ਹਰਭਜਨ ਨੇ ਰਵੀ ਸ਼ਾਸਤਰੀ ''ਤੇ ਬੰਨ੍ਹਿਆ ਨਿਸ਼ਾਨਾ
Wednesday, Aug 15, 2018 - 12:51 PM (IST)

ਨਵੀਂ ਦਿੱਲੀ—ਇੰਗਲੈਂਡ ਖਿਲਾਫ ਪੰਜ ਟੈਸਟ ਮੈਚਾਂ ਦੀ ਸੀਰੀਜ਼ 'ਚ ਟੀਮ ਇੰਡੀਆ 0-2 ਨਾਲ ਪਿੱਛੇ ਚੱਲ ਰਹੀ ਹੈ। ਅਜਿਹੇ 'ਚ ਹਰਭਜਨ ਸਿੰਘ ਨੇ ਕੋਚ ਰਵੀ ਸ਼ਾਸਤਰੀ 'ਤੇ ਨਿਸ਼ਾਨਾ ਬੰਨ੍ਹਿਆ ਹੈ। ਹਰਭਜਨ ਨੇ ਕਿਹਾ ਕਿ ਸ਼ਾਸਤਰੀ ਨੂੰ ਇਸ ਮੁੱਦੇ 'ਤੇ ਬੋਲਣਾ ਹੀ ਹੋਵੇਗਾ ਕਿਉਂਕਿ ਹਾਰ ਦੀ ਜ਼ਿੰਮੇਦਾਰੀ ਉਨ੍ਹਾਂ ਦੀ ਵੀ ਬਣਦੀ ਹੈ।
ਸ਼ਾਸਤਰੀ ਨੇ ਦੌਰੇ ਦੀ ਸ਼ੁਰੂਆਤ 'ਤੇ ਕਿਹਾ ਸੀ ਕਿ ਉਨ੍ਹਾਂ ਦੀ ਟੀਮ ਕਿਸੇ ਚੀਜ਼ ਨਾਲ ਘਬਰਾਉਂਦੀ ਨਹੀਂ ਹੈ ਅਤੇ ਉਸ 'ਚ ਵਧੀਆ ਟੂਰਿੰਗ ਟੀਮ ਬਣਨ ਦੀ ਸ਼ਮਤਾ ਹੈ। ਸ਼ਾਸਤਰੀ ਨੂੰ ਲੰਮੇ ਹੱਥੀ ਲੈਂਦੇ ਹੋਏ ਹਰਭਜਨ ਨੇ ਕਿਹਾ ,'ਸ਼ਾਸਤਰੀ ਨੂੰ ਅੱਜ ਨਹੀਂ ਤਾਂ ਕਲ ਸਾਹਮਣੇ ਆ ਕੇ ਬੋਲਣਾ ਹੋਵੇਗਾ। ਉਹ ਸਭ ਦੇ ਲਈ ਜਵਾਬਦੇਹ ਹਨ। ਜੇਕਰ ਭਾਰਤ ਇਹ ਸੀਰੀਜ਼ ਹਾਰਦਾ ਹੈ ਤਾਂ ਉਨ੍ਹਾਂ ਨੂੰ ਆਪਣੇ ਬੋਲੇ ਹੋਏ ਸ਼ਬਦਾਂ ਨੂੰ ਭੁੱਲ ਕੇ ਇਹ ਮੰਨਣਾ ਹੋਵੇਗਾ ਕਿ ਹਾਲਾਤਾਂ ਦਾ ਬਹੁਤ ਅਸਰ ਹੁੰਦਾ ਹੈ।
ਇਸ ਆਫ ਸਪਿਨਰ ਨੇ ਲਾਰਡਸ ਟੈਸਟ ਮੈਚ 'ਚ ਪਾਰੀ ਅਤੇ 159 ਦੌੜਾਂ ਦੀ ਹਾਰ 'ਤੇ ਕਿਹਾ ਕਿ ਅਸੀਂ ਵਾਪਸੀ ਕਰਨ ਵਾਲਾ ਜ਼ਜਬਾ ਨਹੀਂ ਨਹੀਂ ਦਿਖਾਇਆ। ਜਿੱਤਣ ਦੀ ਚਾਹਤ ਨਹੀਂ ਦਿਖ ਰਹੀ ਹੈ ਅਤੇ ਇਹ ਦੁੱਖਾਈ ਹੈ। ਅਸੀਂ ਸਾਹਮਣੇ ਵਾਲੀ ਟੀਮ ਨੂੰ ਬਿਨਾਂ ਕੋਈ ਚੁਣੌਤਚੀ ਦਿੱਤੇ ਪਸਤ ਹੋ ਰਹੇ ਹਾਂ। ਇਹ ਨਿਰਾਸ਼ਾਜਨਕ ਹੈ।'
ਹਰਭਜਨ ਨੇ ਕਿਹਾ,' ਵਿਦੇਸ਼ੀ ਦੌਰੇ 'ਤੇ ਸਲਾਮੀ ਜੋੜੀ ਬਹੁਤ ਮਾਇਨੇ ਰੱਖਦੀ ਹੈ ਪਰ ਹਰ ਮੈਚ 'ਚ ਅਸੀਂ ਨਵੀਂ ਓਪਨਿੰਗ ਪਾਟਰਨਸ਼ਿਪ ਦੇ ਨਾਲ ਉਤਰਦੇ ਰਹੇ ਹਾਂ। ਹਰ ਮੈਚ 'ਚ ਕੋਈ ਨਾ ਕੋਈ ਬਦਲਾਅ ਹੁੰਦਾ ਹੈ। ਇਥੋਂ ਤੱਕ ਕਿ ਮਿਡਲ ਆਰਡਰ ਵੀ ਸੈੱਟ ਨਹੀਂ ਹੈ। ਲਾਡਰਸ 'ਚ ਗ੍ਰੀਨ ਵਿਕਟ ਅਤੇ ਬਾਦਲ ਭਰਿਆ ਮਾਹੌਲ ਸੀ ਪਰ ਟੀਮ ਪ੍ਰਬੰਧਨ ਨੇ ਦੋ ਸਪਿਨਰਾਂ ਦੇ ਨਾਲ ਖੇਡਣ ਦਾ ਫੈਸਲਾ ਕੀਤਾ। ਕੀ ਇਸਦੀ ਜ਼ਰੂਰਤ ਸੀ? ਜੇਕਰ ਇਕ ਹੋਰ ਸਪਿਨਰ ਦੇ ਸਥਾਨ 'ਤੇ ਤੇਜ਼ ਗੇਂਦਬਾਜ਼ ਦੇ ਰੁਪ 'ਚ ਉਮੇਸ਼ ਯਾਦਵ ਨੂੰ ਮੌਕਾ ਦਿੱਤਾ ਗਿਆ ਹੁੰਦਾ ਤਾਂ ਮੇਜ਼ਬਾਨ ਟੀਮ 160-170 'ਤੇ ਸਿਮਟ ਗਈ ਹੁੰਦੀ।'