ਗੋਲਫ : ਸਾਂਝੇ ਤੌਰ ''ਤੇ 34ਵੇਂ ਸਥਾਨ ''ਤੇ ਰਹੇ ਸ਼ੁਭੰਕਰ

Tuesday, Jul 16, 2019 - 03:35 AM (IST)

ਗੋਲਫ : ਸਾਂਝੇ ਤੌਰ ''ਤੇ 34ਵੇਂ ਸਥਾਨ ''ਤੇ ਰਹੇ ਸ਼ੁਭੰਕਰ

ਨਵੀਂ ਦਿੱਲੀ— ਭਾਰਤ ਦੇ ਚੋਟੀ ਗੋਲਫਰ ਸ਼ੁਭੰਕਰ ਸ਼ਰਮਾ ਸਕਾਟਿਸ਼ ਓਪਨ ਗੋਲਫ ਟੂਰਨਾਮੈਂਟ 'ਚ ਸਾਂਝੇ ਤੌਰ 34ਵੇਂ ਸਥਾਨ 'ਤੇ ਰਹੇ। ਸ਼ੁਭੰਕਰ ਨੇ ਪਹਿਲੇ ਰਾਊਂਡ 'ਚ ਪਾਰ 71, ਦੂਜੇ ਰਾਊਂਡ 'ਚ 66, ਤੀਜੇ ਰਾਊਂਡ 'ਚ 67 ਤੇ ਚੌਥੇ ਰਾਊਂਡ 'ਚ 67 ਦਾ ਕਾਰਡ ਖੇਡਿਆ। ਉਸਦਾ ਕੁੱਲ ਸਕੋਰ 13 ਅੰਡਰ 271 ਰਿਹਾ। ਉਹ ਸਾਂਝੇ ਤੌਰ 'ਤੇ 50ਵੇਂ ਤੋਂ ਸਾਂਝੇ ਤੌਰ 'ਤੇ 34ਵੇਂ ਸਥਾਨ 'ਤੇ ਪਹੁੰਚੇ। ਉਸ ਨੂੰ ਇਸ ਪ੍ਰਦਰਸ਼ਨ ਨਾਲ 42853 ਪਾਊਂਡ ਦੀ ਪੁਰਸਕਾਰ ਰਾਸ਼ੀ ਮਿਲੀ। ਆਸਟਰੀਆ ਦੇ ਬਨਡਰ ਵੀਜਬਰਗਰ ਨੇ ਖਿਤਾਬ ਜਿੱਤਿਆ। ਵੀਜਬਰਗਰ ਤੇ ਫਰਾਂਸ ਦੇ ਹੇਬਟਰ ਬੇਂਜਾਮਿਨ ਦਾ ਇਕ ਬਰਾਬਰ 22 ਅੰਡਰ 262 ਦਾ ਸਕੋਰ ਰਿਹਾ, ਜਿਸ ਤੋਂ ਬਾਅਦ ਪਲੇਅ ਆਫ ਵੀਜਬਰਗਰ ਨੇ ਖਿਤਾਬ ਜਿੱਤ ਲਿਆ। ਪਹਿਲੇ ਤੇ ਦੂਜੇ ਪਲੇਅ ਆਫ ਹੋਲ 'ਤੇ ਦੋਵਾਂ ਦਾ ਸਕੋਰ ਬਰਾਬਰ ਰਿਹਾ ਪਰ ਤੀਜੇ ਪਲੇਅ ਆਫ ਹੋਲ 'ਤੇ ਵੀਜਬਰਗਰ ਜਿੱਤ ਗਏ। ਉਸ ਨੂੰ ਇਕ ਲੱਖ 35 ਹਜ਼ਾਰ 99 ਪਾਊਂਡ ਦੀ ਪੁਰਸਕਾਰ ਰਾਸ਼ੀ ਮਿਲੀ।


author

Gurdeep Singh

Content Editor

Related News