ਖੇਡ ਜਗਤ ਨੂੰ ਵੱਡਾ ਘਾਟਾ; ਨਹੀਂ ਰਹੇ ਮਹਾਨ ਫੁੱਟਬਾਲਰ ਪੇਲੇ, 82 ਸਾਲ ਦੀ ਉਮਰ 'ਚ ਲਿਆ ਆਖਰੀ ਸਾਹ

Friday, Dec 30, 2022 - 01:24 AM (IST)

ਖੇਡ ਜਗਤ ਨੂੰ ਵੱਡਾ ਘਾਟਾ; ਨਹੀਂ ਰਹੇ ਮਹਾਨ ਫੁੱਟਬਾਲਰ ਪੇਲੇ, 82 ਸਾਲ ਦੀ ਉਮਰ 'ਚ ਲਿਆ ਆਖਰੀ ਸਾਹ

ਸਪੋਰਟਸ ਡੈਸਕ : ਬ੍ਰਾਜ਼ੀਲ ਦੇ ਮਹਾਨ ਫੁੱਟਬਾਲਰ ਪੇਲੇ ਦਾ ਲੰਬੀ ਬੀਮਾਰੀ ਤੋਂ ਬਾਅਦ ਵੀਰਵਾਰ ਅੱਧੀ ਰਾਤ ਨੂੰ ਦਿਹਾਂਤ ਹੋ ਗਿਆ। ਪੇਲੇ ਨੇ 82 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ। ਉਹ 29 ਨਵੰਬਰ ਤੋਂ ਸਾਓ ਪਾਉਲੋ ਦੇ ਅਲਬਰਟ ਆਈਨਸਟਾਈਨ ਇਜ਼ਰਾਈਲੀ ਹਸਪਤਾਲ ਵਿੱਚ ਦਾਖਲ ਸਨ। ਮਹਾਨ ਫੁੱਟਬਾਲਰ ਕਿਡਨੀ ਅਤੇ ਦਿਲ ਦੇ ਰੋਗ ਨਾਲ ਜੂਝ ਰਹੇ ਸਨ। ਤਿੰਨ ਵਾਰ ਦੇ ਵਿਸ਼ਵ ਕੱਪ ਜੇਤੂ ਪੇਲੇ ਦੀ ਮੌਤ ਦੀ ਅਧਿਕਾਰਤ ਜਾਣਕਾਰੀ ਉਨ੍ਹਾਂ ਦੇ ਪਰਿਵਾਰ ਵੱਲੋਂ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਭਾਜਪਾ ਕੌਂਸਲਰ ਨੂੰ ਖਾਲਿਸਤਾਨੀ ਸਮਰਥਕ ਨੇ ਦਿੱਤੀ ਜਾਨੋਂ ਮਾਰਨ ਦੀ ਧਮਕੀ, ਕਿਹਾ ਪੰਜਾਬ ਛੱਡੋ

PunjabKesari

ਪੇਲੇ ਨੇ 1958, 1962 ਅਤੇ 1970 ਵਿਸ਼ਵ ਕੱਪ ਵਿੱਚ ਬ੍ਰਾਜ਼ੀਲ ਨੂੰ ਜਿੱਤ ਦਿਵਾਈ ਸੀ। ਉਹ 77 ਗੋਲਾਂ ਦੇ ਨਾਲ ਟੀਮ ਦੇ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀਆਂ 'ਚੋਂ ਇਕ ਸਨ। ਹਾਲ ਹੀ 'ਚ ਖਤਮ ਹੋਏ ਫੀਫਾ ਵਿਸ਼ਵ ਕੱਪ 'ਚ ਨੇਮਾਰ ਨੇ ਪੇਲੇ ਦੇ ਰਿਕਾਰਡ ਦੀ ਬਰਾਬਰੀ ਕੀਤੀ।

ਇਹ ਵੀ ਪੜ੍ਹੋ : UAE : ਸਰਕਾਰੀ ਕਰਮਚਾਰੀਆਂ ਨੂੰ ਆਪਣਾ ਬਿਜ਼ਨੈੱਸ ਸ਼ੁਰੂ ਕਰਨ ਲਈ ਮਿਲੇਗੀ ਇਕ ਸਾਲ ਦੀ ਛੁੱਟੀ, 50% ਸੈਲਰੀ ਵੀ

PunjabKesari

ਪੇਲੇ ਦੇ ਨਾਂ ਨਾਲ ਮਸ਼ਹੂਰ ਐਡਸਨ ਅਰਾਂਤੇਸ ਡੋ ਨੇਸਿਮੈਂਟੋ ਪਿਛਲੇ ਕੁਝ ਸਮੇਂ ਤੋਂ ਕੈਂਸਰ ਨਾਲ ਜੂਝ ਰਹੇ ਸਨ ਤੇ ਸਤੰਬਰ 2021 ਵਿੱਚ ਉਨ੍ਹਾਂ ਦੀਆਂ ਅੰਤੜੀਆਂ ਦੇ ਟਿਊਮਰ ਨੂੰ ਹਟਾਉਣ ਲਈ ਆਪ੍ਰੇਸ਼ਨ ਹੋਇਆ ਸੀ। ਨਾ ਤਾਂ ਹਸਪਤਾਲ ਤੇ ਨਾ ਹੀ ਉਸ ਦੇ ਪਰਿਵਾਰ ਨੇ ਕੋਈ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਦੇ ਹੋਰ ਅੰਗ ਪ੍ਰਭਾਵਿਤ ਹੋਏ ਹਨ ਜਾਂ ਨਹੀਂ। ਪੇਲੇ ਦੀ ਧੀ ਕੈਲੀ ਨੇਸੀਮੇਂਟੋ ਨੇ ਕਿਹਾ ਸੀ ਕਿ ਮਹਾਨ ਫੁੱਟਬਾਲਰ ਕ੍ਰਿਸਮਸ ਦੌਰਾਨ ਹਸਪਤਾਲ ਵਿੱਚ ਹੀ ਰਹਿਣਗੇ। ਉਨ੍ਹਾਂ ਸੋਸ਼ਲ ਮੀਡੀਆ ਰਾਹੀਂ ਦੱਸਿਆ ਸੀ ਕਿ ਅਸੀਂ ਡਾਕਟਰਾਂ ਨਾਲ ਮਿਲ ਕੇ ਫ਼ੈਸਲਾ ਕੀਤਾ ਹੈ ਕਿ ਉਨ੍ਹਾਂ ਨੂੰ ਹਸਪਤਾਲ 'ਚ ਰੱਖਣਾ ਸਹੀ ਹੋਵੇਗਾ।'

ਇਹ ਵੀ ਪੜ੍ਹੋ : ED ਵੱਲੋਂ ਲੁਧਿਆਣਾ ਦੇ ਨਾਮੀ ਠੇਕੇਦਾਰ ਬਜਾਜ ਦੇ 11 ਕੰਪਲੈਕਸਾਂ ’ਤੇ ਛਾਪੇਮਾਰੀ, ਵਿਭਾਗ ਨੂੰ ਮਿਲੀ ਵੱਡੀ ਸਫ਼ਲਤਾ

PunjabKesari

ਪੇਲੇ ਉਨ੍ਹਾਂ ਦਾ ਜਨਮ 1940 ਵਿੱਚ ਹੋਇਆ ਸੀ। ਉਹ ਫੁੱਟਬਾਲ ਦੀ ਲੋਕਪ੍ਰਿਯਤਾ ਨੂੰ ਸਿਖਰ 'ਤੇ ਲਿਜਾਣ ਅਤੇ ਇਸ ਦੇ ਲਈ ਇਕ ਵਿਸ਼ਾਲ ਬਾਜ਼ਾਰ ਤਿਆਰ ਕਰਨ ਵਾਲਿਆਂ 'ਚੋਂ ਇਕ ਰਹੇ। ਭ੍ਰਿਸ਼ਟਾਚਾਰ, ਫੌਜੀ ਤਖਤਾਪਲਟ, ਸੈਂਸਰਸ਼ਿਪ ਅਤੇ ਦਮਨਕਾਰੀ ਸਰਕਾਰਾਂ ਨਾਲ ਘਿਰੇ ਦੇਸ਼ 'ਚ ਉਹ ਪੈਦਾ ਹੋਏ ਸਨ। ਹਾਲਾਂਕਿ 17 ਸਾਲ ਦੀ ਉਮਰ 'ਚ ਪੇਲੇ ਨੇ 1958 ਵਿੱਚ ਆਪਣੇ ਪਹਿਲੇ ਵਿਸ਼ਵ ਕੱਪ 'ਚ ਬ੍ਰਾਜ਼ੀਲ ਦੀ ਤਸਵੀਰ ਬਦਲ ਕੇ ਰੱਖ ਦਿੱਤੀ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News