ਅਜੀਬੋ ਗਰੀਬ ਢੰਗ ਨਾਲ ਆਊਟ ਹੋਏ ਹਨੁਮਾ ਵਿਹਾਰੀ, ਹੈਰਾਨ ਰਹਿ ਗਏ ਹਜ਼ਾਰਾਂ ਦਰਸ਼ਕ (ਵੀਡੀਓ)

01/31/2020 11:58:07 AM

ਸਪੋਰਟਸ ਡੈਸਕ— ਸ਼ੁਭਮਨ ਗਿੱਲ ਦੀ 83 ਦੌੜਾਂ ਦੀ ਪਾਰੀ ਦੇ ਬਾਵਜੂਦ ਭਾਰਤ ਏ ਵੀਰਵਾਰ ਨੂੰ ਇੱਥੇ ਨਿਊਜ਼ੀਲੈਂਡ ਏ ਖਿਲਾਫ ਆਪਣੇ ਗੈਰ-ਰਸਮੀ ਟੈਸਟ ਦੇ ਪਹਿਲੇ ਦਿਨ 216 ਦੌੜਾਂ 'ਤੇ ਸਿਮਟ ਗਿਆ ਜਿਸ ਨਾਲ ਮੇਜ਼ਬਾਨ ਟੀਮ ਨੇ ਆਪਣਾ ਪਲੜਾ ਭਾਰੀ ਰਖਿਆ। ਅਜਿਹੇ 'ਚ ਮੈਚ ਦੌਰਾਨ ਇਕ ਅਜੀਬ ਘਟਨਾ ਵਾਪਰੀ। ਇਸ ਘਟਨਾ ਤਹਿਤ ਇੰਡੀਆ ਏ ਦੇ ਬੱਲੇਬਾਜ਼ ਹਨੁਮਾ ਵਿਹਾਰੀ ਅਜੀਬੋ-ਗਰੀਬ ਤਰੀਕੇ ਨਾਲ ਆਊਟ ਹੋ ਗਏ ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।

ਦਰਅਸਲ, 20 ਸਾਲਾ ਗਿੱਲ ਮੈਚ 'ਚ ਹਨੁਮਾ ਵਿਹਾਰੀ ਦੇ ਨਾਲ ਕ੍ਰੀਜ਼ 'ਤੇ ਸਨ। ਦੋਹਾਂ ਨੇ ਚੌਥੇ ਵਿਕਟ ਲਈ 119 ਦੌੜਾਂ ਜੋੜ ਕੇ ਪਾਰੀ ਨੂੰ ਸੰਭਾਲਿਆ। ਹਾਲਾਂਕਿ ਮੈਚ 'ਚ ਵਿਹਾਰੀ ਅਜੀਬੋ ਗਰੀਬ ਤਰੀਕੇ ਨਾਲ ਆਊਟ ਹੋ ਗਏ। ਵਿਹਾਰੀ ਨੇ ਮੈਕੋਚੀ 'ਤੇ ਸਵੀਪ ਸ਼ਾਟ ਖੇਡਿਆ ਪਰ ਗੇਂਦ ਸਿਲੀ ਮਿਡ ਆਨ 'ਤੇ ਖੜ੍ਹੇ ਰਚਿਨ ਰਵਿੰਦਰ ਦੇ ਪੈਰ ਨਾਲ ਟਕਰਾ ਕੇ ਹਵਾ 'ਚ ਉਛਲ ਗਈ ਅਤੇ ਵਿਕਟਕੀਪਰ ਡੇਨ ਕਲੀਵਰ ਨੇ ਆਸਾਨੀ ਨਾਲ ਇਹ ਕੈਚ ਕੀਤਾ ਜਿਸ ਤੋਂ ਬਾਅਦ ਉੱਥੇ ਹਰ ਕੋਈ ਹੈਰਾਨ ਰਹਿ ਗਿਆ। ਹਾਲਾਂਕਿ ਵਿਹਾਰੀ ਨੇ 79 ਗੇਂਦਾਂ ਦੀ ਆਪਣੀ ਪਾਰੀ 'ਚ 8 ਚੌਕੇ ਮਾਰੇ ਸਨ।

 


Tarsem Singh

Content Editor

Related News