ਹਰਭਜਨ ਬੋਲੇ- 40 ਦੀ ਉਮਰ ਵੀ ਕਿਸੇ ਤੋਂ ਘੱਟ ਨਹੀਂ, ਸ਼ੱਕ ਹੈ ਤਾਂ...
Friday, Jul 17, 2020 - 09:26 PM (IST)
ਨਵੀਂ ਦਿੱਲੀ- ਭਾਰਤੀ ਟੀਮ ਦੇ ਨਾਲ ਹੁਨਰ ਖਿਡਾਰੀ ਦੇ ਤੌਰ 'ਤੇ ਜੁੜਨ ਵਾਲੇ ਸਪਿਨਰ ਹਰਭਜਨ ਸਿੰਘ ਦਾ ਮੰਨਣਾ ਹੈ ਕਿ 22 ਸੈਸ਼ਨਾਂ ਤੋਂ ਬਾਅਦ 40 ਸਾਲ ਦੀ ਉਮਰ 'ਚ ਵੀ 'ਹੁਨਰ' ਦੇ ਮਾਮਲੇ 'ਚ ਉਹ ਕਿਸੇ ਤੋਂ ਘੱਟ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਨੂੰ ਇਸ ਮਾਮਲੇ 'ਚ ਸ਼ੱਕ ਹੈ ਤਾਂ ਦੇਸ਼ ਦੇ ਸਰਵਸ੍ਰੇਸ਼ਠ ਸਪਿਨਰਾਂ ਦੇ ਨਾਲ ਉਸਦਾ ਹੁਨਰ ਟੈਸਟ ਲੈਣ। ਦੇਸ਼ ਦੇ ਲਈ 103 ਟੈਸਟ ਤੇ 236 ਵਨ ਡੇ ਮੈਚ ਖੇਡਣ ਵਾਲੇ ਹਰਭਜਨ ਨੇ ਕਿਹਾ ਕਿ ਜੇਕਰ ਤੁਸੀ ਉਨ੍ਹਾਂ ਨੌਜਵਾਨ ਖਿਡਾਰੀਆਂ ਨਾਲ ਮੇਰੀ ਤੁਲਨਾ ਕਰਨਾ ਚਾਹੁੰਦੇ ਹੋ ਤਾਂ ਜਿਸ ਨੂੰ ਸਰਵਸ੍ਰੇਸ਼ਠ ਸਮਝਿਆ ਜਾਂਦਾ ਹੈ, ਉਨ੍ਹਾਂ ਦੇ ਨਾਲ ਮੇਰਾ ਹੁਨਰ ਟੈਸਟ ਕਰਵਾ ਲਵੋ। ਟੀ-20 ਮੈਚਾਂ 'ਚ ਸੱਤ ਤੋਂ ਘੱਟ ਇਕੋਨਾਮੀ ਰੇਟ ਦੇ ਨਾਲ 235 ਵਿਕਟਾਂ ਹਾਸਲ ਕਰਨ ਵਾਲੇ ਹਰਭਜਨ ਨੇ ਕਿਹਾ ਕਿ ਜ਼ਿਆਦਾ ਉਮਰ ਦੇ ਵਾਰੇ 'ਚ ਉਸ ਸਮੇਂ ਗੱਲ ਕਰ ਸਕਦੇ ਹਨ, ਜਦੋਂ ਗੇਂਦ ਤੁਹਾਡੇ ਪੈਰਾਂ ਦੇ ਵਿਚੋਂ ਨਿਕਲ ਜਾਵੇ ਤੇ ਤੁਹਾਡੇ ਮੋਢਿਆਂ 'ਚ ਜਾਨ ਨਾ ਰਹੇ।
ਉਨ੍ਹਾਂ ਨੇ ਕਿਹਾ ਕਿ ਮੈਂ ਭਾਰਤ ਦੇ ਲਈ ਘੱਟ ਤੋਂ ਘੱਟ 800 ਦਿਨਾਂ ਤਕ ਮੈਦਾਨ 'ਤੇ ਉਤਰਿਆ ਹਾਂ। ਮੈਂ ਇੰਨਾ ਕੁਝ ਹਾਸਲ ਕੀਤਾ ਹੈ, ਜਿਸ 'ਚ ਕਿਸੇ ਦੀ ਹਮਦਰਦੀ ਦੀ ਜ਼ਰੂਰਤ ਨਹੀਂ ਹੈ ਪਰ ਹਾਂ ਜੇਕਰ ਹੁਨਰ ਦੀ ਗੱਲ ਕਰੀਏ ਤਾਂ ਤੁਸੀ ਕਿਸੇ ਦੇ ਨਾਲ ਵੀ ਮੇਰਾ ਟੈਸਟ ਕਰਵਾ ਸਕਦੇ ਹੋ, ਮੈਂ ਹੁਣ ਵੀ ਤਿਆਰ ਹਾਂ। ਹਰਭਜਨ ਤੋਂ ਜਦੋਂ ਪੁੱਛਿਆ ਗਿਆ ਕਿ ਉਹ ਘਰੇਲੂ ਕ੍ਰਿਕਟ ਖੇਡੇ ਬਿਨਾਂ ਆਈ. ਪੀ. ਐੱਲ. 'ਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰ ਸਕਦੇ ਹਾਂ, ਤਾਂ ਉਨ੍ਹਾਂ ਨੇ ਕਿਹਾ ਕਿ ਹਰ ਕਿਸੇ ਦਾ ਆਪਣਾ ਤਰੀਕਾ ਹੁੰਦਾ ਹੈ, ਜੇਕਰ ਕਿਸੇ ਨੂੰ ਲਗਦਾ ਹੈ ਕਿ ਉਸਦੇ ਲਈ ਮੈਚ ਜ਼ਰੂਰੀ ਹੈ, ਤਾਂ ਉਸਦੇ ਲਈ ਇਹ ਵਧੀਆ ਹੈ, ਮੈਂ ਜਿੰਨਾ ਅੰਤਰਰਾਸ਼ਟਰੀ ਕ੍ਰਿਕਟ ਖੇਡਿਆ ਹੈ ਤੇ ਜੇਕਰ ਮੈਂ ਨੈੱਟ 'ਤੇ ਇਕ ਮਹੀਨੇ 'ਚ 2000 ਗੇਂਦਾਂ ਸੁੱਟਦਾ ਹਾਂ, ਤਾਂ ਮੇਰੇ ਲਈ ਇਹ ਕਾਫੀ ਹੈ।
ਇਸ ਮਹੀਨੇ 40 ਸਾਲ ਦੇ ਹੋਏ ਹਰਭਜਨ ਸਿੰਘ ਨੂੰ ਜਦੋਂ ਇਹ ਦੱਸਿਆ ਗਿਆ ਕਿ ਇਸ ਸਾਲ ਆਈ. ਪੀ. ਐੱਲ. ਖੇਡਣ ਨੂੰ ਤਿਆਰ ਰਵੀ ਬਿਸ਼ਨੋਈ ਤੇ ਕਾਰਤਿਕ ਤਿਆਗੀ ਵਰਗੇ ਖਿਡਾਰੀਆਂ ਦਾ ਜਨਮ ਉਨ੍ਹਾਂ ਦੇ ਟੈਸਟ ਡੈਬਿਊ ਤੋਂ ਬਾਅਦ ਹੋਇਆ ਹੈ, ਤਾਂ ਉਹ ਹੱਸਣ ਲੱਗੇ। ਹਰਭਜਨ ਨੇ ਕਿਹਾ ਅਜਿਹਾ ਲੱਗ ਰਿਹਾ ਹੈ ਕਿ ਤੁਸੀਂ ਮੈਨੂੰ ਇਹ ਮਹਿਸੂਸ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਮੈਂ ਬਹੁਤ ਬੁੱਢਾ ਹੋ ਗਿਆ ਹਾਂ ਪਰ ਗੰਭੀਰਤਾ ਨਾਲ ਗੱਲ ਕਰਾਂ ਤਾਂ ਮੈਂ ਜਦੋਂ ਡੈਬਿਊ ਕੀਤਾ ਸੀ ਤਾਂ ਮੁਹੰਮਦ ਅਜ਼ਹਰੂਦੀਨ ਭਾਰਤ ਦੇ ਕਪਤਾਨ ਸਨ, ਇਹ ਇਕ ਸ਼ਾਨਦਾਰ ਯਾਤਰਾ ਰਹੀ ਤੇ ਉਤਾਰ-ਚੜਾਅ ਨਾਲ ਭਰੀ ਤੇ ਮੈਂ ਪ੍ਰਮਾਤਮਾ ਦਾ ਸ਼ੁੱਕਰਗੁਜਾਰ ਹਾਂ ਕਿ ਮੈਂ ਦੋ ਦਸ਼ਕਾਂ ਤਕ ਆਪਣੇ ਸੁਪਨੇ ਨੂੰ ਜੀ ਸਕਾ।