ਟੀਮ ਦੀ ਜਿੱਤ ''ਚ ਵੱਡੀ ਭੂਮਿਕਾ ਨਿਭਾ ਕੇ ਬਹੁਤ ਚੰਗਾ ਲੱਗਾ : ਕਾਰਤਿਕ ਤਿਆਗੀ

Wednesday, Sep 22, 2021 - 05:00 PM (IST)

ਟੀਮ ਦੀ ਜਿੱਤ ''ਚ ਵੱਡੀ ਭੂਮਿਕਾ ਨਿਭਾ ਕੇ ਬਹੁਤ ਚੰਗਾ ਲੱਗਾ : ਕਾਰਤਿਕ ਤਿਆਗੀ

ਦੁਬਈ- ਪੰਜਾਬ ਕਿੰਗਜ਼ ਖ਼ਿਲਾਫ਼ ਇੱਥੇ ਮੰਗਲਵਾਰ ਨੂੰ 20ਵੇਂ ਤੇ ਆਖ਼ਰੀ ਓਵਰ 'ਚ ਆਪਣੀ ਕਰਿਸ਼ਮਾਈ ਗੇਂਦਬਾਜ਼ੀ ਨਾਲ ਰਾਜਸਥਾਨ ਰਾਇਲਜ਼ ਨੂੰ ਹਾਰਦਾ ਹੋਇਆ ਮੈਚ ਜਿਤਾਉਣ ਵਾਲੇ ਯੁਵਾ ਤੇਜ਼ ਗੇਂਦਬਾਜ਼ ਕਾਰਤਿਕ ਤਿਆਗੀ ਨੇ ਕਿਹਾ ਕਿ ਬੇਸ਼ੱਕ ਜਦੋਂ ਤੁਸੀਂ ਆਪਣੇ ਖ਼ਾਸ ਪ੍ਰਦਰਸ਼ਨ ਨਾਲ ਟੀਮ ਨੂੰ ਹਾਰਦਾ ਹੋਇਆ ਮੈਚ ਜਿਤਾਉਂਦੇ ਹੇ ਤਂ ਬਹੁਤ ਚੰਗਾ ਲਗਦਾ ਹੈ।

ਤਿਆਗੀ ਨੇ ਕਿਹਾ ਕਿ ਮੈਂ ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) ਦੇ ਪਹਿਲੇ ਪੜਾਅ ਦੇ ਦੌਰਾਨ ਸੱਟ ਦਾ ਸ਼ਿਕਾਰ ਹੋ ਗਿਆ ਸੀ, ਉਦੋਂ ਤਕ ਟੂਰਨਾਮੈਂਟ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਮੈਂ ਸਾਲਾਂ ਤੋਂ ਲੋਕਾਂ ਨਾਲ ਗੱਲ ਕਰ ਰਿਹਾ ਹਾਂ ਤੇ ਉਹ ਮੈਨੂੰ ਕਹਿੰਦੇ ਰਹਿੰਦੇ ਹਨ ਕਿ ਇਸ ਫ਼ਾਰਮੈਟ 'ਚ ਚੀਜ਼ਾਂ ਬਦਲਦੀਆਂ ਰਹਿੰਦੀਆਂ ਹਨ, ਇਸ ਲਈ ਮੈਨੂੰ ਖ਼ੁਦ 'ਤੇ ਭਰੋਸਾ ਕਰਦੇ ਰਹਿਣ ਦੀ ਲੋੜ ਹੈ।

ਉਨ੍ਹਾਂ ਕਿਹਾ, ਮੈਂ ਹਮੇਸ਼ਾ ਸਾਰਿਆਂ ਤੋਂ ਸੁਣਿਆ ਹੈ ਤੇ ਫ਼ਾਰਮੈਟ 'ਚ ਅਜਿਹੇ ਮੈਚ ਵੀ ਦੇਖੇ ਹਨ, ਜਿੱਥੇ ਅਜੀਬ ਚੀਜ਼ਾਂ ਹੁੰਦੀਆਂ ਹਨ। ਅੱਜ ਮੈਨੂੰ ਇਕ ਖ਼ਾਸ ਉਪਲੱਬਧੀ 'ਚ ਵੱਡੀ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ ਹੈ। ਮੈਂ ਪਹਿਲਾਂ ਥੋੜ੍ਹੀਆਂ-ਬਹੁਤੀਆਂ ਛੋਟੀਆਂ ਗੇਂਦਾ ਕਰਾ ਰਿਹਾ ਸੀ, ਪਰ ਬਾਅਦ 'ਚ ਮੈਂ ਕਾਫ਼ੀ ਫੀਡਬੈਕ ਮਿਲਣ ਦੇ ਬਾਅਦ ਇਸ 'ਤੇ ਹੁਸ਼ਿਆਰੀ ਨਾਲ ਕੰਮ ਕੀਤਾ।


author

Tarsem Singh

Content Editor

Related News