ਗੁਹਾਟੀ ਗ੍ਰੈਂਡ ਮਾਸਟਰ ਸ਼ਤਰੰਜ ਟੂਰਨਾਮੈਂਟ ''ਚ ਰਿਓਸ ਹੱਥੋਂ ਹਾਰਿਆ ਸਟੇਨੀ
Friday, Mar 18, 2022 - 01:35 AM (IST)
ਗੁਹਾਟੀ (ਅਸਾਮ) (ਨਿਕਲੇਸ਼ ਜੈਨ)- ਨਾਰਥ ਜੋਨ ਵਿਚ ਪਹਿਲੀ ਵਾਰ ਹੋ ਰਹੇ ਗੁਹਾਟੀ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ ਦੇ 6 ਰਾਊਂਡਾਂ ਤੋਂ ਬਾਅਦ ਕੋਲੰਬੀਆ ਦਾ ਕੁਸਟਿਯਨ ਰਿਓਸ, ਭਾਰਤ ਦੇ 2 ਖਿਡਾਰੀ ਸ਼ਾਯਾਂਤਨ ਦਾਸ, ਕੇ. ਰਤਨਾਕਰਣ ਅਤੇ ਪੈਰਾਗਵੇ ਦਾ ਡੇਲਗਾਡੋ ਰੇਮਰੀਜ 5 ਜਿੱਤਾਂ ਅਤੇ 1 ਡਰਾਅ ਦੇ ਨਾਲ 5.5 ਅੰਕ ਬਣਾ ਕੇ ਸਾਂਝੇ ਬੜ੍ਹਤ 'ਚੇ ਚੱਲ ਰਹੇ ਹਨ।
ਇਹ ਖ਼ਬਰ ਪੜ੍ਹੋ- ਹੋਲੀ 'ਤੇ ਧੋਨੀ ਦਾ ਫੈਂਸ ਨੂੰ ਵੱਡਾ ਗਿਫਟ, ਰਾਂਚੀ ਦਾ ਫਾਰਮ ਹਾਊਸ 3 ਦਿਨ ਦੇ ਲਈ ਖੋਲ੍ਹਿਆ
ਛੇਵੇਂ ਰਾਊਂਡ ਵਿਚ ਪਹਿਲੇ ਟੇਬਲ 'ਤੇ ਸ਼ਾਯਾਂਤਨ ਤੇ ਰਤਨਾਕਰਣ ਵਿਚਾਲੇ ਬਾਜ਼ੀ ਡਰਾਅ ਰਹੀ ਅਤੇ ਇਸਦਾ ਫਾਇਦਾ ਮਿਲਿਆ ਰਿਓਸ ਅਤੇ ਡੇਲਗਾਡੋ ਨੂੰ, ਜਿਸ ਨੇ ਕ੍ਰਮਵਾਰ ਭਾਰਤ ਦੇ ਸਟੇਨੀ ਜੀ. ਏ. ਅਤੇ ਅਜਰਬੈਜਾਨ ਦੇ ਅਜਰ ਮਿਜੋਏਵ ਨੂੰ ਹਰਾਉਂਦੇ ਹੋਏ ਸਾਂਝੀ ਬੜ੍ਹਤ ਨਾਲ ਵਾਪਸੀ ਕਰ ਲਈ। 5ਵੇਂ ਬੋਰਡ 'ਤੇ ਭਾਰਤ ਦੇ ਵਿਸਾਖ ਐੱਨ. ਆਰ. ਹਮਵਤਨ ਕੌਸਤੁਵ ਕੁੰਡ ਨੇ ਹਰਾਉਂਦੇ ਹੋਏ ਦਿਨ ਦਾ ਸਭ ਤੋਂ ਵੱਡਾ ਉਲਟਫੇਰ ਕੀਤਾ ਅਤੇ 6ਵੇਂ ਬੋਰਡ 'ਤੇ ਭਾਰਤ ਦੇ ਦੀਪਨ ਚੱਕਰਵਰਤੀ ਨੇ ਈਰਾਨ ਦੇ ਪੂਰਮਸਾਵੀ ਸੱਯਦ ਨੂੰ ਹਰਾਉਂਦੇ ਹੋਏ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਜਗ੍ਹਾਂ ਬਣਾ ਲਈ।
ਇਹ ਖ਼ਬਰ ਪੜ੍ਹੋ- ENG v WI : ਰੂਟ ਦਾ ਟੈਸਟ ਕ੍ਰਿਕਟ 'ਚ 25ਵਾਂ ਸੈਂਕੜਾ, ਇਨ੍ਹਾਂ ਦਿੱਗਜਾਂ ਨੂੰ ਛੱਡਿਆਂ ਪਿੱਛੇ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।