ਜਲੰਧਰ ''ਚ ਹੰਸਰਾਜ ਬੈੱਡਮਿੰਟਨ ਸਟੂਡੀਓ ਅੱਜ ਤੋਂ ਹੋਇਆ ਚਾਲੂ

Wednesday, Jun 03, 2020 - 05:18 PM (IST)

ਜਲੰਧਰ ''ਚ ਹੰਸਰਾਜ ਬੈੱਡਮਿੰਟਨ ਸਟੂਡੀਓ ਅੱਜ ਤੋਂ ਹੋਇਆ ਚਾਲੂ

ਜਲੰਧਰ (ਸੋਨੂੰ)— ਕੇਂਦਰ ਸਰਕਾਰ ਵੱਲੋਂ ਅਨਲਾਕ ਫੇਸ-1 ਸ਼ੁਰੂ ਕੀਤਾ ਗਿਆ ਹੈ, ਜਿਸ ਦੇ ਚਲਦਿਆਂ ਦੇਸ਼ ਦੇ ਤਮਾਮ ਸੂਬਿਆਂ 'ਚ ਬਾਜ਼ਾਰਾਂ ਨੂੰ ਖੋਲ੍ਹਣ ਦੀ ਛੋਟ ਦਿੱਤੀ ਗਈ ਹੈ। ਇਸ ਦੇ ਚਲਦਿਆਂ ਜਲੰਧਰ 'ਚ ਹੰਸਰਾਜ ਬੈੱਡਮਿੰਟਨ ਸਟੂਡੀਓ ਅੱਜ ਤੋਂ ਸ਼ੁਰੂ ਹੋ ਗਿਆ ਹੈ ਅਤੇ ਪੂਰੀ ਕੋਰੋਨਾ ਸਾਵਧਾਨੀਆਂ ਦੇ ਨਾਲ ਖਿਡਾਰੀਆਂ ਦੀ ਸਪੈਸ਼ਲ ਕਾਰਡ 'ਤੇ ਦਾਖਲਾ ਦਿੱਤਾ ਜਾ ਰਿਹਾ ਹੈ ਅਤੇ ਅੰਦਰ ਸੋਸ਼ਲ ਡਿਸਟੈਂਸ ਦੇ ਪਾਲਣ ਦੇ ਵੀ ਇੰਤਜ਼ਾਮ ਕੀਤੇ ਗਏ ਹਨ।

ਦਾਖਲ ਹੋਣ 'ਤੇ ਉਨ੍ਹਾਂ ਦੀਆਂ ਜੁੱਤੀਆਂ ਸਮੇਤ ਕੱਪੜਿਆਂ ਅਤੇ ਬੈੱਡਮਿੰਟਨ ਕਿੱਟਾਂ ਸੈਨੇਟਾਈਜ਼ ਹੋਣਗੀਆਂ। ਸ਼ਟਲ ਨੂੰ ਰੈਕੇਟ ਨਾਲ ਫੜਾਇਆ ਜਾਵੇਗਾ ਅਤੇ ਵਾਰ-ਵਾਰ ਸੈਨੇਟਾਈਜ਼ ਕੀਤਾ ਜਾਵੇਗਾ। ਸਟੇਡੀਅਮ ਨੂੰ ਵੀ ਸੈਨੇਟਾਈਜ਼ ਕੀਤਾ ਗਿਆ ਹੈ। ਇਸ ਸ਼ੁਰੂਆਤ ਨਾਲ ਖਿਡਾਰੀਆਂ ਨੂੰ ਬਿਨਾਂ ਕੋਰੋਨਾ ਦੇ ਡਰ ਨਾਲ ਆਪਣੀ ਪ੍ਰੈੱਕਟਿਸ ਕਰਨ ਦਾ ਮੌਕਾ ਮਿਲੇਗਾ।
ਇਸੇ ਸਬੰਧ 'ਚ ਸਟੇਡੀਅਮ ਦੀ ਕਮੇਟੀ ਮੈਂਬਰ ਅਤੇ ਕੌਮਾਂਤਰੀ ਖਿਡਾਰੀ ਰਿਤਿਨ ਖੰਨਾ ਨੇ ਦੱਸਿਆ ਕਿ ਪਿਛਲੇ ਦੋ ਮਹੀਨਿਆਂ 'ਚ ਖਿਡਾਰੀਆਂ ਦੀ ਪ੍ਰੈੱਕਟਿਸ ਨਾ ਹੋਣ ਕਾਰਨ ਵਾਪਸ ਆਵੇਗਾ। ਉਨ੍ਹਾਂ ਨੇ ਦੱਸਿਆ ਕਿ ਤਾਲਾਬੰਦੀ ਦੌਰਾਨ ਅਸੀਂ ਸਾਰੇ ਬੱਚਿਆਂ ਨੂੰ ਆਨਲਾਈਨ ਪ੍ਰੈੱਕਟਿਸ ਕਰਵਾਈ ਹੈ ਪਰ ਹੁਣ ਜਦੋਂ ਸਟੇਡੀਅਮ ਖੁੱਲ੍ਹ ਗਿਆ ਹੈ ਤਾਂ ਹੁਣ ਬੱਚਿਆਂ ਦੀ ਪ੍ਰੈੱਕਟਿਸ ਵੀ ਹੋਵੇਗੀ ਅਤੇ ਆਉਣ ਵਾਲੇ ਟੂਰਨਾਮੈਂਟ ਦੇ ਲਈ ਤਿਆਰੀ ਵੀ ਹੋਵੇਗੀ।

ਬੱਚਿਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪ੍ਰਸ਼ਾਸਨ ਵੱਲੋਂ ਸਟੇਡੀਅਮ ਨੂੰ ਖੋਲ੍ਹ ਕੇ ਬਹੁਤ ਵਧੀਆ ਕੰਮ ਕੀਤਾ ਹੈ, ਜਿਸ ਨਾਲ ਸਾਡੀ ਪ੍ਰੈੱਕਟਿਸ ਹੋਵੇਗੀ ਅਤੇ ਸਾਡੀ ਸਿਹਤ ਵੀ ਵਧੀਆ ਹੋਵੇਗੀ। ਪ੍ਰੈੱਕਟਿਸ ਕਰਨ ਆਏ ਬੱਚਿਆਂ ਨੇ ਦੱਸਿਆ ਕਿ ਸਟੇਡੀਅਮ ਵੱਲੋਂ ਕੋਰੋਨਾ ਤੋਂ ਬਚਾਅ ਲਈ ਸਾਰੇ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ।


author

shivani attri

Content Editor

Related News