IND vs SA : ਸੈਂਕੜਾ ਜੜਨ ਦੇ ਬਾਅਦ ਵੀ ਹਨੁਮਾ ਵਿਹਾਰੀ ਦੀ ਟੀਮ ''ਚੋਂ ਹੋਈ ਛੁੱਟੀ, ਜਾਣੋ ਕਾਰਨ

Thursday, Oct 10, 2019 - 02:19 PM (IST)

IND vs SA : ਸੈਂਕੜਾ ਜੜਨ ਦੇ ਬਾਅਦ ਵੀ ਹਨੁਮਾ ਵਿਹਾਰੀ ਦੀ ਟੀਮ ''ਚੋਂ ਹੋਈ ਛੁੱਟੀ, ਜਾਣੋ ਕਾਰਨ

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਵੀਰਵਾਰ ਨੂੰ ਦੱਖਣੀ ਅਫਰੀਕੀ ਖਿਲਾਫ ਪੁਣੇ 'ਚ ਦੂਜੇ ਟੈਸਟ ਮੈਚ 'ਚ ਖੇਡਣ ਉਤਰੀ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤਿਆ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਵਿਰਾਟ ਨੇ ਟਾਸ ਜਿੱਤ ਕੇ ਬਾਅਦ ਦੱਸਿਆ ਕਿ ਦੂਜੇ ਟੈਸਟ ਲਈ ਪਲੇਇੰਗ ਇਲੈਵਨ 'ਚ ਇਕ ਬਦਲਾਅ ਕੀਤਾ ਗਿਆ ਹੈ। ਭਾਰਤੀ ਕਪਤਾਨ ਨੇ ਦੱਸਿਆ ਕਿ ਪਿੱਚ ਮੁਤਾਬਕ ਹੀ ਟੀਮ ਦੀ ਚੋਣ ਕੀਤੀ ਗਈ ਹੈ। ਹਨੁਮਾ ਵਿਹਾਰੀ ਦੀ ਜਗ੍ਹਾ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੂੰ ਜਗ੍ਹਾ ਦਿੱਤੀ ਗਈ ਹੈ।
PunjabKesari
ਹਨੁਮਾ ਨੇ ਵੈਸਟਇੰਡੀਜ਼ ਸੀਰੀਜ਼ 'ਤੇ ਸ਼ਾਨਦਾਰ ਸੈਂਕੜਾ ਜਮਾਇਆ ਸੀ ਪਰ ਟੀਮ ਸੰਯੋਜਨ ਲਈ ਉਨ੍ਹਾਂ ਨੂੰ ਬਾਹਰ ਬਿਠਾ ਦਿੱਤਾ ਗਿਆ ਹੈ। ਟਾਸ ਦੇ ਸਮੇਂ ਕਪਤਾਨ ਕੋਹਲੀ ਨੇ ਦੱਸਿਆ, ''ਸਖਤ ਪਿੱਚ 'ਤੇ ਹਰੀ ਘਾਹ ਹੋਣ ਨਾਲ ਇਸ ਟਰੈਕ 'ਤੇ ਰਿਵਰਸ ਦੇ ਬਦਲ ਲਈ ਇਕ ਤੇਜ਼ ਗੇਂਦਬਾਜ਼ ਦੀ ਜ਼ਰਰੂਤ ਸੀ। ਵਿਹਾਰੀ ਨੂੰ ਬਦਕਿਸਮਤੀ ਨਾਲ ਇਸ ਮੈਚ 'ਚੋਂ ਬਾਹਰ ਬੈਠਣਾ ਪਵੇਗਾ।'' ਵੈਸਟਇੰਡੀਜ਼ ਖਿਲਾਫ ਖੇਡਦੇ ਹੋਏ ਸੀਰੀਜ਼ ਦੇ ਦੂਜੇ ਟੈਸਟ ਦੀ ਪਹਿਲੀ ਪਾਰੀ 'ਚ ਹਨੁਮਾ ਵਿਹਾਰੀ ਨੇ ਸ਼ਾਨਦਾਰ ਸੈਂਕੜਾ ਬਣਾਇਆ ਸੀ। ਹਨੁਮਾ ਵਿਹਾਰੀ ਨੇ 225 ਗੇਂਦ ਦਾ ਸਾਹਮਣਾ ਕਰਦੇ ਹੋਏ 111 ਦੌੜਾਂ ਦੀ ਪਾਰੀ ਖੇਡੀ ਸੀ। ਇਹ ਉਨ੍ਹਾਂ ਦੇ ਟੈਸਟ ਕਰੀਅਰ ਦਾ ਪਹਿਲਾ ਸੈਂਕੜਾ ਸੀ। ਇਸ ਪਾਰੀ ਦੀ ਬਦੌਲਤ ਭਾਰਤ ਨੇ 416 ਦੌੜਾਂ ਦਾ ਸਰੋਰ ਬਣਾਇਆ ਸੀ।


author

Tarsem Singh

Content Editor

Related News