ਮਹਿਲਾ ਖਿਡਾਰੀਆਂ ਦੀ ਸੁਰੱਖਿਆ ਲਈ ਪੂਰੇ ਉਪਾਅ ਕਰ ਰਹੀ ਹੈ ਸਰਕਾਰ : ਖੇਡ ਮੰਤਰੀ ਠਾਕੁਰ

06/16/2022 12:33:45 PM

ਨਵੀਂ ਦਿੱਲੀ (ਏਜੰਸੀ)- ਖੇਡ ਮੰਤਰੀ ਅਨੁਰਾਗ ਠਾਕੁਰ ਨੇ ਬੁੱਧਵਾਰ ਨੂੰ ਕਿਹਾ ਕਿ ਸਰਕਾਰ ਮਹਿਲਾ ਖਿਡਾਰੀਆਂ ਦੀ ਸੁਰੱਖਿਆ ਲਈ ਹਰ ਸੰਭਵ ਉਪਾਅ ਕਰ ਰਹੀ ਹੈ। ਭਾਰਤੀ ਖੇਡ ਅਥਾਰਟੀ ਨੇ ਸਾਰੀਆਂ ਖੇਡ ਫੈੱਡਰੇਸ਼ਨਾਂ ਨੂੰ ਜਾਰੀ ਹਦਾਇਤਾਂ ਵਿਚ ਟੀਮ ਨਾਲ ਇਕ ਮਹਿਲਾ ਕੋਚ ਦਾ ਹੋਣਾ ਜ਼ਰੂਰੀ ਕਰ ਦਿੱਤਾ ਹੈ।

ਠਾਕੁਰ ਨੇ ਕਿਹਾ, 'ਡੋਪਿੰਗ ਅਤੇ ਮਹਿਲਾ ਸੁਰੱਖਿਆ ਨੂੰ ਲੈ ਕੇ ਜਾਗਰੂਕਤਾ ਮੁਹਿੰਮ ਖੇਲੋ ਇੰਡੀਆ ਯੁਵਾ ਖੇਡਾਂ ਅਤੇ ਯੂਨੀਵਰਸਿਟੀ ਖੇਡਾਂ ਵਿਚ ਸ਼ੁਰੂ ਕੀਤੀ ਗਈ।' ਉਨ੍ਹਾਂ ਨੇ ਇੱਥੇ ਮੇਜਰ ਧਿਆਨਚੰਦ ਸਟੇਡੀਅਮ 'ਤੇ ਵਿਸ਼ਵ ਪੱਧਰੀ 6 ਸਕੁਐਸ਼ ਕੋਰਟ ਦੇ ਉਦਘਾਟਨ ਸਮਾਰੋਹ ਦੌਰਾਨ ਕਿਹਾ, 'ਮਹਿਲਾ ਸੁਰੱਖਿਆ ਨੂੰ ਲੈ ਕੇ ਅਸੀਂ ਦਿਸ਼ਾ-ਨਿਰਦੇਸ਼ ਹੀ ਜਾਰੀ ਨਹੀਂ ਕੀਤੇ ਹਨ, ਸਗੋਂ ਇਨ੍ਹਾਂ ਨੂੰ ਹਰ ਖਿਡਾਰੀ ਤੱਕ ਪਹੁੰਚਾਵਾਂਗੇ ਤਾਂ ਕਿ ਉਨ੍ਹਾਂ ਦੀ ਜਾਣਕਾਰੀ ਵਿਚ ਰਹੇ ਅਤੇ ਉਹ ਆਪਣੇ-ਆਪ ਦੀ ਅਤੇ ਆਪਣੀ ਇੱਜ਼ਤ ਦੀ ਰੱਖਿਆ ਕਰ ਸਕਣ।' ਹਾਲ ਹੀ ਵਿਚ ਦੋ ਮਹਿਲਾ ਖਿਡਾਰੀਆਂ ਨੇ ਕੋਚਾਂ ਵੱਲੋਂ ਪਰੇਸ਼ਾਨ ਕੀਤੇ ਜਾਣ ਦੀ ਸ਼ਿਕਾਇਤ ਕੀਤੀ ਸੀ।
 


cherry

Content Editor

Related News