IPL 2022 : ਰੁਤੂਰਾਜ ਦਾ ਅਰਧ ਸੈਂਕੜਾ, ਚੇਨਈ ਨੇ ਗੁਜਰਾਤ ਨੂੰ ਦਿੱਤਾ 170 ਦੌੜਾਂ ਦਾ ਟੀਚਾ

04/17/2022 9:15:25 PM

ਪੁਣੇ- ਰੁਤੂਰਾਜ ਗਾਇਕਵਾੜ ਦੀ 73 ਦੌੜਾਂ ਦੀ ਧਮਾਕੇਦਾਰ ਪਾਰੀ ਅਤੇ ਅੰਬਾਤੀ ਰਾਇਡੂ ਦੇ 46, ਸ਼ਿਵਮ ਦੂਬੇ ਦੇ 19 ਅਤੇ ਕਪਤਾਨ ਰਵਿੰਦਰ ਜਡੇਜਾ ਦੇ ਅਜੇਤੂ 22 ਦੌੜਾਂ ਦੀ ਬਦੌਲਤ ਚੇਨਈ ਸੁਪਰ ਕਿੰਗਜ਼ ਨੇ ਗੁਜਰਾਤ ਟਾਇਟਨਸ ਦੇ ਵਿਰੁੱਧ ਆਈ. ਪੀ. ਐੱਲ. ਮੁਕਾਬਲੇ ਵਿਚ ਐਤਵਾਰ ਨੂੰ 20 ਓਵਰ ਵਿਚ ਪੰਜ ਵਿਕਟਾਂ 'ਤੇ 169 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾ ਲਿਆ।

PunjabKesari

ਇਹ ਵੀ ਪੜ੍ਹੋ : ਮੁੰਬਈ ਹੀ ਨਹੀਂ ਇਹ ਟੀਮਾਂ ਵੀ ਹਾਰ ਚੁੱਕੀਆਂ ਹਨ ਆਪਣੇ ਪਹਿਲੇ 6 ਮੈਚ, ਦੇਖੋ ਅੰਕੜੇ
ਰੁਤੂਰਾਜ ਨੇ 48 ਗੇਂਦਾਂ 'ਤੇ 73 ਦੌੜਾਂ ਵਿਚ ਪੰਜ ਚੌਕੇ ਅਤੇ ਪੰਜ ਛੱਕੇ ਲਗਾਏ। ਚੇਨਈ ਨੇ ਆਪਣੀਆਂ 2 ਵਿਕਟਾਂ ਪਾਵਰ ਪਲੇਅ ਵਿਚ ਗੁਆ ਦਿੱਤੀਆਂ। ਰੌਬਿਨ ਉਥੱਪਾ ਤਿੰਨ ਅਤੇ ਮੋਇਨ ਅਲੀ ਇਕ ਦੌੜ ਬਣਾ ਕੇ ਆਊਟ ਹੋਏ ਪਰ ਗਾਇਕਵਾੜ ਅਤੇ ਰਾਇਡੂ ਨੇ ਤੀਜੇ ਵਿਕਟ ਦੇ ਲਈ 92 ਦੌੜਾਂ ਦੀ ਮਜ਼ਬੂਤ ਸਾਂਝੇਦਾਰੀ ਕੀਤੀ। ਰਾਇਡੂ ਨੇ 31 ਗੇਂਦਾਂ 'ਤੇ 46 ਦੌੜਾਂ ਵਿਚ ਚਾਰ ਚੌਕੇ ਅਤੇ 2 ਛੱਕੇ ਲਗਾਏ। ਸ਼ਿਵਮ ਦੂਬੇ ਨੇ 2 ਚੌਕਿਆਂ ਦੀ ਮਦਦ ਨਾਲ 19 ਅਤੇ ਕਪਤਾਨ ਰਵਿੰਦਰ ਜਡੇਜਾ ਨੇ ਆਖਰੀ ਓਵਰ ਵਿਚ ਲਾਕੀ ਫਰਗਿਊਸਨ 'ਤੇ 2 ਛੱਕੇ ਲਗਾ ਕੇ ਅਜੇਤੂ 22 ਦੌੜਾਂ ਬਣਾਈਆਂ।

PunjabKesari

ਇਹ ਵੀ ਪੜ੍ਹੋ : IPL 2022 ਦੇ 27 ਮੈਚ ਪੂਰੇ, Point Table 'ਚ ਬੈਂਗਲੁਰੂ ਨੂੰ ਹੋਇਆ ਫਾਇਦਾ, ਦੇਖੋ ਸਥਿਤੀ

PunjabKesari

ਦੋਵਾਂ ਟੀਮਾਂ 'ਚ ਸ਼ਾਮਲ ਖਿਡਾਰੀ
ਚੇਨਈ ਸੁਪਰ ਕਿੰਗਜ਼ :-

ਮਹਿੰਦਰ ਸਿੰਘ ਧੋਨੀ, ਰਵਿੰਦਰ ਜਡੇਜਾ (ਕਪਤਾਨ), ਮੋਇਨ ਅਲੀ, ਰੁਤੂਰਾਜ ਗਾਇਕਵਾੜ, ਡਵੇਨ ਬਰਾਵੋ, ਦੀਪਕ ਚਾਹਰ, ਅੰਬਾਤੀ ਰਾਇਡੂ, ਰੌਬਿਨ ਉਥੱਪਾ, ਮਿਸ਼ੇਲ ਸੈਂਟਨਰ, ਕ੍ਰਿਸ ਜਾਰਡਨ, ਐਡਮ ਮਿਲਨੇ, ਡੇਵੋਨ ਕਾਨਵੇ, ਸ਼ਿਵਮ ਦੂਬੇ, ਡਵੇਨ ਪ੍ਰਿਟੋਰੀਅਸ, ਮਹੇਸ਼ ਤੀਕਸ਼ਣਾ, ਰਾਜਵਰਧਨ ਹੇਂਗਰਗੇਕਰ, ਤੁਸ਼ਾਰ ਦੇਸ਼ਪਾਂਡੇ, ਕੇ. ਐੱਮ. ਆਸਿਫ਼, ਸੀ. ਹਰੀ ਨਿਸ਼ਾਂਤ , ਐੱਨ. ਜਗਦੀਸ਼ਨ, ਸੁਬਰੰਸ਼ੁ ਸੇਨਾਪਤੀ, ਕੇ. ਭਗਤ ਵਰਮਾ, ਪ੍ਰਸ਼ਾਂਤ ਸੋਲੰਕੀ, ਸਿਮਰਜੀਤ ਸਿੰਘ, ਮੁਕੇਸ਼ ਚੌਧਰੀ।

ਗੁਜਰਾਤ ਟਾਈਟਨਜ਼ :-
ਰਾਸ਼ਿਦ ਖ਼ਾਨ (ਕਪਤਾਨ), ਸ਼ੁਭਮਨ ਗਿੱਲ, ਮੁਹੰਮਦ ਸ਼ੰਮੀ, ਲਾਕੀ ਫਰਗਿਊਸਨ, ਅਭਿਨਵ ਸਦਰੰਗਾਨੀ, ਰਾਹੁਲ ਤੇਵਤੀਆ, ਨੂਰ ਅਹਿਮਦ, ਸਾਈ ਕਿਸ਼ੋਰ, ਵਿਜੇ ਸ਼ੰਕਰ, ਜਯੰਤ ਯਾਦਵ, ਡੋਮੀਨਿਕ ਡਰੇਕਸ, ਦਰਸ਼ਨ ਨਾਲਕੰਡੇ, ਯਸ਼ ਦਿਆਲ, ਅਲਜ਼ਾਰੀ ਜੋਸਫ਼, ਪ੍ਰਦੀਪ ਸਾਂਗਵਾਨ, ਡੇਵਿਡ ਮਿਲਰ, ਰਿੱਧੀਮਾਨ ਸਾਹਾ, ਮੈਥਿਊ ਵੇਡ, ਵਰੁਣ ਆਰੋਨ, ਬੀ ਸਾਈ ਸੁਦਰਸ਼ਨ।

ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News