...ਜਦੋਂ ਗਰਲਫ੍ਰੈਂਡ ਨੂੰ ਮਿਲਣ ਅੱਧੀ ਰਾਤ ਨੂੰ ਕੰਧ ਟੱਪ ਕੇ ਪੁੱਜਾ ਸੀ ਹਨੁਮਾ ਵਿਹਾਰੀ

04/08/2020 2:50:18 AM

ਨਵੀਂ ਦਿੱਲੀ - ਭਾਰਤੀ ਕ੍ਰਿਕਟਰ ਹਨੁਮਾ ਵਿਹਾਰੀ ਵੈਸੇ ਤਾਂ ਬਹੁਤ ਸ਼ਾਂਤ ਸੁਭਾਅ ਦਾ ਹੈ ਪਰ ਬਹੁਤ ਘੱਟ ਫੈਨਜ਼ ਨੂੰ ਪਤਾ ਹੈ ਕਿ ਉਸ ਨੇ ਲਵ ਮੈਰਿਜ ਕੀਤੀ ਹੈ। ਹਨੁਮਾ ਵਿਹਾਰੀ ਆਪਣੀ ਗਰਲਫ੍ਰੈਂਡ ਪ੍ਰੀਤੀ ਰਾਜ ਨੂੰ ਮਿਲਣ 300 ਕਿ. ਮੀ. ਕਾਰ ਡਰਾਈਵ ਕਰ ਕੇ ਜਾਂਦਾ ਸੀ। ਇਕ ਵਾਰ ਜਦੋਂ ਉਹ ਅੱਧੀ ਰਾਤ ਨੂੰ ਗਰਲਫ੍ਰੈਂਡ ਨੂੰ ਮਿਲਣ ਪੁੱਜਾ ਤਾਂ ਦਰਵਾਜ਼ਾ ਬੰਦ ਸੀ, ਗਰਲਫ੍ਰੈਂਡ ਨਾਲ ਮਿਲਣਾ ਤਾਂ ਜ਼ਰੂਰ ਸੀ, ਇਸ ਲਈ ਉਹ ਕੰਧ ਟੱਪ ਕੇ ਉਸ ਦੇ ਘਰ ਪਹੁੰਚ ਗਿਆ ਸੀ।
ਹਨੁਮਾ ਵਿਹਾਰੀ ਦੀ ਲਵ ਸਟੋਰੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ। ਉਹ ਅਤੇ ਉਸ ਦੀ ਗਰਲਫ੍ਰੈਂਡ ਅਲੱਗ-ਅਲੱਗ ਜਾਤੀ ਦੇ ਹਨ, ਜਿਸ ਕਾਰਣ ਪ੍ਰੀਤੀ ਦਾ ਪਰਿਵਾਰ ਵਿਆਹ ਲਈ ਤਿਆਰ ਨਹੀਂ ਸੀ। ਆਖਿਰਕਾਰ ਪਿਆਰ ਦੀ ਜਿੱਤ ਹੋਈ ਅਤੇ ਪਿਛਲੇ ਸਾਲ ਅਕਤੂਬਰ ਵਿਚ ਇਨ੍ਹਾਂ ਦੋਵਾਂ ਦਾ ਵਿਆਹ ਹੋ ਗਿਆ। ਗਰਲਫ੍ਰੈਂਡ ਦੇ ਘਰ ਵਿਚ ਕੰਧ 'ਤੇ ਚੜ੍ਹ ਕੇ ਪਹੁੰਚਣ ਦੇ ਵਾਕਿਆ ਦਾ ਖੁਲਾਸਾ ਖੁਦ ਹਨੁਮਾ ਵਿਹਾਰੀ ਨੇ ਕੀਤਾ।

PunjabKesari
ਹਨੁਮਾ ਵਿਹਾਰੀ ਨੇ ਦੱਸਿਆ ਕਿ ਮੈਂ ਹੈਦਰਾਬਾਦ ਵਿਚ ਰਹਿੰਦਾ ਸੀ। ਗਰਲਫ੍ਰੈਂਡ ਨੂੰ ਮਿਲਣ 300 ਕਿ. ਮਿ. ਦੂਰ ਵਾਰੰਗਲ ਪਹੁੰਚ ਜਾਂਦਾ ਸੀ। ਹਨੁਮਾ ਦੇ ਦੋਸਤ ਲਲਿਤ ਨੇ ਦੱਸਿਆ ਕਿ ਹਨੁਮਾ ਵਿਹਾਰੀ ਕਈ ਵਾਰ ਬਿਨਾਂ ਕਿਸੇ ਨੂੰ ਦੱਸੇ ਵਾਰੰਗਲ ਨਿਕਲ ਜਾਂਦਾ ਸੀ। ਇਕ ਵਾਰ ਦੇਰ ਰਾਤ ਨੂੰ ਉਸ ਦੀ ਪ੍ਰੀਤੀ ਨਾਲ ਮਿਲਣ ਦੀ ਇੱਛਾ ਹੋਈ ਅਤੇ ਅਸੀਂ ਅੱਧੀ ਰਾਤ ਨੂੰ ਵਾਰੰਗਲ ਪਹੁੰਚੇ। ਪ੍ਰੀਤੀ ਉਸ ਸਮੇਂ ਬਾਹਰ ਨਹੀਂ ਆ ਸਕਦੀ ਸੀ ਅਤੇ ਉਸ ਦੇ ਘਰ ਦਾ ਦਰਵਾਜ਼ਾ ਬੰਦ ਸੀ, ਜਿਸ ਕਾਰਣ ਉਹ ਕੰਧ ਟੱਪ ਕੇ ਅੰਦਰ ਪਹੁੰਚ ਗਿਆ। ਮੈਂ ਡਰ ਗਿਆ ਸੀ ਅਤੇ ਮੈਂ ਕਾਰ ਸਟਾਰਟ ਕਰ ਕੇ ਰੱਖੀ ਸੀ। ਜਦੋਂ ਉਹ ਪ੍ਰੀਤੀ ਨੂੰ ਮਿਲ ਕੇ ਬਾਹਰ ਆਇਆ ਤਾਂ ਮੇਰੀ ਜਾਨ ਵਿਚ ਜਾਨ ਆਈ। 

PunjabKesari
26 ਸਾਲ ਦੇ ਹਨੁਮਾ ਵਿਹਾਰੀ ਨੇ 7 ਸਤੰਬਰ 2018 ਨੂੰ ਓਵਲ ਟੈਸਟ ਵਿਚ ਇੰਗਲੈਂਡ ਖਿਲਾਫ ਕੌਮਾਂਤਰੀ ਡੈਬਿਊ ਕੀਤਾ ਸੀ। ਉਹ ਹੁਣ ਤੱਕ 9 ਟੈਸਟ ਮੈਚਾਂ ਵਿਚ 36.80 ਦੀ ਔਸਤ ਨਾਲ 552 ਦੌੜਾਂ ਬਣਾ ਚੁੱਕਾ ਹੈ। ਉਸ ਨੇ ਇਸ ਦੌਰਾਨ 1 ਸੈਂਕੜਾ ਅਤੇ 4 ਅਰਧ-ਸੈਂਕੜੇ ਲਾਏ ਹਨ। ਹਨੁਮਾ ਦੇ ਨਾਂ 85 ਪਹਿਲੀ ਸ਼੍ਰੇਣੀ ਮੈਚਾਂ ਵਿਚ 6860 ਦੌੜਾਂ ਦਰਜ ਹਨ। ਉਸ ਨੇ ਇਸ ਦੌਰਾਨ 20 ਸੈਂਕੜੇ ਅਤੇ 36 ਅਰਧ ਸੈਂਕੜੇ ਲਾਏ ਹਨ।

PunjabKesari


Gurdeep Singh

Content Editor

Related News