ਸੌਰਵ ਗਾਂਗੁਲੀ BCCI ਦੇ ਪ੍ਰਧਾਨ ਬਣਕੇ ਚੰਗਾ ਕੰਮ ਕਰਨਗੇ : ਹਰਭਜਨ ਸਿੰਘ
Sunday, Oct 20, 2019 - 04:46 PM (IST)

ਸਪੋਰਟਸ ਡੈਸਕ— ਦਾਦਾ ਦੇ ਨਾਂ ਨਾਲ ਮਸ਼ਹੂਰ ਕ੍ਰਿਕਟਰ ਸੌਰਵ ਗਾਂਗੁਲੀ ਨੂੰ ਬੀ. ਸੀ. ਸੀ. ਆਈ. ਦਾ ਦਾ ਨਵਾਂ ਪ੍ਰਧਾਨ ਬਣਾਇਆ ਜਾ ਰਿਹਾ ਹੈ ਜਿਸ ਤੋਂ ਬਾਅਦ ਕ੍ਰਿਕਟ ਜਗਤ ਨਾਲ ਜੁੜੇ ਖਿਡਾਰੀ ਸੌਰਵ ਗਾਂਗੁਲੀ ਦੇ ਪ੍ਰਧਾਨ ਬਣਣ ਤੋਂ ਖੁਸ਼ ਨਜ਼ਰ ਆ ਰਹੇ ਹਨ। ਟਰਬਨੇਟਰ ਭੱਜੀ ਨੇ ਵੀ ਸੌਰਵ ਗਾਂਗੁਲੀ ਦੇ ਪ੍ਰਧਾਨ ਬਣਨ ਦਾ ਸਮਰਥਨ ਕੀਤਾ ਹੈ। ਉਨ੍ਹਾਂ ਮੁਤਾਬਕ ਸੌਰਵ ਗਾਂਗੁਲੀ ਚੰਗਾ ਕੰਮ ਕਰਕੇ ਦਿਖਾਉਣਗੇ।
ਜਲੰਧਰ 'ਚ ਇਕ ਨਿੱਜੀ ਸ਼ੋਅ ਰੂਮ ਦਾ ਉਦਘਾਟਨ ਕਰਨ ਪਹੁੰਚੇ ਹਰਭਜਨ ਸਿੰਘ ਭੱਜੀ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਸੌਰਵ ਗਾਂਗੁਲੀ ਜਨਮ ਤੋਂ ਹੀ ਨੇਤਾ ਹਨ। ਇਕ ਸਮਾਂ ਸੀ ਜਦੋਂ ਭਾਰਤੀ ਕ੍ਰਿਕਟ ਇਕ ਚੰਗੇ ਮੁਕਾਮ ਤਕ ਪਹੁੰਚ ਗਿਆ ਸੀ ਉਦੋਂ ਇਕ ਅਜਿਹੇ ਲੀਡਰ ਦੀ ਜ਼ਰੂਰਤ ਸੀ ਜੋ ਭਾਰਤੀ ਕ੍ਰਿਕਟ ਨੂੰ ਉੱਪਰ ਲੈ ਜਾ ਸਕੇ। ਅਜਿਹੇ 'ਚ ਕਮਾਨ ਸੌਰਵ ਗਾਂਗੁਲੀ ਦੇ ਹੱਥ 'ਚ ਆਈ ਅਤੇ ਉਨ੍ਹਾਂ ਨੇ ਭਾਰਤੀ ਟੀਮ ਨੂੰ ਅਜੇਤੂ ਰੱਥ 'ਤੇ ਬਿਠਾ ਦਿੱਤਾ ਅਤੇ ਇਹ ਸਿਲਸਿਲਾ ਮਹਿੰਦਰ ਸਿੰਘ ਧੋਨੀ ਤੋਂ ਲੈ ਕੇ ਵਿਰਾਟ ਕੋਹਲੀ ਨੇ ਅਜੇ ਤਕ ਜਾਰੀ ਰਖਿਆ ਹੈ। ਮੈਨੂੰ ਲਗਦਾ ਹੈ ਕਿ ਗਾਂਗੁਲੀ ਬੀ. ਸੀ. ਸੀ. ਆਈ. ਲਈ ਚੰਗਾ ਕੰਮ ਕਰਨਗੇ।