ਗੁਜਰਾਤ ਦੀ ਦੂਜੀ ਜਿੱਤ, ਟਾਈਟਨਸ ਦਾ ਇੰਤਜ਼ਾਰ ਜਾਰੀ

01/12/2022 10:44:45 AM

ਬੈਂਗਲੁਰੂ- ਗੁਜਰਾਤ ਜਾਇੰਟਸ ਟੀਮ 6 ਮੈਚਾਂ ਦੇ ਬਾਅਦ ਆਖ਼ਰਕਾਰ ਜਿੱਤ ਦੀ ਪਟੜੀ 'ਤੇ ਪਰਤ ਆਈ ਹੈ। ਉਸ ਨੇ ਵੀਵੋ ਪ੍ਰੋ. ਕਬੱਡੀ ਲੀਗ (ਪੀ. ਕੇ. ਐੱਲ.) ਦੇ ਅੱਠਵੇਂ ਸੀਜ਼ਨ ਦੇ 48ਵੇਂ ਮੁਕਾਬਲੇ 'ਚ ਮੰਗਲਵਾਰ ਨੂੰ ਤੇਗੁਲੂ ਟਾਈਟਨਸ ਨੂੰ 40-22 ਨਾਲ ਹਰਾ ਦਿੱਤਾ। ਟਾਈਟਨਸ ਨੂੰ ਇਸ ਸੀਜ਼ਨ 'ਚ ਅਜੇ ਵੀ ਜਿੱਤ ਦਾ ਇੰਤਜ਼ਾਰ ਹੈ। ਦੋਵਾਂ ਦਾ ਇਹ 8ਵਾਂ ਮੈਚ ਹੈ। ਗੁਜਰਾਤ ਦੀ ਜਿੱਤ 'ਚ ਐੱਚ. ਐੱਸ. ਰਾਕੇਸ਼ (16 ਅੰਕ) ਦੀ ਅਹਿਮ ਭੂਮਿਕਾ ਰਹੀ। ਨਾਲ ਹੀ ਇਸ ਦੇ ਡਿਫ਼ੈਂਸ ਨੇ ਕੁਲ 13 ਅੰਕ ਲੈਂਦੇ ਹੋਏ ਟੀਮ ਨੂੰ ਜਿੱਤ ਦੀ ਲੀਹ 'ਤੇ ਵਾਪਸੀ ਕਰਾਈ। ਟਾਈਟਨਸ ਦੀ ਇਹ ਇਸ ਸੀਜ਼ਨ ਦੀ ਛੇਵੀਂ ਹਾਰ ਹੈ। ਉਸ ਦੇ ਹਿੱਸੇ 'ਚ ਦੋ ਟਾਈ ਵੀ ਹੈ। ਟਾਈਟਨਸ ਲਈ ਰਜਨੀਸ਼ (12 ਅੰਕ) ਨੇ ਸੁਪਰ-10 ਪੂਰਾ ਕੀਤਾ ਪਰ ਡਿਫੈਂਸ ਦੀ ਨਾਕਾਮੀ ਉਸ ਨੂੰ ਭਾਰੀ ਪੈ ਗਈ। ਟਾਈਟਨਸ ਦੇ ਡਿਫੈਂਸ ਨੂੰ ਪੂਰੇ ਮੈਚ 'ਚ ਸਿਰਫ਼ ਪੰਜ ਅੰਕ ਮਿਲੇ। 


Tarsem Singh

Content Editor

Related News