ਧੋਨੀ ਦੇ ਰਨ ਆਊਟ ''ਤੇ ਗੁਪਟਿਲ ਵੀ ਬੋਲੇ, ਕਹੀ ਇਹ ਵੱਡੀ ਗੱਲ (ਵੀਡੀਓ)

7/12/2019 9:30:19 PM

ਲੰਡਨ— ਮਾਰਟਿਨ ਗੁਪਟਿਲ ਨੇ ਆਪਣੀ ਸ਼ਾਨਦਾਰ ਥਰੋਅ 'ਤੇ ਮਹਿੰਦਰ ਸਿੰਘ ਧੋਨੀ ਨੂੰ ਰਨ ਆਊਟ ਕਰਕੇ ਵਿਸ਼ਵ ਕੱਪ ਸੈਮੀਫਾਈਨਲ ਦਾ ਪਾਸਾ ਪਲਟ ਦਿੱਤਾ ਸੀ ਪਰ ਨਿਊਜ਼ੀਲੈਂਡ ਦੇ ਇਸ ਬੱਲੇਬਾਜ਼ ਦਾ ਮੰਨਣਾ ਸੀ ਕਿ ਕਿਸਮਤ ਨੇ ਉਸਦਾ ਸਾਥ ਦਿੱਤਾ ਜੋ ਗੇਂਦ ਸਿੱਧੀ ਵਿਕਟਾਂ 'ਤੇ ਲੱਗ ਗਈ ਸੀ। ਧੋਨੀ 49ਵੇਂ ਓਵਰ 'ਚ ਰਨ ਆਊਟ ਹੋਏ ਜਿਸ ਨਾਲ ਭਾਰਤ ਦੀ ਬੁੱਧਵਾਰ ਨੂੰ ਓਵਡ ਫ੍ਰੈਫਰਡ 'ਚ ਖੇਡੇ ਗਏ ਮੈਚ 'ਚ ਸੰਭਾਵਨਾਵਾਂ ਵੀ ਖਤਮ ਹੋ ਗਈ। ਭਾਰਤ ਨੇ ਇਹ ਮੈਚ 18 ਦੌੜਾਂ ਨਾਲ ਗੁਆਇਆ ਸੀ।

PunjabKesari
ਗੁਪਟਿਲ ਨੇ ਆਈ. ਸੀ. ਸੀ. ਦੇ ਸੋਸ਼ਲ ਮੀਡੀਆ 'ਤੇ ਜਾਰੀ ਕੀਤੇ ਗਏ ਵੀਡੀਓ 'ਚ ਕਿਹਾ ਕਿ ਮੈਨੂੰ ਨਹੀਂ ਲਗਦਾ ਕਿ ਗੇਂਦ ਅਸਲ 'ਚ ਮੇਰੇ ਵੱਲ ਆ ਰਹੀ ਸੀ। ਮੈਂ ਜਲਦੀ ਤੋਂ ਜਲਦੀ ਗੇਂਦ ਕੋਲ ਪਹੁੰਚਣਾ ਚਾਹੁੰਦਾ ਸੀ। ਇਸ ਵਾਰ ਗੇਂਦ 'ਤੇ ਕੰਟਰੋਲ ਬਣਾਉਣ ਤੋਂ ਬਾਅਦ ਮੈਂ ਸੋਚਿਆ ਕਿ ਇਹ ਅਸਲ 'ਚ ਬਹੁਤ ਸਿੱਧਾ ਹੈ। ਕਿਸਮਤ ਨਾਲ ਸੀ ਜੋ ਸਿੱਧਾ ਥਰੋਅ ਵਿਕਟਾਂ 'ਤੇ ਜਾ ਲੱਗਿਆ। ਅਸੀਂ ਖੁਸ਼ਕਿਸਮਤ ਸੀ ਜੋ ਉਹ ਆਊਟ ਹੋ ਗਏ।

 


Gurdeep Singh

Edited By Gurdeep Singh