ਪੰਜਾਬ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਤੋਂ ਦੁਖੀ ਸ਼ਤਰੰਜ ਚੈਂਪੀਅਨ ਮਲਿਕਾ ਦੇ ਸਮਰਥਨ ''ਚ ਆਏ ਭੱਜੀ, ਆਖੀ ਇਹ ਗੱਲ
Monday, Jan 03, 2022 - 03:04 PM (IST)
ਸਪੋਰਟਸ ਡੈਸਕ- ਸਾਬਕਾ ਭਾਰਤੀ ਸਪਿਨਰ ਹਰਭਜਨ ਸਿੰਘ ਸੁਣਨ 'ਚ ਅਸਮਰਥ ਸ਼ਤਰੰਜ ਚੈਂਪੀਅਨ ਮਲਿਕਾ ਹਾਂਡਾ ਦੇ ਸਮਰਥਨ 'ਚ ਆਏ ਹਨ। ਮਲਿਕਾ ਨੇ ਹਾਲ ਹੀ 'ਚ ਵਾਅਦਿਆਂ ਨੂੰ ਪੂਰਾ ਕਰਨ 'ਚ ਅਸਫਲ ਰਹਿਣ ਵਾਲੀ ਪੰਜਾਬ ਸਰਕਾਰ ਦੀ ਆਲੋਚਨਾ ਕੀਤੀ ਸੀ। ਨੈਸ਼ਨਲ ਚੈੱਸ ਚੈਂਪੀਅਨ ਡੈੱਫ ਖਿਡਾਰਨ ਮਲਿਕਾ ਹਾਂਡਾ ਨੇ ਟਵਿੱਟਰ 'ਤੇ ਵੀਡੀਓ ਸ਼ੇਅਰ ਕਰ ਪੰਜਾਬ ਸਰਕਾਰ 'ਤੇ ਗੁੱਸਾ ਕੱਢਿਆ ਹੈ। ਮਲਿਕਾ ਹਾਂਡਾ ਨੇ ਇਸ ਵਾਰ ਪੰਜਾਬ ਦੇ ਖੇਡ ਮੰਤਰੀ ਪਰਗਟ ਸਿੰਘ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਰਾਹੁਲ ਗਾਂਧੀ ਨੂੰ ਟੈਗ ਕਰ ਆਪਣਾ ਦਰਦ ਸ਼ੇਅਰ ਕੀਤਾ।
ਇਹ ਵੀ ਪੜ੍ਹੋ : ਪਾਕਿਸਤਾਨੀ ਆਲਰਾਊਂਡਰ ਮੁਹੰਮਦ ਹਫੀਜ਼ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ
ਮਲਿਕਾ ਹਾਂਡਾ ਨੇ ਟਵਿੱਟਰ 'ਤੇ ਵੀਡੀਓ ਸ਼ੇਅਰ ਕਰਦਿਆ ਲਿਖਿਆ ਕਿ ਮੈਂ ਬਹੁਤ ਦੁਖੀ ਮਹਿਸੂਸ ਕਰ ਰਹੀ ਹਾਂ। ਉਨ੍ਹਾਂ ਨੇ ਲਿਖਿਆ ਕਿ ਮੈਂ 31 ਦਸੰਬਰ ਨੂੰ ਪੰਜਾਬ ਦੇ ਖੇਡ ਮੰਤਰੀ ਨੂੰ ਮਿਲੀ। ਉਨ੍ਹਾਂ ਨੇ ਮੈਨੂੰ ਕਿਹਾ ਕਿ ਡੈੱਫ ਸਪੋਰਟਸ ਲਈ ਪੰਜਾਬ ਸਰਕਾਰ ਨਾ ਕੋਈ ਨੌਕਰੀ ਅਤੇ ਨਾ ਹੀ ਨਕਦ ਪੁਰਸਕਾਰ ਦੇ ਸਕਦੀ ਹੈ ਕਿਉਂਕਿ ਉਨ੍ਹਾਂ ਕੋਲ ਡੈੱਫ ਖੇਡਾਂ ਲਈ ਪਾਲਿਸੀ ਨਹੀਂ ਹੈ। ਉਨ੍ਹਾਂ ਨੇ ਲਿਖਿਆ ਕਿ ਸਾਬਕਾ ਖੇਡ ਮੰਤਰੀ ਨੇ ਮੇਰੇ ਲਈ ਨਕਦ ਪੁਰਸਕਾਰ ਦਾ ਐਲਾਨ ਕੀਤਾ ਸੀ ਤੇ ਮੈਨੂੰ ਸੱਦਾ ਪੱਤਰ ਦਿੱਤਾ ਸੀ ਪਰ ਕੋਵਿਡ-19 ਦੇ ਕਾਰਨ ਰੱਦ ਕਰ ਦਿੱਤਾ ਗਿਆ। ਇਹ ਗੱਲ ਜਦੋਂ ਮੈਂ ਮੌਜੂਦਾ ਖੇਡ ਮੰਤਰੀ ਪ੍ਰਗਟ ਸਿੰਘ ਨੂੰ ਦੱਸੀ ਤਾਂ ਉਨ੍ਹਾਂ ਨੇ ਸਪੱਸ਼ਟ ਕਰ ਦਿੱਤਾ ਕਿ ਇਹ ਸਾਬਕਾ ਮੰਤਰੀ ਨੇ ਕਿਹਾ ਸੀ, ਜਿਸ ਦਾ ਮੈਂ ਐਲਾਨ ਨਹੀਂ ਕੀਤਾ ਤੇ ਨਾ ਹੀ ਸਰਕਾਰ ਕਰ ਸਕਦੀ ਹੈ। ਮੈਂ ਸਿਰਫ ਇਹ ਪੁੱਛ ਰਹੀ ਹਾਂ ਕਿ ਇਸ ਦਾ ਐਲਾਨ ਕਿਉਂ ਕੀਤਾ ਗਿਆ ਸੀ।
I m very feeling Hurt
— Malika Handa🇮🇳🥇 (@MalikaHanda) January 2, 2022
31 dec I met sports minister of Punjab @PargatSOfficial
Now He said punjab Govt can not give job and Not cash award accept to (Deaf sports) because they do not have policy for deaf sports.
Cc: @CHARANJITCHANNI @sherryontopp @RahulGandhi @rhythmjit @ANI pic.twitter.com/DrZ97mtSNH
ਕਾਂਗਰਸ ਸਰਕਾਰ ਨੇ ਮੇਰੇ 5 ਸਾਲ ਬਰਬਾਦ ਕਰ ਦਿੱਤੇ। ਉਨ੍ਹਾਂ ਨੇ ਮੈਨੂੰ ਮੂਰਖ ਬਣਾਇਆ। ਡੈੱਫ ਖੇਡਾਂ ਦੇ ਖਿਡਾਰੀਆਂ ਦੀ ਪੰਜਾਬ ਸਰਕਾਰ ਕੋਈ ਪੁੱਛ ਗਿੱਛ ਨਹੀਂ ਕਰ ਰਹੀ। ਪੰਜਾਬ ਸਰਕਾਰ ਅਜਿਹਾ ਕਿਉਂ ਕਰ ਰਹੀ ਹੈ? ਜ਼ਿਕਰਯੋਗ ਹੈ ਕਿ ਨੈਸ਼ਨਲ ਚੈੱਸ ਚੈਂਪੀਅਨ ਮਲਿਕਾ ਹਾਂਡਾ ਭਾਰਤ ਦੀ ਇਕਲੌਤੀ ਖਿਡਾਰਨ ਰਹੀ ਹੈ, ਜਿਨ੍ਹਾਂ ਨੇ ਅੰਤਰਰਾਸ਼ਟਰੀ ਡੈੱਫ ਸ਼ਤਰੰਜ ਚੈਂਪੀਅਨਸ਼ਿਪ 'ਚ ਸੋਨ ਤਮਗਾ ਵੀ ਜਿੱਤਿਆ ਹੈ। ਹੁਣ ਤੱਕ ਇਸ ਖਿਡਾਰਨ ਨੂੰ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਤੋਂ ਕੋਈ ਉਤਸ਼ਾਹ ਵਧਾਊ ਸਨਮਾਨ ਨਹੀਂ ਮਿਲਿਆ।
ਇਹ ਵੀ ਪੜ੍ਹੋ : ਮੁੰਬਈ ਦੇ ਆਲਰਾਊਂਡਰ ਸ਼ਿਵਮ ਦੂਬੇ ਅਤੇ ਵੀਡੀਓ ਵਿਸ਼ਲੇਸ਼ਕ ਕੋਵਿਡ ਪਾਜ਼ੇਟਿਵ
ਮਲਿਕਾ ਦਾ ਟਵੀਟ ਮੀਡੀਆ 'ਚ ਸੁਰਖੀਆਂ ਬਣਨ ਦੇ ਬਾਅਦ ਹਰਭਜਨ ਸਿੰਘ ਨੇ ਐਤਵਾਰ ਰਾਤ ਨੂੰ 11.56 'ਤੇ ਟਵੀਟ ਕੀਤਾ। ਉਨ੍ਹਾਂ ਪੁੱਛਿਆ, 'ਸੁਣਨ 'ਚ ਅਸਮਰਥ ਖਿਡਾਰੀਆਂ ਲਈ ਕੋਈ ਨੀਤੀ ਕਿਉਂ ਨਹੀਂ ਹੈ? ਬੋਲ਼ੇ ਹੋਣ ਨਾਲ ਕਿਸੇ ਦਾ ਟੈਲੰਟ ਘੱਟ ਨਹੀਂ ਹੁੰਦਾ। ਮਲਿਕਾ ਨੂੰ ਉਹ ਮਿਲੇ ਜੋ ਉਸ ਦੀ ਉਪਲੱਬਧੀ ਲਈ ਵਾਅਦਾ ਕੀਤਾ ਗਿਆ ਸੀ... ਮੈਂ ਖੇਡ ਮੰਤਰੀ ਪੰਜਾਬ ਤੇ ਭਾਰਤ ਤੋਂ ਇਸ ਮਾਮਲੇ ਨੂੰ ਦੇਖਣ ਦੀ ਬੇਨਤੀ ਕਰਦਾ ਹਾਂ।' ਉਨ੍ਹਾਂ ਨੇ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਤੇ ਪੰਜਾਬ ਦੇ ਖੇਡ ਮੰਤਰੀ ਪਰਗਟ ਸਿੰਘ ਨੂੰ ਟੈਗ ਕੀਤਾ।
Firstly why is there no policy for the hearing impaired?? Being deaf doesn’t take away talent. Secondly she should get what was promised for her achievement ..I urge sports minister punjab and India to look after this matter @PargatSOfficial @ianuragthakur https://t.co/9FZAJw2ArQ
— Harbhajan Turbanator (@harbhajan_singh) January 2, 2022
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।