ਹਰਭਜਨ ਦੀਆਂ IPL 'ਚ 150 ਵਿਕਟਾਂ ਪੂਰੀਆਂ, ਹਾਸਲ ਕੀਤਾ ਇਹ ਖਾਸ ਰਿਕਾਰਡ

Saturday, May 11, 2019 - 10:16 AM (IST)

ਹਰਭਜਨ ਦੀਆਂ IPL 'ਚ 150 ਵਿਕਟਾਂ ਪੂਰੀਆਂ, ਹਾਸਲ ਕੀਤਾ ਇਹ ਖਾਸ ਰਿਕਾਰਡ

ਜਲੰਧਰ : ਚੇਨਈ ਸੁਪਰ ਕਿੰਗਜ਼ ਦੇ ਸਪਿਨਰ ਹਰਭਜਨ ਸਿੰਘ ਨੇ ਆਈ. ਪੀ. ਐੱਲ. ਇਤਿਹਾਸ ਵਿਚ 150 ਵਿਕਟਾਂ ਪੂਰੀਆਂ ਕਰ ਲਈਆਂ ਹਨ। ਦਿੱਲੀ ਕੈਪੀਟਲਸ ਦੇ ਨਾਲ ਸੀਜ਼ਨ ਦੇ ਦੂਜੇ ਕੁਆਲੀਫਾਇਰ ਵਿਚ ਉਸ ਨੇ ਸਦਰਫੋਰਡ ਦਾ ਵਿਕਟ ਲੈਂਦਿਆਂ ਹੀ ਇਹ ਸ਼ਾਨਦਾਰ ਅੰਕੜਾ ਛੂਹ ਲਿਆ। ਹਰਭਜਨ ਨੇ ਇਸ ਦੇ ਨਾਲ ਹੀ ਕੋਲਕਾਤਾ ਦੇ ਪਿਊਸ਼ ਚਾਵਲਾ ਦੀ ਵੀ ਬਰਾਬਰੀ ਕਰ ਲਈ।

169 ਲਸਿਥ ਮਲਿੰਗਾ, ਮੁੰਬਈ ਇੰਡੀਅਨਜ਼
156 ਅਮਿਤ ਮਿਸ਼ਰਾ, ਦਿੱਲੀ ਕੈਪੀਟਲਸ
150 ਹਰਭਜਨ ਸਿੰਘ, ਚੇਨਈ ਸੁਪਰ ਕਿੰਗਜ਼
150 ਪਿਯੂਸ਼ ਚਾਵਲਾ, ਕੋਲਕਾਤਾ ਨਾਈਟ ਰਾਈਡਰਜ਼
146 ਡਵੇਨ ਬ੍ਰਾਵੋ, ਚੇਨਈ ਸੁਪਰ ਕਿੰਗਜ਼

150 ਵਿਕਟਾਂ 'ਤੇ ਔਸਤ ਰਹੀ ਸ਼ਾਨਦਾਰ
ਜੇਕਰ ਚੋਟੀ ਦੇ 5 ਗੇਂਦਬਾਜ਼ਾਂ ਦੀ ਗੱਲ ਕਰੀਏ ਤਾਂ, ਹਰਭਜਨ ਦੀ ਔਸਤ ਸਭ ਤੋਂ ਵਧੀਆ ਹੈ. ਰਿਕਾਰਡ ਦੇਖੋ
7.05 ਹਰਭਜਨ ਸਿੰਘ, ਚੇਨਈ ਸੁਪਰ ਕਿੰਗਜ਼
7.10 ਲਸਿਥ ਮਲਿੰਗਾ, ਮੁੰਬਈ ਇੰਡੀਅਨਜ਼
7.35 ਅਮਿਤ ਮਿਸ਼ਰਾ, ਦਿੱਲੀ ਕੈਪੀਟਲਸ
7.82 ਪਿਯੂਸ਼ ਚਾਵਲਾ, ਕੋਲਕਾਤਾ ਨਾਈਟ ਰਾਈਡਰਜ਼
8.40 ਡਵੇਨ ਬ੍ਰਾਵੋ, ਚੇਨਈ ਸੁਪਰ ਕਿੰਗਜ਼


author

Ranjit

Content Editor

Related News