ਸਪੈਨਿਸ਼ ਭਾਸ਼ਾ ਸੁਣ ਖੁਸ਼ ਹੋਈ ਰੋਹਿਤ ਦੀ ਬੇਟੀ, ਕਿਊਟ ਵੀਡੀਓ ਵਾਇਰਲ
Wednesday, Apr 10, 2019 - 11:07 PM (IST)

ਜਲੰਧਰ— ਭਾਰਤੀ ਟੀਮ ਦੇ ਬੱਲੇਬਾਜ਼ ਤੇ ਆਈ. ਪੀ. ਐੱਲ. 'ਚ ਮੁੰਬਈ ਇੰਡੀਅਨਜ਼ ਦੇ ਲਈ ਕਪਤਾਨੀ ਕਰ ਰਹੇ ਰੋਹਿਤ ਸ਼ਰਮਾ ਦੀ ਬੇਟੀ ਸਮਾਇਰਾ ਦਾ ਇਕ ਵੀਡੀਓ ਸੋਸ਼ਲ ਸਾਈਟ 'ਤੇ ਖੂਬ ਵਾਇਰਲ ਹੋ ਰਿਹਾ ਹੈ। ਸਮਾਇਰਾ ਦਾ ਬੀਤੇ ਸਾਲ 30 ਦਸੰਬਰ ਨੂੰ ਜਨਮ ਹੋਇਆ ਸੀ। ਜਨਮ ਦੇ 3 ਮਹੀਨੇ ਬਾਅਦ ਹੀ ਉਸਦੀ ਇਕ ਕਿਊਟ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਉਹ ਸਪੈਨਿਸ਼ ਭਾਸ਼ਾ ਸੁਣਕੇ ਹਸਦੀ (ਖੁਸ਼) ਨਜ਼ਰ ਆ ਰਹੀ ਹੈ। ਰੋਹਿਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਹ ਵੀਡੀਓ ਸ਼ੇਅਰ ਕੀਤੀ ਹੈ। ਜਿਸ 'ਚ ਸਮਾਇਰਾ ਨੂੰ ਜਦੋਂ ਸਪੈਨਿਸ਼ ਭਾਸ਼ਾ ਦੇ ਸ਼ਬਦ 'ਅੋਲਾ' ਬੋਲ ਕੇ ਗੱਲ ਕੀਤੀ ਤਾਂ ਉਹ ਹਸਦੀ (ਖੁਸ਼) ਹੋਈ ਜਵਾਬ ਦਿੰਦੀ ਹੈ।
ਰੋਹਿਤ ਨੇ ਉਸ ਵੀਡੀਓ ਦੇ ਨਾਲ ਕੈਪਸ਼ਨ ਦਿੱਤਾ ਹੈ- 3 ਮਹੀਨੇ 'ਚ ਸਪੈਸ਼ਿ ਲੈਸਨ। ਰੋਹਿਤ ਵਲੋਂ ਸ਼ੇਅਰ ਕੀਤੀ ਵੀਡੀਓ ਨੂੰ ਸਿਰਫ 5 ਘੰਟਿਆਂ 'ਚ ਹੀ ਕਰੀਬ 10 ਲੱਖ ਵਿਊ ਮਿਲ ਗਏ ਸਨ। ਦੇਖੋਂ ਵੀਡੀਓ—
Spanish lessons at 3months #muybien
A post shared by Rohit Sharma (@rohitsharma45) on Apr 10, 2019 at 2:56am PDT