GT vs RR, Qualifier 1 : ਮੀਂਹ ਡਾਹ ਸਕਦੈ ਅੜਿੱਕਾ, ਮੈਚ ਤੋਂ ਪਹਿਲਾਂ ਇਨ੍ਹਾਂ ਗੱਲਾਂ ’ਤੇ ਮਾਰੋ ਨਜ਼ਰ
Tuesday, May 24, 2022 - 04:10 PM (IST)

ਸਪੋਰਟਸ ਡੈਸਕ : ਗੁਜਰਾਤ ਟਾਈਟਨਸ ਤੇ ਰਾਜਸਥਾਨ ਰਾਇਲਜ਼ ਵਿਚਾਲੇ ਆਈ. ਪੀ. ਐੱਲ. 2022 ਦਾ ਪਹਿਲਾ ਕੁਆਲੀਫਾਇਰ ਮੈਚ ਅੱਜ ਸ਼ਾਮ 7.30 ਵਜੇ ਕੋਲਕਾਤਾ ਦੇ ਈਡਨ ਗਾਰਡਨ ਮੈਦਾਨ ’ਤੇ ਖੇਡਿਆ ਜਾਵੇਗਾ। ਜੇਤੂ ਟੀਮ ਸਿੱਧੇ ਫਾਈਨਲ ’ਚ ਪਹੁੰਚ ਜਾਵੇਗੀ, ਜਦਕਿ ਹਾਰਨ ਵਾਲੀ ਟੀਮ ਕੋਲ ਕੁਆਲੀਫਾਇਰ 2 ’ਚ ਇਕ ਹੋਰ ਮੌਕਾ ਹੋਵੇਗਾ।
ਹੈੱਡ ਟੂ ਹੈੱਡ
ਫਿਲਹਾਲ ਦੋਵਾਂ ਟੀਮਾਂ ਵਿਚਾਲੇ ਸਿਰਫ ਇਕ ਮੈਚ ਖੇਡਿਆ ਗਿਆ ਹੈ ਅਤੇ ਨਤੀਜਾ ਗੁਜਰਾਤ ਦੇ ਹੱਕ ’ਚ ਆਇਆ ਹੈ।
ਪਿੱਚ ਰਿਪੋਰਟ
ਪੂਰੇ ਮੈਚ ਦੌਰਾਨ ਪਿੱਚ ਤੋਂ ਬੱਲੇਬਾਜ਼ੀ ਦੇ ਅਨੁਕੂਲ ਰਹਿਣ ਦੀ ਉਮੀਦ ਹੈ। ਇਸ ਮੈਚ ’ਚ ਵੀ ਸਪਿਨਰਾਂ ਲਈ ਵਿਕਟਾਂ ਲੈਣੀਆਂ ਆਸਾਨ ਹੋਣ ਦੀ ਸੰਭਾਵਨਾ ਹੈ। ਟਾਸ ਜਿੱਤਣ ਵਾਲੀ ਟੀਮ ਬੱਲੇਬਾਜ਼ੀ ਕਰਨ ਦੀ ਸੋਚ ਸਕਦੀ ਹੈ।
ਮੌਸਮ
ਮੈਚ ਦੌਰਾਨ ਬੱਦਲ ਛਾਏ ਰਹਿਣਗੇ ਅਤੇ ਤਾਪਮਾਨ 28 ਤੋਂ 36 ਡਿਗਰੀ ਵਿਚਕਾਰ ਰਹਿਣ ਦੀ ਸੰਭਾਵਨਾ ਹੈ, ਜਦਕਿ ਨਮੀ 70 ਫੀਸਦੀ ਤੱਕ ਰਹਿ ਸਕਦੀ ਹੈ। ਮੈਚ ਵਿਚਾਲੇ ਮੀਂਹ ਖੇਡ ਨੂੰ ਵਿਗਾੜ ਸਕਦਾ ਹੈ।
ਸੰਭਾਵਿਤ ਪਲੇਇੰਗ 11
ਗੁਜਰਾਤ ਟਾਈਟਨਸ : ਰਿਧੀਮਾਨ ਸਾਹਾ (ਵਿਕਟਕੀਪਰ), ਸ਼ੁਭਮਨ ਗਿੱਲ, ਮੈਥਿਊ ਵੇਡ/ਅਲਜ਼ਾਰੀ ਜੋਸੇਫ, ਹਾਰਦਿਕ ਪੰਡਯਾ (ਕਪਤਾਨ), ਡੇਵਿਡ ਮਿਲਰ, ਰਾਹੁਲ ਤੇਵਤੀਆ, ਰਾਸ਼ਿਦ ਖਾਨ, ਰਵੀ ਸ਼੍ਰੀਨਿਵਾਸਨ, ਸਾਈ ਕਿਸ਼ੋਰ, ਲੌਕੀ ਫਰਗਿਊਸਨ, ਯਸ਼ ਦਿਆਲ, ਮੁਹੰਮਦ ਸ਼ਮੀ
ਰਾਜਸਥਾਨ ਰਾਇਲਜ਼ : ਯਸ਼ਸਵੀ ਜਾਇਸਵਾਲ, ਜੋਸ ਬਟਲਰ, ਸੰਜੂ ਸੈਮਸਨ (ਕਪਤਾਨ ਅਤੇ ਵਿਕਟਕੀਪਰ), ਦੇਵਦੱਤ ਪੱਡੀਕਲ, ਸ਼ਿਮਰੋਨ ਹੈਟਮਾਇਰ, ਰਿਆਨ ਪਰਾਗ, ਰਵੀਚੰਦਰਨ ਅਸ਼ਵਿਨ, ਟ੍ਰੇਂਟ ਬੋਲਟ, ਪ੍ਰਸਿੱਧ ਕ੍ਰਿਸ਼ਨਾ, ਯੁਜਵੇਂਦਰ ਚਾਹਲ, ਓਬੇਦ ਮੈਕਕਾਏ