ਹੰਪੀ ਨੇ ਕੋਸਤੇਨਿਯੁਕ ਨੂੰ ਹਰਾਇਆ, ਵੈਂਜੂਨ ਨਾਲ ਬਣਾਈ ਸਾਂਝੀ ਬੜ੍ਹਤ

2/15/2020 2:03:09 AM

ਸੇਂਟ ਲੁਈਸ, ਅਮਰੀਕਾ (ਨਿਕਲੇਸ਼ ਜੈਨ)- ਭਾਰਤ ਦੀ ਕੋਨੇਰੂ ਹੰਪੀ ਨੇ ਸਾਬਕਾ ਵਿਸ਼ਵ ਚੈਂਪੀਅਨ ਰੂਸ ਦੀ ਅਲੈਗਜ਼ੈਂਡਰਾ ਕੋਸਤੇਨਿਯੁਕ ਨੂੰ ਕੇਨਰਸ ਕੱਪ ਸ਼ਤਰੰਜ ਟੂਰਨਾਮੈਂਟ ਦੇ 6ਵੇਂ ਦੌਰ ਵਿਚ 61 ਚਾਲਾਂ ਵਿਚ ਹਰਾ ਕੇ ਚੀਨ ਦੀ ਵੇਂਜੂਨ ਜੂ ਨਾਲ ਸਾਂਝੀ ਬੜ੍ਹਤ ਬਣਾ ਲਈ। ਭਾਰਤ ਦੀ ਦ੍ਰੋਣਵਾਲੀ ਹਰਿਕਾ ਨੇ ਜੂ ਨਾਲ ਡਰਾਅ ਖੇਡਿਆ। ਹੰਪੀ 4 ਅੰਕ ਲੈ ਕੇ ਜੂ ਨਾਲ ਚੋਟੀ 'ਤੇ ਹੈ। ਦੂਜੇ ਪਾਸੇ ਹਰਿਕਾ ਦੇ 6 ਦੌਰ ਤੋਂ ਬਾਅਦ 3 ਅੰਕ ਹਨ ਤੇ ਉਹ ਦੋ ਹੋਰਨਾਂ ਖਿਡਾਰੀਆਂ ਨਾਲ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਹੈ। ਹੁਣ ਹੰਪੀ ਦਾ ਸਾਹਮਣਾ ਅਮਰੀਕਾ ਦੀ ਇਰਿਨਾ ਕ੍ਰਸ਼ ਨਾਲ ਹੋਵੇਗਾ, ਜਦਕਿ ਹਰਿਕਾ ਦੀ ਟੱਕਰ ਕਾਰਿਸਾ ਯਿਪ ਨਾਲ ਹੋਵੇਗੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Gurdeep Singh

This news is Edited By Gurdeep Singh