ਟੋਕੀਓ ਓਲੰਪਿਕ ’ਚ ਭਾਰਤ ਲਈ ਸ਼ੁੱਭ ਹੈ 5 ਅੰਕ !

Wednesday, Jul 21, 2021 - 02:23 AM (IST)

ਟੋਕੀਓ ਓਲੰਪਿਕ ’ਚ ਭਾਰਤ ਲਈ ਸ਼ੁੱਭ ਹੈ 5 ਅੰਕ !

ਨਵੀਂ ਦਿੱਲੀ : ਭਾਰਤ ਇਸ ਵਾਰ ਦੀਆਂ ਓਲੰਪਿਕ ਖੇਡਾਂ ’ਚ ਚੰਗੀਆਂ ਸੰਭਾਵਨਾਵਾਂ ਨਾਲ ਪ੍ਰਵੇਸ਼ ਕਰ ਰਿਹਾ ਹੈ। ਬੈਂਗਲੁਰੂ ਦੇ ਅੰਗਰੇਜ਼ੀ ਅੱਖਰਾਂ ਦੇ ਪੰਡਿਤ ਸ਼੍ਰੀਕਾਂਤ ਪੋਦਾਰ ਨੇ ਕਿਹਾ ਕਿ ਭਾਰਤ ’ਚ 5 ਤੱਤਾਂ ਦੀ ਪ੍ਰਧਾਨਤਾ ਹੈ-ਧਰਤੀ, ਪਾਣੀ, ਅੱਗ, ਆਸਮਾਨ ਤੇ ਹਵਾ। ਸਾਡੇ ਇੱਥੇ ਮਾਨਤਾ ਹੈ ਕਿ ਇਨ੍ਹਾਂ ਪੰਜਾਂ ਨਾਲ ਹੀ ਜੀਵ ਦੀ ਰਚਨਾ ਹੋਈ ਹੈ। ਇਸ ਵਾਰ ਦੀਆਂ ਖੇਡਾਂ ’ਚ 5 ਅੰਕ ਦੀਆਂ ਕੁਝ ਗੱਲਾਂ ਹਨ, ਜਾਪਾਨ (JAPAN) ’ਚ 5 ਅੱਖਰ ਹਨ, ਟੋਕੀਓ (TOKYO) ’ਚ 5 ਅੱਖਰ ਹਨ, 2021 ਸਾਲ ਦੇ ਅੰਕਾਂ ਦਾ ਯੋਗ 5 ਹੈ। 23 ਮਿਤੀ ਤੋਂ ਸ਼ੁਰੂ ਹੋਣਗੀਆਂ ਓਲੰਪਿਕ ਖੇਡਾਂ, ਇਸ ਦਾ ਯੋਗ 5 ਤੇ ਭਾਰਤ (INDIA) ’ਚ ਵੀ 5 ਅੱਖਰ ਹਨ।

ਇਹ ਵੀ ਪੜ੍ਹੋ : ਐਮੇਜ਼ਾਨ ਸੰਸਥਾਪਕ ਜੈਫ ਬੇਜੋਸ ਦੀ ਪਹਿਲੀ ਪੁਲਾੜ ਯਾਤਰਾ ਰਹੀ ਕਾਮਯਾਬ, ਬਣਾਏ ਦੋ ਵੱਡੇ ਰਿਕਾਰਡ

ਪੋਦਾਰ ਨੇ ਦੱਸਿਆ ਕਿ ਭਾਰਤ ਨੇ ਓਲੰਪਿਕ ’ਚ ਹੁਣ ਤਕ 28 ਤਮਗੇ ਜਿੱਤੇ ਹਨ, 28 ਦੀ ਗਿਣਤੀ ਆਪਣੇ ਆਪ ’ਚ ਦੁਹਰਾਉਣ ਦੀ ਗਿਣਤੀ ਹੁੰਦੀ ਹੈ। 28 ਸਾਲ ਬਾਅਦ ਕੈਲੰਡਰ ’ਚ ਉਨ੍ਹਾਂ ਦਿਨਾਂ ਤੇ ਤਰੀਕਾਂ ਦਾ ਦੁਹਰਾਅ ਹੁੰਦਾ ਹੈ। ਨਕਸ਼ੱਤਰ 28 ਆਪਣੇ ਆਪ ਨੂੰ ਦੁਹਰਾਉਂਦਾ ਹੈ, ਮੋਬਾਈਲ ਦਾ ਰੀਚਾਰਜ 28 ਦਿਨ ਬਾਅਦ ਆਪਣੇ ਆਪ ਨੂੰ ਦੁਹਰਾਉਂਦਾ ਹੈ। ਕ੍ਰਿਕਟ ਦਾ ਵਨਡੇ ਵਰਲਡ ਕੱਪ ਭਾਰਤ ਨੇ 28 ਸਾਲ ਬਾਅਦ ਫਿਰ ਤੋਂ ਜਿੱਤਿਆ ਸੀ। ਇਸ ਤਰ੍ਹਾਂ ਭਾਰਤ ਦੇ ਇਸ ਵਾਰ ਵਧੇਰੇ ਤਮਗਾ ਜਿੱਤਣ ਦੀ ਸੰਭਾਵਨਾ ਹੈ।

 


author

Manoj

Content Editor

Related News