ਗੁਕੇਸ਼ ਨੇ ਖੇਡਿਆ ਅਲੀਰੇਜਾ ਨਾਲ ਡਰਾਅ, ਮਕਸੀਮ ਨੇ ਬਣਾਈ ਬੜ੍ਹਤ

Thursday, Jul 11, 2024 - 01:30 PM (IST)

ਜਾਗਰੇਬ (ਕ੍ਰੋਸ਼ੀਆ), (ਨਿਕਲੇਸ਼ ਜੈਨ)- ਗ੍ਰੈਂਡ ਚੈੱਸ ਟੂਰ ਦੇ ਤੀਸਰੇ ਪੜਾਅ ਸੁਪਰਯੂਨਾਈਟਿਡ ਰੈਪਿਡ ਅਤੇ ਬਲਿਟਜ਼ ਸ਼ਤਰੰਜ ਦਾ ਆਰੰਭ ਹੋ ਗਿਆ ਹੈ। ਭਾਰਤ ਵੱਲੋਂ ਫੀਡੇ ਕੈਂਡੀਡੇਟ ਜੇਤੂ ਡੀ ਗੁਕੇਸ਼ ਅਤੇ ਵਿਦਿਤ ਗੁਜਰਾਤੀ ਇਸ ’ਚ ਹਿੱਸਾ ਲੈ ਰਹੇ ਹਨ। ਹਾਲਾਂਕਿ ਪਹਿਲੇ 2 ਰਾਊਂਡ ਭਾਰਤੀ ਖਿਡਾਰੀਆਂ ਲਈ ਖਾਸ ਨਹੀਂ ਰਹੇ।

ਵਿਦਿਤ ਗੁਜਰਾਤੀ ਨੂੰ ਪਹਿਲੇ ਰਾਊਂਡ ’ਚ ਯੂ. ਐੱਸ. ਏ. ਦੇ ਫਬੀਆਨੋ ਕਰੂਆਨਾ ਕੋਲੋਂ ਅਤੇ ਦੂਸਰੇ ਰਾਊਂਡ ’ਚ ਯੂ. ਐੱਸ. ਏ. ਦੇ ਲੇਵਾਨ ਅਰੋਨੀਅਨ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਦੂਸੇ ਪਾਸੇ ਗੁਕੇਸ਼ ਨੂੰ ਪਹਿਲੇ ਰਾਊਂਡ ’ਚ ਲਗਭਗ ਡਰਾਅ ਖੇਡ ’ਚ ਯੂ. ਐੱਸ. ਏ. ਦੇ ਵੇਸਲੀ ਸੋ ਕੋਲੋਂ ਹਾਰ ਦਾ ਸਾਹਣਾ ਕਰਨਾ ਪਿਆ ਹਾਲਾਂਕਿ ਦੂਸਰੇ ਰਾਊਂਡ ’ਚ ਉਸ ਨੇ ਫਰਾਂਸ ਦੇ ਅਲੀਰੇਜਾ ਫਿਰੌਜਾ ਨਾਲ ਡਰਾਅ ਖੇਡਿਆ। ਹੋਰ ਖਿਡਾਰੀਆਂ ’ਚ ਫਿਲਹਾਲ ਫਬੀਆਨੋ ਅਤੇ ਵੇਸਲੀ 1.5 ਅੰਕ ਬਣਾ ਕੇ ਖੇਡ ਰਹੇ ਹਨ।


Tarsem Singh

Content Editor

Related News