ਗੋਲਫਰ ਹੈਰੀ ਹਿਗਸ ਨੂੰ ਹੋਇਆ ਕੋਰੋਨਾ, ਹਿਊਸਟਨ ਓਪਨ ਤੋਂ ਹੋਏ ਬਾਹਰ

Wednesday, Nov 04, 2020 - 12:42 PM (IST)

ਗੋਲਫਰ ਹੈਰੀ ਹਿਗਸ ਨੂੰ ਹੋਇਆ ਕੋਰੋਨਾ, ਹਿਊਸਟਨ ਓਪਨ ਤੋਂ ਹੋਏ ਬਾਹਰ

ਹਿਊਸਟਨ : ਸਿਖ਼ਰ ਗੋਲਫਰ ਹੈਰੀ ਹਿਗਸ ਨੂੰ ਕੋਰੋਨਾ ਵਾਇਰਸ ਲਈ ਕੀਤੀ ਗਈ ਜਾਂਚ ਵਿਚ ਪਾਜ਼ੇਟਿਵ ਪਾਇਆ ਗਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਹਿਊਸਟਨ ਓਪਨ ਗੋਲਫ ਟੂਰਨਾਮੈਂਟ ਤੋਂ ਹੱਟਣਾ ਪਿਆ। ਪੀ.ਜੀ.ਏ.ਟੂਰ. ਵਿਚ ਇਹ ਲਗਾਤਾਰ ਚੌਥਾ ਮੁਕਾਬਲਾ ਹੈ, ਜਿਸ ਵਿਚ ਖਿਡਾਰੀ ਨੂੰ ਕੋਵਿਡ-19 ਜਾਂਚ ਵਿਚ ਪਾਜ਼ੇਟਿਵ ਪਾਇਆ ਗਿਆ। ਇਸ ਤੋਂ ਪਹਿਲਾਂ ਜੋਜੋ ਚੈਂਪੀਅਨਸ਼ਿਪ ਵਿਚ ਐਡਮ ਸਕਾਟ, ਸੀਜੇ ਕੱਪ ਵਿਚ ਡਸਟਿਨ ਜਾਨਸਨ ਅਤੇ ਲਾਸ ਵੇਗਾਸ ਦੇ ਮੁਕਾਬਲੇ ਵਿਚ ਟੋਨੀ ਫਿਨਾਓ ਪਾਜ਼ੇਟਿਵ ਪਾਏ ਗਏ ਸਨ। ਹਿਗਸ ਨੇ ਕਿਹਾ ਕਿ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਉਹ ਖ਼ੁਦ ਹੀ ਗੱਡੀ ਚਲਾ ਕੇ ਹਿਊਸਟਨ ਪੁੱਜੇ ਸਨ। ਉਨ੍ਹਾਂ ਨੂੰ ਹੁਣ 10 ਦਿਨ ਤੱਕ ਇਕਾਂਤਵਾਸ ਵਿਚ ਰਹਿਣਾ ਹੋਵੇਗਾ। ਉਨ੍ਹਾਂ ਦੀ ਜਗ੍ਹਾ ਟੂਰਨਾਮੈਂਟ ਵਿਚ ਕ੍ਰੇਮਰ ਹਿਕਾਕ ਨੂੰ ਲਿਆ ਗਿਆ ਹੈ।


author

cherry

Content Editor

Related News