ਏਸ਼ੀਆ ਕੱਪ ''ਚ ਚੰਗਾ ਪ੍ਰਦਰਸ਼ਨ 2022 ''ਚ ਸਫਲਤਾ ਲਈ ਮਹੱਤਵਪੂਰਨ : ਸਵਿਤਾ
Wednesday, Jan 05, 2022 - 12:42 PM (IST)
ਬੈਂਗਲੁਰੂ- ਭਾਰਤੀ ਮਹਿਲਾ ਹਾਕੀ ਟੀਮ ਦੀ ਉਪ ਕਪਤਾਨ ਸਵਿਤਾ ਨੇ ਕਿਹਾ ਕਿ ਟੀਮ ਦਾ ਮੁੱਖ ਧਿਆਨ ਮਹਿਲਾ ਏਸ਼ੀਆ ਕੱਪ 'ਚ ਖ਼ਿਤਾਬ ਦਾ ਬਚਾਅ ਕਰਕੇ ਐੱਫ. ਆਈ. ਐੱਚ. ਵਿਸ਼ਵ ਕੱਪ 'ਚ ਸਿੱਧੇ ਜਗ੍ਹਾ ਬਣਾ ਕੇ ਅੱਗੇ ਦੇ ਰੁਝੇਵੇਂ ਭਰੇ ਸੈਸ਼ਨ ਲਈ ਲੈਅ ਹਾਸਲ ਕਰਨ 'ਤੇ ਹੋਵੇਗਾ। ਭਾਰਤੀ ਮਹਿਲਾ ਟੀਮ ਓਮਾਨ ਦੀ ਯਾਤਰਾ ਕਰੇਗੀ ਜਿੱਥੇ ਉਹ 21 ਤੋਂ 28 ਜਨਵਰੀ ਤਕ ਹੋਣ ਵਾਲੇ ਏਸ਼ੀਆ ਕੱਪ 'ਚ ਆਪਣੇ ਖ਼ਿਤਾਬ ਦਾ ਬਚਾਅ ਕਰਨ ਉਤਰੇਗੀ।
ਇਹ ਵੀ ਪੜ੍ਹੋ : ਅਸਟ੍ਰੇਲੀਆਈ ਕ੍ਰਿਕਟ ਗਲੇਨ ਮੈਕਸਵੈੱਲ ਕੋਰੋਨਾ ਪਾਜ਼ੇਟਿਵ
ਮਹਾਦੀਪ ਦੀ ਚੋਟੀ ਦੀਆਂ ਅੱਠ ਟੀਮਾਂ ਭਾਰਤ, ਚੀਨ, ਕੋਰੀਆ, ਜਾਪਾਨ, ਮਲੇਸ਼ੀਆ, ਥਾਈਲੈਂਡ, ਇੰਡੋਨੇਸ਼ੀਆ ਤੇ ਸਿੰਗਾਪੁਰ ਏਸ਼ੀਆ ਕੱਪ 'ਚ ਚੁਣੌਤੀ ਪੇਸ਼ ਕਰਨਗੀਆਂ। ਇਸ ਟੂਰਨਾਮੈਂਟ 'ਚ ਪਹਿਲੇ ਚਾਰ ਸਥਾਨਾਂ 'ਤੇ ਰਹਿਣ ਵਾਲੀਆਂ ਟੀਮਾਂ ਜੁਲਾਈ 'ਚ ਸਪੇਨ ਤੇ ਨੀਦਰਲੈਂਡ 'ਚ ਹੋਣ ਵਾਲੇ ਐੱਫ. ਆਈ. ਐੱਚ. ਮਹਿਲਾ ਵਿਸ਼ਵ ਕੱਪ 2022 ਲਈ ਕੁਆਲੀਫਾਈ ਕਰਨਗੀਆਂ। ਸਵਿਤਾ ਨੇ ਕਿਹਾ, 'ਅਸੀਂ 2017 'ਚ ਏਸ਼ੀਆ ਕੱਪ ਜਿੱਤ ਕੇ ਵਿਸ਼ਵ ਲਈ ਸਿੱਧੇ ਕੁਆਲੀਫ਼ਾਈ ਕੀਤਾ ਸੀ ਜੋ ਲੰਡਨ 'ਚ ਖੇਡਿਆ ਗਿਆ ਸੀ। ਇਸ ਜਿੱਤ ਨੇ ਪਿਛਲੇ ਚਾਰ ਸਾਲਾਂ 'ਚ ਸਾਡੇ ਪ੍ਰਦਰਸ਼ਨ 'ਚ ਲਗਾਤਾਰ ਸੁਧਾਰ ਦੀ ਨੀਂਹ ਰੱਖੀ ਸੀ।'
ਇਹ ਵੀ ਪੜ੍ਹੋ : ਕੋਵਿਡ-19 ਦੇ ਕਾਰਨ IPL ਦੇ ਮੈਗਾ ਆਕਸ਼ਨ ਦੀਆਂ ਮਿਤੀਆਂ 'ਚ ਬਦਲਾਅ ਸੰਭਵ !
ਗੋਲਕੀਪਰ ਸਵਿਤਾ ਨੇ ਹਾਕੀ ਇੰਡੀਆ ਦੇ ਬਿਆਨ 'ਚ ਕਿਹਾ, 'ਏਸ਼ੀਆ ਕੱਪ 'ਚ ਚੰਗੇ ਪ੍ਰਦਰਸ਼ਨ ਨਾਲ ਯਕੀਨੀ ਤੌਰ 'ਤੇ ਸਾਨੂੰ ਜ਼ਰੂਰੀ ਲੈਅ ਹਾਸਲ ਹੋਵੇਗੀ ਕਿਉਂਕਿ ਸਾਨੂੰ ਲਗਾਤਾਰ ਦੋ ਟੂਰਨਾਮੈਂਟ ਖੇਡਣੇ ਹਨ।' ਏਸ਼ੀਆ ਕੱਪ ਦੇ ਬਾਅਦ ਭਾਰਤੀ ਮਹਿਲਾ ਟੀਮ ਪਹਿਲੀ ਵਾਰ ਐੱਫ. ਆਈ. ਐੱਚ. ਪ੍ਰੋ ਲੀਗ ਖੇਡੇਗੀ। ਉਹ ਭੁਵਨੇਸ਼ਵਰ 'ਚ ਨੀਦਰਲੈਂਡ, ਸਪੇਨ, ਜਰਮਨੀ ਤੇ ਇੰਗਲੈਂਡ ਦਾ ਸਾਹਮਣਾ ਕਰੇਗੀ। ਇਸ ਤੋਂ ਬਾਅਦ ਭਾਰਤੀ ਟੀਮ ਬੈਲਜੀਅਮ, ਅਰਜਨਟੀਨਾ ਤੇ ਅਮਰੀਕਾ ਦੇ ਖ਼ਿਲਾਫ਼ ਖੇਡਣ ਲਈ ਬੈਲਜੀਅਮ ਤੇ ਨੀਦਰਲੈਂਡ ਦਾ ਦੌਰਾ ਕਰੇਗੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।