ਕੋਰੋਨਾ ਮਹਾਂਮਾਰੀ ਦੇ ਕਾਰਣ ਦਰਸ਼ਕਾਂ ਬਿਨਾਂ ਖੇਡਣ ਦੀ ਜਗ੍ਹਾ ਰੱਦ ਹੋਵੇ ਗਰੈਂਡਸਲੈਮ: ਕਵਿਤੋਵਾ

Tuesday, May 26, 2020 - 12:47 PM (IST)

ਕੋਰੋਨਾ ਮਹਾਂਮਾਰੀ ਦੇ ਕਾਰਣ ਦਰਸ਼ਕਾਂ ਬਿਨਾਂ ਖੇਡਣ ਦੀ ਜਗ੍ਹਾ ਰੱਦ ਹੋਵੇ ਗਰੈਂਡਸਲੈਮ: ਕਵਿਤੋਵਾ

ਸਪੋਰਟਸ ਡੈਸਕ- ਦੋ ਵਾਰ ਦੀ ਵਿੰਬਲਡਨ ਚੈਂਪੀਅਨ ਪੇਤਰਾ ਕਵਿਤੋਵਾ ਕੋਰੋਨਾ ਵਾਇਰਸ ਮਹਾਂਮਾਰੀ ਦੇ ਚੱਲਦੇ ਖਾਲੀ ਸਟੇਡੀਅਮਾਂ ’ਚ ਖੇਡਣ ਦੇ ਪੱਖ ’ਚ ਨਹੀਂ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਇਸ ਦੇ ਬਜਾਏ ਉਹ ਗਰੈਂਡਸਲੈਮ ਟੂਰਨਾਮੈਂਟਾਂ ਨੂੰ ਰੱਦ ਕਰਨ ਨੂੰ ਤਰਜਿਹ ਦੇਵੇਗੀ। ਚੈੱਕ ਗਣਰਾਜ ਦੇ ਟੂਰਨਾਮੈਂਟ ਦੀ ਇਕ ਸ਼ਾਮ ਪਹਿਲਾਂ ਇਸ 30 ਸਾਲ ਦਾ ਖਿਡਾਰੀ ਨੇ ਰੋਜਰ ਫੈਡਰਰ ਦੀ ਗੱਲ ਦਾ ਸਮਰਥਨ ਕੀਤਾ ਜਿਨ੍ਹਾਂ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਉਹ ਰੋਲਾਂ ਗੈਰਾਂ (ਫਰੈਂਚ ਓਪਨ) ਅਤੇ ਫਲਾਸ਼ਿੰਗ ਮੀਡੋਜ (ਯੂ. ਐੱਸ ਓਪਨ) ’ਚ ਖਾਲੀ ਸਟੇਡੀਅਮਾਂ ’ਚ ਖੇਡਣ ਦੇ ਪੱਖ ’ਚ ਨਹੀਂ ਹਨ।

PunjabKesari

ਕਵਿਤੋਵਾ ਨੇ ਕਿਹਾ, ‘ਅਜੇ ਮੇਰੀ ਉਮਰ ਹੈ ਅਤੇ ਮੈਂ ਨਿਸ਼ਚਿਤ ਤੌਰ ’ਤੇ ਇਕ ਹੋਰ ਗਰੈਂਡਸਲੈਮ ’ਚ ਖੇਡਣਾ ਚਹਾਂਗੀ ਪਰ ਜੇਕਰ ਇਨ੍ਹਾਂ ਨੂੰ ਇਸ ਤਰ੍ਹਾਂ (ਦਰਸ਼ਕਾਂ ਦੇ ਬਿਨਾਂ) ਆਯੋਜਿਤ ਕੀਤਾ ਜਾਂਦਾ ਹੈ ਤਾਂ ਇਸ ਦੇ ਬਜਾਏ ਮੈਂ ਇਸ ਨੂੰ ਰੱਦ ਕਰਨਾ ਪਸੰਦ ਕਰਾਂਗੀ ਉਨ੍ਹਾਂ ਨੇ ਕਿਹਾ, ‘ਗਰੈਂਡਸਲੈਮ ’ਚ ਖੇਡਣਾ ਬਹੁਤ ਵੱਡੀ ਗੱਲ ਹੈ ਪਰ ਜੋ ਦਰਸ਼ਕ ਸਾਡੇ ਲਈ ਊਰਜਾ ਦਾ ਸਰੋਤ ਹਨ ਉਨ੍ਹਾਂ ਦੇ ਬਿਨਾਂ ਖੇਡਣਾ ਚੰਗਾ ਨਹੀਂ ਹੈ।  ਗਰੈਂਡਸਲੈਮ ’ਚ ਅਜਿਹਾ ਨਹੀਂ ਹੋਣਾ ਚਾਹੀਦਾ ਹੈ। ਕੋਵਿਡ-19 ਇੰਫੈਕਸ਼ਨ ਦੇ ਕਾਰਣ ਇਸ ਸਾਲ ਹੋਣ ਵਾਲਾ ਫਰੈਂਚ ਓਪਨ ਸਤੰੰਬਰ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਵਿੰਬਲਡਨ ਨੂੰ ਰੱਦ ਕਰ ਦਿੱਤਾ ਗਿਆ ਹੈ ਜਦੋਂ ਕਿ ਡਬਲੀਊ. ਟੀ. ਏ. ਟੂਰ 20 ਜੁਲਾਈ ਤੋਂ ਪਹਿਲਾਂ ਸ਼ੁਰੂ ਨਹੀਂ ਹੋ ਸਕਣਗੇ।

ਪ੍ਰਾਗ ’ਚ ਇਸ ਹਫ਼ਤੇ ਹੋਣ ਵਾਲੇ ਟੂਰਨਾਮੈਂਟ ’ਚ 8 ਪੁਰਸ਼ ਅਤੇ 8 ਮਹਿਲਾ ਖਿਡਾਰੀ ਭਾਗ ਲੈਣਗੀਆਂ ਪਰ ਇਸ ਦੌਰਾਨ ਦਰਸ਼ਕ ਨਹੀਂ ਹੋਣਗੇ ਅਤੇ ਖਿਡਾਰੀ ਆਪਸ ’ਚ ਹੱਥ ਵੀ ਨਹੀਂ ਮਿਲਾਉਣਗੇ। ਟੂਰਨਾਮੈਂਟ ’ਚ ਰੈਫਰੀ ਅਤੇ ‘ਬਾਲ ਬੁਵਾਏ ਹੋਣਗੇ ਪਰ ਉਨ੍ਹਾਂ ਦੇ ਹੱਥਾਂ ’ਚ ਤੌਲਿਆ ਨਹੀਂ ਹੋਵੇਗਾ। ਕਵਿਤੋਵਾ ਨੇ ਕਿਹਾ, ‘ਹੱਥ ਨਾ ਮਿਲਾਉਣਾ ਅਤੇ ਸਿਰਫ ਰੈਕੇਟ ਟਕਰਾਉਣਾ ਨੈਤਿਕ ਨਹੀਂ ਹੈ, ਮੈਨੂੰ ਲੱਗਦਾ ਹੈ ਕਿ ਮੇਰੇ ਲਈ ਇਹ ਸਭ ਤੋਂ ਨਾਪਸੰਦ ਹੋਵੇਗਾ।


author

Davinder Singh

Content Editor

Related News