ਵਿਸ਼ਵ ਕੱਪ ''ਚ ਸਟਾਈਲ ਤੇ ਸਵੈਗ ਨਾਲ ਭਰੇ ਹੇਅਰਸਟਾਈਲ

Tuesday, Jul 10, 2018 - 04:50 AM (IST)

ਮਾਸਕੋ— ਫੀਫਾ ਵਿਸ਼ਵ ਕੱਪ ਇਸ ਵਾਰ ਆਪਣੇ ਸਨਸਨੀਖੇਜ ਨਤੀਜਿਆਂ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ। ਟੂਰਨਾਮੈਂਟ ਵਿਚ ਕਈ ਸ਼ਾਨਦਾਰ ਗੋਲ, ਪੈਨਲਟੀਆਂ, ਵੀਡੀਓ ਰੈਫਰਲ ਸਿਸਟਮ, ਖਿਡਾਰੀਆਂ ਨੂੰ ਸੁੱਟਣ ਦੇ ਅੰਦਾਜ਼, ਨੇਮਾਰ ਦੇ ਨਾਟਕ ਦੇ ਨਾਲ-ਨਾਲ ਖਿਡਾਰੀਆਂ ਦੇ ਹੈਰਾਨੀਜਨਕ ਹੇਅਰਸਟਾਈਲ ਵੀ ਕਾਫੀ ਮਸ਼ਹੂਰ ਹੋਏ ਹਨ। ਵਿਸ਼ਵ ਕੱਪ ਵਿਚ ਕੁਝ ਖਿਡਾਰੀਆਂ ਦੇ ਅਨੋਖੇ ਹੇਅਰਸਟਾਈਲਜ਼ ਦੀ ਬੰਨਗੀ ਇਸ ਤਰ੍ਹਾਂ ਹੈ—

PunjabKesari
ਬੈਲਨ ਬਹਰਾਮੀ
ਸਵਿਟਜ਼ਰਲੈਂਡ ਦੇ 22 ਸਾਲ ਵੈਲਨ ਬਹਰਾਮੀ ਨੂੰ ਸਰਬੀਆ ਵਿਰੁੱਧ ਆਪਣੀ ਟੀਮ ਦੇ ਮੈਚ ਦੌਰਾਨ 'ਡਾਈਡ ਅੰਡਰਕੱਟ ਹੇਅਰ ਸਟਾਈਲ ਵਿਚ ਦੇਖਿਆ ਗਿਆ, ਜਿਸ ਵਿਚ ਉਹ ਬੇਹੱਦ ਸਟਾਈਲਿਸ਼ ਲੱਗਿਆ।

PunjabKesari
ਟੋਨੀ ਕਰੂਜ਼
ਸਾਬਕਾ ਚੈਂਪੀਅਨ ਜਰਮਨੀ ਦੇ  ਮਿਡਫੀਲਡਰ ਟੋਨੀ ਕਰੂਜ਼ ਦਾ ਸਿਲਕਡ-ਬੈਕ-ਵਿਥ ਹਾਈਲਾਈਟਸ ਕੱਟ ਵੀ ਹੈਰਾਨ ਕਰਨ ਵਾਲਾ ਸੀ ਤੇ ਇਸ ਨੂੰ ਵਿਸ਼ਵ ਕੱਪ ਦੇ ਪ੍ਰਸਿੱਧ ਹੇਅਰਸਟਾਈਲਾਂ ਵਿਚੋਂ ਇਕ ਮੰਨਿਆ ਗਿਆ।

PunjabKesari
ਡੇਵਿਡ ਦਿ ਜੀਆ
ਸਪੇਨ ਦਾ ਗੋਲਕੀਪਰ ਡੇਵਿਡ ਦਿ ਜੀਆ ਮਿਨੀ ਬੰਨ ਸਟਾਈਲ ਰੱਖਦਾ ਹੈ ਤੇ ਮੈਦਾਨ 'ਤੇ ਉਸਦੇ ਹੇਅਰ ਸਟਾਈਲ ਨੂੰ ਸਭ ਤੋਂ ਬਿਹਤਰੀਨ ਸਟਾਈਲਜ਼ ਵਿਚ ਇਕ ਮੰਨਿਆ ਗਿਆ ਹੈ।

PunjabKesari
ਸਾਦੀਓ ਮਾਨੇ
ਸੇਨੇਗਲ ਦੇ ਸਾਦੀਓ ਦੇ ਵਾਲਾਂ 'ਤੇ ਬਲੀਚਡ ਸਟ੍ਰਿਪ ਹੈ ਪਰ ਉਙ ਕਦੇ ਖਿੱਚ ਦਾ ਕੇਂਦਰ ਨਹੀਂ ਹੈ। ਮਾਨੇ ਦੇ ਸਿਰ 'ਤੇ ਬਹੁਤ ਘੱਟ ਵਾਲ ਹਨ ਤੇ ਵੈਸੇ ਸਟ੍ਰਿਪ  ਹੇਅਰ ਸਟਾਈਲ ਨਾਲ ਮਾਨੇ ਦਾ ਕੋਈ ਵਾਸਤਾ ਨਹੀਂ ਹੈ।


Related News