ਗ੍ਰੇਨਾਡਾ ਦੇ ਆਖ਼ਰੀ ਪਲਾਂ ਦੇ ਗੋਲ ਨਾਲ ਲਾ ਲਿਗਾ 'ਚ ਚੋਟੀ 'ਤੇ ਪਹੁੰਚਣ ਤੋਂ ਖੁੰਝਿਆ ਓਸਾਨਾਸੁਨਾ

10/23/2021 7:29:58 PM

ਬਾਰਸੀਲੋਨਾ- ਗ੍ਰੇਨਾਡਾ ਦੇ ਸਟੈਂਡਬਾਇ ਖਿਡਾਰੀ ਏਂਜੇਲ ਮੋਂਟੋਰੋ ਦੇ 90ਵੇਂ ਮਿੰਟ 'ਚ ਕੀਤੇ ਗੋਲ ਨਾਲ ਓਸਾਨਾਸੁਨਾ ਸਪੈਨਿਸ਼ ਫੁੱਟਬਾਲ ਲੀਗ ਲਾ ਲਿਗਾ 'ਚ ਚੋਟੀ 'ਤੇ ਪਹੁੰਚਣ ਤੋਂ ਖੁੰਝ ਗਿਆ। ਮੋਂਟਾਰੋ ਦੇ ਗੋਲ ਦੀ ਮਦਦ ਨਾਲ ਗ੍ਰੇਨਾਡਾ ਨੇ ਇਹ ਮੈਚ 1-1 ਨਾਲ ਡਰਾਅ ਕਰਵਾਇਆ। ਓਸਾਸੁਨਾ ਨੂੰ ਆਖ਼ਰੀ 15 ਮਿੰਟਾਂ 'ਚ 10 ਖਿਡਾਰੀਆਂ ਦੇ ਨਾਲ ਖੇਡਣਾ ਪੈ ਰਿਹਾ ਸੀ। ਓਸਾਸੁਨਾ ਨੂੰ ਲੀਗ 'ਚ ਚੋਟੀ 'ਤੇ ਚਲ ਰਹੇ ਰੀਅਲ ਸੋਸਿਡਾਡ ਦੀ ਬਰਾਬਰੀ 'ਤੇ ਪਹੁੰਚਣ ਲਈ ਜਿੱਤ ਦੀ ਲੋੜ ਸੀ ਪਰ ਮੋਂਟੋਰੋ ਦੇ ਗੋਲ ਨਾਲ ਉਹ ਲਗਾਤਾਰ ਚੌਥੀ ਜਿੱਤ ਦਰਜ ਨਹੀ ਕਰ ਸਕਿਆ। 


Tarsem Singh

Content Editor

Related News