PM ਮੋਦੀ ਨੇ ਗੋਲਫ਼ਰ ਅਦਿਤੀ ਅਸ਼ੋਕ ਦੇ ਪ੍ਰਦਰਸ਼ਨ ਦੀ ਕੀਤੀ ਸ਼ਲਾਘਾ, ਕਿਹਾ- ਤੁਸੀਂ ਮਿਸਾਲ ਕਾਇਮ ਕੀਤੀ

Saturday, Aug 07, 2021 - 01:51 PM (IST)

PM ਮੋਦੀ ਨੇ ਗੋਲਫ਼ਰ ਅਦਿਤੀ ਅਸ਼ੋਕ ਦੇ ਪ੍ਰਦਰਸ਼ਨ ਦੀ ਕੀਤੀ ਸ਼ਲਾਘਾ, ਕਿਹਾ- ਤੁਸੀਂ ਮਿਸਾਲ ਕਾਇਮ ਕੀਤੀ

ਨਵੀਂ ਦਿੱਲੀ– ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਗੋਲਫ਼ ਖਿਡਾਰੀ ਅਦਿਤੀ ਅਸ਼ੋਕ ਦੀ ਸ਼ਨੀਵਾਰ ਨੂੰ ਸ਼ਲਾਘਾ ਕੀਤੀ ਤੇ ਕਿਹਾ ਕਿ ਉਹ ਟੋਕੀਓ ਓਲੰਪਿਕ ’ਚ ਤਮਗ਼ਾ ਜਿੱਤਣ ਤੋਂ ਭਾਵੇਂ ਖੁੰਝ ਗਈ ਹੋਵੇ ਪਰ ਉਨ੍ਹਾਂ ਨੇ ਇਕ ਮਿਸਾਲ ਕਾਇਮ ਕੀਤੀ ਹੈ। ਭਾਰਤ ਦੀ ਅਦਿਤੀ ਅਸ਼ੋਕ ਸ਼ਨੀਵਾਰ ਨੂੰ ਓਲੰਪਿਕ ਖੇਡਾਂ ਦੀ ਗੋਲਫ਼ ਪ੍ਰਤੀਯੋਗਿਤਾ ’ਚ ਤਮਗ਼ੇ ਤੋਂ ਮਾਮੂਲੀ ਫ਼ਰਕ ਨਾਲ ਖੁੰਝ ਗਈ ਤੇ ਖ਼ਰਾਬ ਮੌਸਮ ਨਾਲ ਪ੍ਰਭਾਵਿਤ ਚੌਥੇ ਦੌਰ ’ਚ ਤਿੰਨ ਅੰਡਰ 68 ਦਾ ਸਕੋਰ ਕਰਕੇ ਚੌਥੇ ਸਥਾਨ ’ਤੇ ਰਹੀ। 
ਇਹ ਵੀ ਪੜ੍ਹੋ : ਓਲੰਪਿਕ ’ਚ ਮੈਡਲ ਤੋਂ ਖੁੰਝਣ ’ਤੇ ਬੋਲੀ ਅਦਿਤੀ ਅਸ਼ੋਕ, ਚੌਥੇ ਸਥਾਨ ’ਤੇ ਰਹਿ ਕੇ ਖ਼ੁਸ਼ ਰਹਿਣਾ ਮੁਸ਼ਕਲ

PunjabKesari
ਪ੍ਰਧਾਨਮੰਤਰੀ ਨੇ ਟਵੀਟ ਕੀਤਾ, ‘‘ਬਿਹਤਰੀਨ ਖੇਡੀ ਅਦਿਤੀ। ਟੋਕੀਓ 2020 ’ਚ ਤੁਸੀਂ ਸ਼ਾਨਦਾਰ ਕੌਸ਼ਲ ਤੇ ਦ੍ਰਿੜ੍ਹ ਸੰਕਲਪ ਦਾ ਪ੍ਰਦਰਸ਼ਨ ਕੀਤਾ। ਤੁਸੀਂ ਤਮਗ਼ੇ ਤੋਂ ਮਾਮੂਲੀ ਫ਼ਰਕ ਨਾਲ ਖੁੰਝ ਗਏ ਪਰ ਇਸ ’ਚ ਅਜੇ ਤਕ ਕਿਸੇ ਵੀ ਭਾਰਤੀ ਨੇ ਜੋ ਹਾਸਲ ਕੀਤਾ ਹੈ ਤੁਸੀਂ ਉਸ ਤੋਂ ਕਿਤੇ ਅੱਗੇ ਨਿਕਲ ਗਏ ਹੋ ਤੇ ਤੁਸੀਂ ਇਕ ਮਿਸਾਲ ਕਾਇਮ ਕੀਤੀ ਹੈ। ਭਵਿੱਖ ਲਈ ਸ਼ੁੱਭਕਾਮਨਾਵਾਂ।’’ ਓਲੰਪਿਕ ’ਚ ਇਤਿਹਾਸਕ ਤਮਗ਼ੇ ਦੀ ਕਰੀਬ ਪਹੁੰਚੀ ਅਦਿਤੀ ਨੇ ਸਵੇਰੇ ਦੂਜੇ ਨੰਬਰ ਤੋਂ ਸ਼ੁਰੂਆਤ ਕੀਤੀ ਪਰ ਉਹ ਪੱਛੜ ਗਈ। ਰੀਓ ਓਲੰਪਿਕ ’ਚ 41ਵੇਂ ਸਥਾਨ ’ਤੇ ਰਹੀ ਅਦਿਤੀ ਨੇ ਕਾਫ਼ੀ ਚੰਗਾ ਪ੍ਰਦਰਸ਼ਨ ਕੀਤਾ ਹੈ।  

PunjabKesari

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News