ਹੰਪੀ ਨੇ ਦਿਵਾਈ ਭਾਰਤ ਨੂੰ ਬਰਾਬਰੀ, ਅਮਰੀਕਾ ਖਿਲਾਫ ਪਹਿਲਾ ਮੁਕਾਬਲਾ ਖੇਡਿਆ ਡਰਾਅ

05/06/2020 7:12:35 PM

ਸਪੋਰਟਸ ਡੈਸਕ : ਰੈਪਿਡ ਵਿਸ਼ਵ ਚੈਂਪੀਅਨ ਕੋਨੇਰੂ ਹੰਪੀ ਦੇ ਦਮ 'ਤੇ ਭਾਰਤ ਨੇ ਆਨਲਾਈਨ ਸ਼ਤਰੰਜ ਨੈਸ਼ੰਜ਼ ਕੱਪ ਟੂਰਨਾਮੈਂਟ ਦੇ ਆਪਣੇ ਪਹਿਲੇ ਮੁਕਾਬਲੇ ਵਿਚ ਅਮਰੀਕਾ ਨੂੰ 2-2 ਨਾਲ ਬਰਾਬਰੀ 'ਤੇ ਰੋਕ ਦਿੱਤਾ। ਹੰਪੀ ਨੇ ਫੈਸਲਾਕੁੰਨ ਮੁਕਾਬਲੇ ਵਿਚ ਅਮਰੀਕਾ ਦੀ ਅੰਨਾ ਜਾਤੋਨਸਕੀ ਨੂੰ ਹਰਾ ਕੇ ਪੂਰਾ ਇਕ ਅੰਕ ਹਾਸਲ ਕੀਤਾ। ਇਸ ਨਾਲ ਸਕੋਰ 2-2 ਨਾਲ ਬਰਾਬਰ ਰਿਹਾ। ਇਸ ਨਾਲ ਪਹਿਲੇ5 ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਅਤੇ ਹਿਕਾਰੂ ਵਿਚਾਲੇ ਖੇਡੀ ਗਈ ਪਹਿਲੀ ਬਾਜ਼ੀ ਬਰਾਬਰੀ 'ਤੇ ਛੁੱਟੀ। ਦੂਜੀ ਬਾਜ਼ੀ ਵਿਚ ਵਿਦਿਤ ਗੁਜਰਾਤੀ ਨੂੰ ਫੈਬਿਆਨੋ ਕਾਰੂਆਨਾ ਹੱਥੋਂ ਹਾਰ ਮਿਲੀ। ਤੀਜੀ ਬਾਜ਼ੀ ਵਿਚ ਪੀ. ਹਰਿਕ੍ਰਿਸ਼ਣਾ ਨੇ ਲੇਈਨੀਅਰ ਡੋਮਿੰਗੁਏਜ ਪੇਰੇਜ ਨੂੰ ਬਰਾਬਰੀ 'ਤੇ ਰੋਕਿਆ। ਇਸ ਤੋਂ ਬਾਅਦ ਜ਼ਿੰਮੇਵਾਰੀ ਹੰਪੀ 'ਤੇ ਸੀ। ਉਸ ਨੇ ਨਿਰਾਸ਼ ਨਹੀਂ ਕੀਤਾ ਅਤੇ ਅੰਨਾ ਨੂੰ ਮਾਤ ਦੇ ਕੇ ਭਾਰਤ ਨੂੰ 2-2 ਨਾਲ ਬਰਾਬਰੀ 'ਤੇ ਰੋਕ ਦਿੱਤਾ।

ਖਿਤਾਬ ਦੇ ਮਜ਼ਬੂਤ ਦਾਅਵੇਦਾਰ ਚੀਨ ਨੇ ਬਾਕੀ ਭਾਰਤ ਦੀਆਂ ਟੀਮਾਂ ਨੂੰ 3-1 ਨਾਲ ਹਰਾਇਆ। ਰੂਸ ਅਤੇ ਯੂਰਪ ਵਿਚਾਲੇ ਮੁਕਾਬਲਾ 2-2 ਨਾਲ ਬਰਾਬਰੀ 'ਤੇ ਖਤਮ ਹੋਇਆ। ਕੌਮਾਂਤਰੀ ਮਹਾਸੰਘ (ਫਿਡੇ) ਅਤੇ ਚੈਸ. ਕਾਮ ਵੱਲੋਂ ਆਯੋਜਿਤ ਇਸ 6 ਦਿਨਾਂ ਮੁਕਾਬਲੇ ਵਿਚ 6 ਟੀਮਾਂ ਹਿੱਸਾ ਲੈ ਰਹੀਆਂ ਹਨ।


Ranjit

Content Editor

Related News