ਅਬਿਦਜਨ 'ਚ ਮੇਗਨਸ ਕਾਰਲਸਨ ਨੇ ਜਿੱਤਿਆ ਗ੍ਰੈਂਡ ਚੇਸ ਟੂਰ ਰੈਪਿਡ- ਬਲਿਟਜ਼

Tuesday, May 14, 2019 - 11:40 AM (IST)

ਅਬਿਦਜਨ 'ਚ ਮੇਗਨਸ ਕਾਰਲਸਨ ਨੇ ਜਿੱਤਿਆ ਗ੍ਰੈਂਡ ਚੇਸ ਟੂਰ ਰੈਪਿਡ- ਬਲਿਟਜ਼

ਸਪੋਰਟਸ ਡੈਸਕ— ਆਇਵਰੀ ਕੋਸਟ (ਨਿਕਲੇਸ਼ ਜੈਨ) ਆਪਣੇ ਬਿਤਹਰੀਨ ਪ੍ਰਦਰਸ਼ਨ ਨੂੰ ਜਾਰੀ ਰੱਖਦੇ ਹੋਏ ਮੌਜੂਦਾ ਵਿਸ਼ਵ ਚੈਂਪੀਅਨ ਮੇਗਨਸ ਕਾਰਲਸਨ ਨੇ ਗ੍ਰੈਂਡ ਚੇਸ ਟੂਰ ਦੇ ਪਹਿਲੇ ਪੜਾਅ ਅਬਿਦਜਨ 'ਚ ਹੋਏ ਰੈਪਿਡ ਤੇ ਬਲਿਟਜ਼ ਮੁਕਾਬਲੇ ਦਾ ਸੰਯੁਕਤ ਖਿਤਾਬ ਆਪਣੇ ਨਾਂ ਕਰ ਲਿਆ। ਵੱਡੀ ਗੱਲ ਇਹ ਰਹੀ ਦੀ ਇਸ ਵਾਰ ਜਿੱਤ 3.5 ਅੰਕਾਂ ਦੇ ਫਰਕ ਨਾਲ ਹਾਸਲ ਹੋਈ। ਪਿਛਲੇ ਕੁਝ ਸਮੇਂ ਤੋਂ ਕਲਾਸਿਕਲ 'ਚ ਹਲਚੱਲ ਮਚਾਉਣ ਤੋਂ ਬਾਅਦ ਰੈਪਿਡ ਤੇ ਬਲਿਟਜ਼ 'ਚ ਵੀ ਕਾਰਲਸਨ ਕੁਝ ਉਸੇ ਅੰਦਾਜ 'ਚ ਨਜ਼ਰ ਆਏ।PunjabKesari
ਨਾਲ ਹੀ ਉਨ੍ਹਾਂ ਨੇ ਗਰਾਂਡ ਚੇਸ ਟੂਰ ਦੇ ਸਭ ਤੋਂ ਜ਼ਿਆਦਾ ਅੰਕ 25.5 ਤੋਂ ਜਿੱਤਣ ਦੇ ਅਮਰੀਕਾ ਦੇ ਹਿਕਾਰੁ ਨਾਕਾਮੁਰਾ ਦੇ ਰਿਕਾਰਡ ਨੂੰ ਤੋੜ ਕੇ 26.5 ਦਾ ਨਵਾਂ ਰਿਕਾਰਡ ਬਣਾ ਦਿੱਤਾ। ਪੁਰੂਸ਼ਕਾਰ ਸਵਰੂਪ ਕਾਰਲਸਨ ਨਾਂ 37500 ਅਮੇਰੀਕਨ ਡਾਲਰ ਆਪਣੇ ਨਾਂ ਕੀਤੇ। ਦੂਜੇ ਸਥਾਨ 'ਤੇ ਅਮਰੀਕਾ ਦੇ ਹਿਕਾਰੁ ਨਾਕਾਮੁਰਾ ਤਾਂ ਤੀਜੇ ਸਥਾਨ 'ਤੇ ਫ਼ਰਾਂਸ ਦੇ ਮੇਕਸਿਮ ਲਾਗਰੇਵ ਰਹੇ।PunjabKesari


Related News