ਪਹਿਲੀ FIH Hockey 5 ਲਈ ਗੁਰਿੰਦਰ ਸਿੰਘ 9 ਮੈਂਬਰੀ ਭਾਰਤੀ ਟੀਮ ਦੇ ਕਪਤਾਨ ਬਣੇ

05/18/2022 7:16:11 PM

ਨਵੀਂ ਦਿੱਲੀ- ਡਿਫੈਂਡਰ ਗੁਰਿੰਦਰ ਸਿੰਘ ਅਗਲੇ ਮਹੀਨੇ ਸਵਿਟਜ਼ਰਲੈਂਡ ਦੇ ਲੁਸਾਨੇ 'ਚ ਹੋਣ ਵਾਲੀ ਪਹਿਲੀ ਐੱਫ. ਆਈ. ਐੱਚ. ਹਾਕੀ 5 ਚੈਂਪੀਅਨਸ਼ਿਪ 'ਚ ਭਾਰਤ ਦੀ 9 ਮੈਂਬਰੀ ਪੁਰਸ਼ ਹਾਕੀ ਟੀਮ ਦੀ ਕਪਤਾਨੀ ਸੰਭਾਲਣਗੇ। ਭਾਰਤੀ ਪੁਰਸ਼ ਟੀਮ ਮਲੇਸ਼ੀਆ, ਪਾਕਿਸਤਾਨ, ਪੋਲੈਂਡ ਤੇ ਮੇਜ਼ਬਾਨ ਸਵਿਟਜ਼ਰਲੈਂਡ ਨਾਲ ਖੇਡੇਗੀ। ਟੂਰਨਾਮੈਂਟ 5 ਤੇ 6 ਜੂਨ ਨੂੰ ਖੇਡਿਆ ਜਾਵੇਗਾ। ਟੋਕੀਓ ਓਲੰਪਿਕ ਦੀ ਕਾਂਸੀ ਤਮਗ਼ਾ ਜੇਤੂ ਟੀਮ ਦੇ ਮੈਂਬਰ ਰਹੇ ਮਿਡਫੀਲਡਰ ਸੁਮਿਤ ਉਪ ਕਪਤਾਨ ਹੋਣਗੇ।

ਇਹ ਵੀ ਪੜ੍ਹੋ : ਖ਼ਰਾਬ ਫਾਰਮ 'ਤੇ ਈਸ਼ਾਨ ਕਿਸ਼ਨ ਦਾ ਬਿਆਨ- ਵੱਡੇ ਤੋਂ ਵੱਡੇ ਖਿਡਾਰੀਆਂ ਨੂੰ ਵੀ ਇਸ ਤੋਂ ਜੂਝਣਾ ਪਿਆ ਹੈ

ਟੀਮ 'ਚ ਓਲੰਪਿਕ ਕਾਂਸੀ ਤਮਗ਼ਾ ਜੇਤੂ ਟੀਮ ਦੇ ਮੈਂਬਰਾਂ ਦੇ ਨਾਲ ਐੱਫ. ਆਈ. ਐੱਚ. ਜੂਨੀਅਰ ਵਿਸ਼ਵ ਕੱਪ ਟੀਮ ਦੇ ਮੈਂਬਰ ਵੀ ਹਨ। ਇਨ੍ਹਾਂ 'ਚੋਂ ਗੋਲਕੀਪਰ ਪਵਨ, ਡਿਫੈਂਡਰ ਸੰਜੇ, ਮਨਦੀਪ ਮੋਰ ਤੇ ਗੁਰਿੰਦਰ ਸਿੰਘ ਸ਼ਾਮਲ ਹਨ। ਮਿਡਫੀਲਡਰ ਸੁਮਿਤ ਤੇ ਰਵੀਚੰਦਰ ਸਿੰਘ ਤੋਂ ਇਲਾਵਾ ਫਾਰਵਰਡ ਦਿਲਪ੍ਰੀਤ ਸਿੰਘ, ਮੁਹੰਮਦ ਰਾਹੀਲ ਮੌਸੀਨ ਤੇ ਗੁਰਸਾਹਿਬਜੀਤ ਸਿੰਘ ਨੂੰ ਵੀ ਟੀਮ 'ਚ ਜਗ੍ਹਾ ਦਿੱਤੀ ਗਈ ਹੈ। ਪਵਨ, ਸੰਜੇ ਤੇ ਰਵੀਚੰਦਰ 2018 ਯੁਵਾ ਓਲੰਪਿਕ ਖੇਡਾਂ 'ਚ ਚਾਂਦੀ ਦਾ ਤਮਗ਼ਾ ਜੇਤੂ ਟੀਮ ਦੇ ਮੈਂਬਰ ਸਨ। ਉਸ ਟੂਰਨਾਮੈਂਟ 'ਚ ਪਹਿਲੀ ਵਾਰ 5 ਫਾਰਮੈਟ ਆਜ਼ਮਾਇਆ ਗਿਆ ਸੀ। ਇਹ ਤਿੰਨੋ ਭੁਵਨੇਸ਼ਵਰ 'ਚ ਪਿਛਲੇ ਸਾਲ ਜੂਨੀਅਰ ਵਿਸ਼ਵ ਕੱਪ ਟੀਮ 'ਚ ਵੀ ਸਨ।

PunjabKesari

ਸੁਮਿਤ ਦੇ ਇਲਾਵਾ ਦਿਲਪ੍ਰੀਤ ਸਿੰਘ ਓਲੰਪਿਕ ਕਾਂਸੀ ਤਮਗਾ ਜੇਤੂ ਟੀਮ 'ਚ ਸਨ। ਭਾਰਤ ਦੇ ਮੁੱਖ ਕੋਚ ਗ੍ਰਾਹਮ ਰੀਡ ਨੇ ਕਿਹਾ ਕਿ ਹੀਰੋ ਹਾਕੀ 5 ਟੂਰਨਾਮੈਂਟ ਖੇਡ ਦੇ ਅਲਗ ਫਾਰਮੈਟ ਦੀ ਨੁਮਾਇਸ਼ ਦਾ ਮੌਕਾ ਹੈ। ਇੰਨੇ ਖ਼ੂਬਸੂਰਤ ਦੇਸ਼ 'ਚ ਬਿਹਤਰੀਨ ਟੀਮਾਂ ਦੇ ਖ਼ਿਲਾਫ਼ ਤੇਜ਼ ਰਫ਼ਤਾਰ ਹਾਕੀ ਖੇਡਣ ਨੂੰ ਲੈ ਕੇ ਅਸੀਂ ਰੋਮਾਂਚਿਤ ਹਾਂ। ਭਾਰਤੀ ਟੀਮ ਇਕ ਜੂਨ ਨੂੰ ਬੈਂਗਲੁਰੂ ਤੋਂ ਰਵਾਨਾ ਹੋਵੇਗੀ।

ਇਹ ਵੀ ਪੜ੍ਹੋ : ਵੱਡੇ-ਵੱਡੇ ਗੇਂਦਬਾਜ਼ਾਂ ਦਾ ਕੁਟਾਪਾ ਚਾੜ੍ਹਨ ਵਾਲੇ ਸਹਿਵਾਗ ਨੂੰ ਇਸ ਗੇਂਦਬਾਜ਼ ਤੋਂ ਲਗਦਾ ਸੀ ਡਰ, ਖ਼ੁਦ ਕੀਤਾ ਖ਼ੁਲਾਸਾ

ਟੀਮ : ਪਵਨ, ਸੰਜੇ , ਮਨਦੀਪ ਮੋਰ, ਗੁਰਿੰਦਰ ਸਿੰਘ (ਕਪਤਾਨ), ਸੁਮਿਤ, ਰਵੀਚੰਦਰ ਸਿੰਘ, ਦਿਲਪ੍ਰੀਤ ਸਿੰਘ, ਮੁਹੰਮਦ ਰਾਹੀਲ ਮੌਸੀਨ, ਗੁਰਸਾਹਿਬਜੀਤ ਸਿਘ।
ਸਟੈਂਡਬਾਇ : ਪ੍ਰਸ਼ਾਂਤ ਕੁਮਾਰ ਚੌਹਾਨ, ਬੌਬੀ ਸਿੰਘ ਧਾਮੀ, ਸੁਦੀਪ ਚਿਰਮਾਕੋ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


Tarsem Singh

Content Editor

Related News