ਨਾਇਬ ਨੇ ਹਾਰ ਦਾ ਠੀਕਰਾ ਖਰਾਬ ਫੀਲਡਿੰਗ ''ਤੇ ਭੰਨਿਆ
Tuesday, Jun 25, 2019 - 01:52 PM (IST)

ਸਪੋਰਟਸ ਡੈਸਕ— ਅਫਗਾਨਿਸਤਾਨ ਦੇ ਕਪਤਾਨ ਗੁਲਬਦੀਨ ਨਾਇਬ ਨੇ ਬੰਗਲਾਦੇਸ਼ ਤੋਂ ਮਿਲੀ ਹਾਰ ਲਈ ਆਪਣੀ ਟੀਮ ਦੀ ਖਰਾਬ ਫੀਲਡਿੰਗ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਅਫਗਾਨਿਸਤਾਨ ਨੇ ਮੈਚ 'ਚ ਕਈ ਕੈਚ ਛੱਡੇ ਅਤੇ ਮਿਸਫੀਲਡਿੰਗ ਕੀਤੀ। ਨਾਇਬ ਨੇ ਕਿਹਾ, ਟਾਸ ਜਿੱਤਣਾ ਚੰਗਾ ਰਿਹਾ ਪਰ ਅਸੀਂ ਕਈ ਕੈਚ ਛੱਡੇ ਅਤੇ ਫਾਲਤੂ ਦੌੜਾਂ ਵੀ ਬਣਾਈਆਂ। ਅਸੀਂ ਖਰਾਬ ਫੀਲਡਿੰਗ ਕਾਰਨ ਲਗਭਗ 30-35 ਦੌੜਾਂ ਫਾਲਤੂ ਦੇ ਦਿੱਤੀਆਂ।''
ਉਨ੍ਹਾਂ ਕਿਹਾ, ''ਇਸ ਤੋਂ ਇਲਾਵਾ ਪਹਿਲੇ 10 ਓਵਰ 'ਚ ਚੰਗੀ ਗੇਂਦਬਾਜ਼ੀ ਵੀ ਨਹੀਂ ਕੀਤੀ।'' ਉਹ ਦੁਨੀਆ ਦਾ ਨੰਬਰ ਇਕ ਹਰਫਨਮੌਲਾ ਹੈ। ਉਸ ਕੋਲ ਕਾਫੀ ਤਜਰਬਾ ਹੈ ਜੋ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਹਾਂ 'ਚ ਦਿਖਿਆ।'' ਉਨ੍ਹਾਂ ਸਟਾਰ ਸਪਿਨਰ ਰਾਸ਼ਿਦ ਖਾਨ ਦੀ ਫੀਲਡਿੰਗ 'ਤੇ ਨਿਰਾਸ਼ਾ ਜਤਾਈ। ਉਨ੍ਹਾਂ ਕਿਹਾ, ''ਉਹ ਸੌ ਫੀਸਦੀ ਦੇ ਰਿਹਾ ਹੈ ਪਰ ਫੀਲਡਿੰਗ ਉਮੀਦ ਮੁਤਾਬਕ ਨਹੀਂ ਹੈ। ਉਹ ਵੀ ਇਸ ਤੋਂ ਦੁਖੀ ਹੈ। ਮੈਂ ਉਸ ਤੋਂ ਸਿਰਫ ਗੇਂਦਬਾਜ਼ੀ 'ਤੇ ਫੋਕਸ ਕਰਨ ਨੂੰ ਕਿਹਾ। ਫੀਲਡਿੰਗ ਦੀ ਵਜ੍ਹਾ ਨਾਲ ਉਸ ਦੀ ਲੈਅ ਵੀ ਖਰਾਬ ਹੋ ਰਹੀ ਹੈ।''