਮੁਕਾਬਲਾ ਭਾਰਤ ਨੇ 171 ਦੌੜਾਂ ਨਾਲ ਜਿੱਤਿਆ ਸੀ।

PunjabKesari

ਗਿਲਕ੍ਰਿਸਟ ਐੱਲ.ਬੀ.ਡਬਲਿਊ. ਆਊਟ ਕਰਾਰ ਦਿੱਤੇ ਗਏ ਸਨ ਪਰ ਰੀਪਲੇਅ ’ਚ ਦੱਸਿਆ ਗਿਆ ਸੀ ਕਿ ਗੇਂਦ ਉਨ੍ਹਾਂ ਦੇ ਬੱਲੇ ’ਤੇ ਲੱਗੀ ਹੈ। ਜ਼ਿਕਰਯੋਗ ਹੈ ਕਿ ਉਸ ਸਮੇਂ ਫੈਸਲਾ ਸਮੀਖਿਆ ਪ੍ਰਣਾਲੀ (ਡੀ. ਆਰ. ਐੱਸ.) ਨਹੀਂ ਹੁੰਦੀ ਸੀ। ਗਿਲਕ੍ਰਿਸਟ ਨੇ ਟਵੀਟ ਕਰਦੇ ਹੋਏ ਲਿਖਿਆ, ‘‘ਹਰਭਜਨ ਦੀ ਹੈਟ੍ਰਿਕ ਦੇ ਸਮੇਂ ਡੀ. ਆਰ. ਐੱਸ. ਨਹੀਂ ਸੀ।’’

 

ਗਿਲਕ੍ਰਿਸਟ ਦੇ ਇਸ ਟਵੀਟ ਦਾ ਜਵਾਬ ਦਿੰਦੇ ਹੋਏ ਹਰਭਜਨ ਨੇ ਲਿਖਿਆ, ‘‘ਤੁਹਾਨੂੰ ਜੇਕਰ ਲਗਦਾ ਹੈ ਕਿ ਜੇਕਰ ਤੁਸੀਂ ਪਹਿਲੀ ਗੇਂਦ ’ਤੇ ਬਚ ਜਾਂਦੇ ਤਾਂ ਜ਼ਿਆਦਾ ਦੇਰ ਤਕ ਵਿਕਟ ’ਤੇ ਟਿਕ ਸਕਦੇ? ਇਸ ਗੱਲ ’ਤੇ ਰੋਣਾ ਬੰਦ ਕਰੋ ਦੋਸਤ। ਮੈਨੂੰ ਲੱਗਾ ਸੀ ਕਿ ਆਪਣੇ ਕ੍ਰਿਕਟ ਕਰੀਅਰ ਖਤਮ ਹੋਣ ਦੇ ਬਾਅਦ ਬਾਅਦ ਤੁਸੀਂ ਸਮਝਦਾਰੀ ਦੀ ਗੱਲ ਕਰੋਗੇ ਪਰ ਕੁਝ ਚੀਜ਼ਾਂ ਕਦੀ ਬਦਲਦੀਆਂ ਨਹੀਂ ਹਨ ਅਤੇ ਤੁਸੀਂ ਇਸ ਦੇ ਬਿਹਤਰੀਨ ਉਦਾਹਰਨ ਹੋ। ਹਮੇਸ਼ਾ ਰੋਂਦੇ ਰਹਿੰਦੇ ਹੋ।’’ 


author

Tarsem Singh

Content Editor

Related News