ਮੌਜੂਦਾ ਦੌਰ ਦੇ ਸਭ ਤੋਂ ਵੱਡੇ ਬੱਲੇਬਾਜ਼ ਨੇ ਭਾਰਤ ਵਲੋਂ ਕੀਤਾ ਡੈਬਿਊ
Friday, Sep 07, 2018 - 05:16 PM (IST)

ਨਵੀਂ ਦਿੱਲੀ— ਇੰਗਲੈਂਡ ਖਿਲਾਫ ਕੈਨਿੰਟਨ ਓਵਲ 'ਚ ਖੇਡੇ ਜਾ ਰਹੇ ਪੰਜਵੇਂ ਟੈਸਟ ਨਾਲ ਭਾਰਤੀ ਘਰੇਲੂ ਕ੍ਰਿਕਟ ਦੇ ਸ਼ਾਨਦਾਰ ਬੱਲੇਬਾਜ਼ ਹਨੁਮਾ ਬਿਹਾਰੀ ਨੇ ਡੈਬਿਊ ਕੀਤਾ ਹੈ। ਹਨੁਮਾ ਬਿਹਾਰੀ ਭਾਰਤ ਵਲੋਂ ਟੈਸਟ ਕ੍ਰਿਕਟ 'ਚ ਡੈਬਿਊ ਕਰਨ ਵਾਲੇ 292 ਵੇਂ ਖਿਡਾਰੀ ਬਣ ਗਏ ਹਨ। ਹਨੁਮਾ ਭਾਰਤੀ ਘਰੇਲੂ ਕ੍ਰਿਕਟ ਦੇ ਇਕ ਸ਼ਾਨਦਾਰ ਖਿਡਾਰੀ ਹੈ। ਉਨ੍ਹਾਂ ਨੇ ਸਾਲ 2017-18 ਰਣਜੀ ਟ੍ਰਾਫੀ ਸੀਜ਼ਨ 'ਚ ਬਿਹਤਰੀਨ ਬੱਲੇਬਾਜ਼ੀ ਦਾ ਮੁਜਾਹਿਰਾ ਪੇਸ਼ ਕੀਤਾ ਸੀ ਅਤੇ ਇਸ ਦੌਰਾਨ 6 ਮੈਚਾਂ 'ਚ 752 ਦੌੜਾਂ ਬਣਾ ਦਿੱਤੀਆਂ ਸਨ। ਉਨ੍ਹਾਂ ਨੇ ਆਂਧਰੇ ਪ੍ਰਦੇਸ਼ ਵਲੋਂ ਖੇਡਦੇ ਹੋਏ ਓਡੀਸ਼ਾ ਖਿਲਾਫ 302 ਦੌੜਾਂ ਦੀ ਪਾਰੀ ਖੇਡੀ ਸੀ। ਇਹ ਉਨ੍ਹਾਂ ਦਾ ਰਣਜੀ ਟ੍ਰਾਫੀ 'ਚ ਪਹਿਲਾ ਤਿਹਰਾ ਸੈਂਕੜਾ ਸੀ।
-ਮੌਜੂਦਾ ਸਮੇਂ ਦੇ ਸਭ ਤੋਂ ਬਿਹਤਰੀਨ ਬੱਲੇਬਾਜ਼ ਹਨ ਹਨੁਮਾ ਬਿਹਾਰੀ
ਦਿਲਚਸਪ ਗੱਲ ਇਹ ਹੈ ਕਿ ਹਨੁਮਾ ਦਾ ਮੌਜੂਦਾ ਸਮੇਂ 'ਚ ਸਭ ਤੋਂ ਬਿਹਤਰੀਮ ਫਰਸਟ ਕਲਾਸ ਕ੍ਰਿਕਟ 'ਚ ਔਸਤ ਹੈ। ਉਨ੍ਹਾਂ ਦਾ ਔਸਤ 59.45 ਦਾ ਹੈ। ਉਸ ਤੋਂ ਬਾਅਦ ਜਾ ਕੇ ਸਟੀਵਨ ਸਮਿਥ ਦਾ ਨਾਂ ਆਉਂਦਾ ਹੈ ਜਿਨ੍ਹਾਂ ਦਾ ਔਸਤ 57.27 ਦਾ ਹੈ। ਇਸ ਮੈਚ 'ਚ ਟੀਮ ਇੰਡੀਆ ਦੋ ਬਦਲਾਵਾਂ ਨਾ ਉਤਰੀ ਹੈ। ਜ਼ਖਮੀ ਅਸ਼ਵਿਨ ਦੀ ਜਗ੍ਹਾ ਜਡੇਜਾ ਨੂੰ ਖਿਡਾਇਆ ਗਿਆ ਹੈ। ਉਥੇ ਹਾਰਦਿਕ ਪੰਡਯਾ ਦੀ ਜਗ੍ਹਾ ਹਨੁਮਾ ਬਿਹਾਰੀ ਨੂੰ ਟੀਮ 'ਚ ਜਗ੍ਹਾ ਦਿੱਤੀ ਗਈ ਹੈ। ਉਥੇ ਇੰਗਲੈਂਡ ਟੀਮ ਬਿਨਾਂ ਕਿਸੇ ਬਦਲਾਅ ਦੇ ਉਤਰੀ ਹੈ।