GT v DC : ਸ਼ੁਭਮਨ ਗਿੱਲ ਦਾ ਅਰਧ ਸੈਂਕੜਾ, ਗੁਜਰਾਤ ਨੇ ਦਿੱਲੀ ਨੂੰ ਦਿੱਤਾ 172 ਦੌੜਾਂ ਦਾ ਟੀਚਾ
Saturday, Apr 02, 2022 - 09:13 PM (IST)
ਪੁਣੇ- ਗੁਜਰਾਤ ਟਾਈਟਨਸ ਤੇ ਦਿੱਲੀ ਕੈਪੀਟਲਸ ਵਿਚਾਲੇ ਆਈ. ਪੀ. ਐੱਲ 2022 ਦਾ 10ਵਾਂ ਮੈਚ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਗਰਾਊਂਡ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਦਿੱਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਗੁਜਰਾਤ ਨੂੰ ਪਹਿਲਾ ਝਟਕਾ ਮੈਥਿਊ ਵੇਟ (2 ਗੇਂਦਾਂ ਵਿਚ 1 ਦੌੜ) ਦੇ ਰੂਪ ਵਿਚ ਲੱਗਿਆ, ਜਿਸ ਨੂੰ ਮੁਸਤਫਿਜ਼ੁਰ ਰਹਿਮਾਨ ਨੇ ਆਊਟ ਕੀਤਾ। ਦੂਜਾ ਝਟਕਾ ਵਿਜੇ ਸ਼ੰਕਰ (20 ਗੇਂਦਾਂ ਵਿਚ 12 ਦੌੜਾਂ, 1 ਚੌਕਾ) ਦੇ ਰੂਪ ਵਿਚ ਲੱਗਿਆ, ਜਿਸ ਨੂੰ ਕੁਲਦੀਪ ਯਾਦਵ ਨੇ ਆਊਟ ਕੀਤਾ। ਤੀਜਾ ਝਟਕਾ ਕਪਤਾਨ ਹਾਰਦਿਕ ਪੰਡਯਾ ਦਾ ਲੱਗਿਆ, ਜਿਸ ਨੇ 31 ਦੌੜਾਂ ਬਣਾਈਆਂ, ਜਿਸ ਵਿਚ 4 ਚੌਕੇ ਸ਼ਾਮਿਲ ਹਨ। ਹਾਰਿਦਕ ਦੀ ਵਿਕਟ ਖ਼ਲੀਲ ਅਹਿਮਦ ਹਾਸਲ ਕੀਤੀ। ਚੌਥੀ ਵਿਕਟ ਸ਼ੁਭਮਨ ਗਿੱਲ ਦੇ ਰੂਪ ਵਿਚ ਡਿੱਗੀ। ਜਿਸ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 84 (4 ਛੱਕੇ 6 ਚੌਕੇ) ਦੌੜਾਂ ਦੀ ਪਾਰੀ ਖੇਡੀ ਅਤੇ ਅਰਧ ਸੈਂਕੜਾ ਲਗਾਇਆ। ਗਿੱਲ ਨੂੰ ਖਲੀਲ ਅਹਿਮਦ ਨੇ ਆਊਟ ਕੀਤਾ।
ਇਸ ਦੌਰਾਨ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਨੇ ਦਿੱਲੀ ਨੂੰ 172 ਦੌੜਾਂ ਦਾ ਟੀਚਾ ਦਿੱਤਾ।
ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ ਫਾਈਨਲ 'ਚ ਮੈਚ ਰੈਫਰੀ ਹੋਵੇਗੀ ਭਾਰਤ ਦੀ GS ਲਕਸ਼ਮੀ
ਪਲੇਇੰਗ ਇਲੈਵਨ-
ਗੁਜਰਾਤ ਟਾਈਟਨਸ :- ਸ਼ੁਭਮਨ ਗਿੱਲ, ਮੈਥਿਊ ਵੇਡ (ਵਿਕਟਕੀਪਰ), ਡੇਵਿਡ ਮਿਲਰ, ਹਾਰਦਿਕ ਪੰਡਯਾ (ਕਪਤਾਨ), ਰਾਹੁਲ ਤਵੇਤੀਆ, ਅਭਿਨਵ ਮਨੋਹਰ, ਵਿਜੇ ਸ਼ੰਕਰ, ਰਾਸ਼ਿਦ ਖ਼ਾਨ, ਲਾਕੀ ਫਰਗਿਊਸਨ, ਮੁਹੰਮਦ ਸ਼ਮੀ, ਵਰੁਣ ਆਰੋਨ।
ਇਹ ਖ਼ਬਰ ਪੜ੍ਹੋ- CSK v LSG : ਬ੍ਰਾਵੋ ਨੇ ਰਚਿਆ ਇਤਿਹਾਸ, IPL 'ਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਬਣੇ ਗੇਂਦਬਾਜ਼
ਦਿੱਲੀ ਕੈਪੀਟਲਜ਼ :- ਪ੍ਰਿਥਵੀ ਸ਼ਾਹ, ਟਿਮ ਸੇਫਰਟ, ਮਨਦੀਪ ਸਿੰਘ, ਰਿਸ਼ਭ ਪੰਤ (ਕਪਤਾਨ ਤੇ ਵਿਕਟਕੀਪਰ), ਰੋਵਮੈਨ ਪਾਵੇਲ, ਲਲਿਤ ਯਾਦਵ, ਅਕਸ਼ਰ ਪਟੇਲ, ਸ਼ਾਰਦੁਲ ਠਾਕੁਰ, ਮੁਸਤਫਿਜ਼ੁਰ ਰਹਿਮਾਨ, ਕੁਲਦੀਪ ਯਾਦਵ, ਖ਼ਲੀਲ ਅਹਿਮਦ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।