ਖਰਾਬ ਮੌਸਮ ਦੇ ਬਾਵਜੂਦ ਲਾਹਿੜੀ ਦੀ ਚੰਗੀ ਸ਼ੁਰੂਆਤ
Saturday, Aug 14, 2021 - 02:19 AM (IST)
ਗ੍ਰੀਨਸਬੋਰੋ- ਟੋਕੀਓ ਓਲੰਪਿਕ ਤੋਂ ਬਾਅਦ ਖੇਡ ਰਹੇ ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਨੇ ਵਿੰਧਾਮ ਚੈਂਪੀਅਨਸ਼ਿਪ ਦੇ ਖਰਾਬ ਮੌਸਮ ਤੋਂ ਪ੍ਰਭਾਵਿਤ ਸ਼ੁਰੂਆਤੀ ਦਿਨ 16 ਹੋਲਾਂ ਤੱਕ ਤਿੰਨ ਅੰਡਰ ਦਾ ਸਕੋਰ ਬਣਾ ਲਿਆ ਸੀ। ਲਾਹਿੜੀ ਨੇ 16 ਹੋਲਾਂ ਤੱਕ ਚੰਗੀ ਸ਼ੁਰੂਆਤ ਕਰਦੇ ਹੋਏ ਪੰਜ ਬਰਡੀਆਂ ਕੀਤੀਆਂ ਪਰ ਦੋ ਬੋਗੀਆਂ ਕਰ ਬੈਠਾ।
ਇਹ ਖ਼ਬਰ ਪੜ੍ਹੋ- ENG v IND : ਐਂਡਰਸਨ ਨੇ ਹਾਸਲ ਕੀਤੀ ਇਹ ਉਪਲੱਬਧੀ, ਦੇਖੋ ਪੂਰੀ ਲਿਸਟ
ਫਿਰ ਹਨੇਰਾ ਹੋਣ ਦੇ ਕਾਰਨ ਖੇਡ ਰੋਕਣੀ ਪਈ। ਤੂਫਾਨ ਦੇ ਕਾਰਨ ਦੋ ਘੰਟੇ ਸੱਤ ਮਿੰਟ ਤੱਕ ਖੇਡ ਰੋਕਣੀ ਪਈ, ਜਿਸ ਨਾਲ 30 ਗੋਲਫਰ ਸ਼ੁਰੂਆਤੀ ਦੌਰ ਪੂਰਾ ਨਹੀਂ ਕਰ ਸਕੇ। ਲਾਹਿੜੀ ਨੂੰ ਦੂਜੇ ਦਿਨ ਦੂਜਾ ਦੌਰ ਸ਼ੁਰੂ ਕਰਨ ਤੋਂ ਪਹਿਲਾਂ ਦੋ ਹੋਰ ਹੋਲ ਖੇਡਣੇ ਪੈਣਗੇ।
ਇਹ ਖ਼ਬਰ ਪੜ੍ਹੋ- ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਪਾਕਿ 'ਚ ਦੋ T20 ਖੇਡੇਗਾ ਇੰਗਲੈਂਡ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।