ਗੋਲਫ : ਲਾਹਿੜੀ ਨੇ ਦੋ ਓਵਰ ਖੇਡਿਆ 74 ਦਾ ਕਾਰਡ

Friday, Mar 06, 2020 - 09:54 PM (IST)

ਗੋਲਫ : ਲਾਹਿੜੀ ਨੇ ਦੋ ਓਵਰ ਖੇਡਿਆ 74 ਦਾ ਕਾਰਡ

ਓਰਲੈਂਡੋ (ਫਲੋਰਿਡਾ)— ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਨੇ ਇੱਥੇ ਪੀ. ਜੀ. ਏ. ਟੂਰ 'ਤੇ ਅਰਨੋਲਡ ਪਾਮਰ ਆਮੰਤਰਣ ਟੂਰਨਾਮੈਂਟ ਦੇ ਸ਼ੁਰੂਆਤੀ ਦੌਰ 'ਚ 2 ਓਵਰ 74 ਦਾ ਕਾਰਡ ਖੇਡਿਆ, ਜਿਸ 'ਚ ਉਹ ਸਾਂਝੇ ਤੌਰ 'ਤੇ 80ਵੇਂ ਸਥਾਨ 'ਤੇ ਚੱਲ ਰਹੇ ਹਨ। ਉਨ੍ਹਾਂ ਨੇ ਸ਼ੁਰੂਆਤੀ ਦੌਰ 'ਚ ਚੌਥੇ ਹੋਲ 'ਚ ਸਿਰਫ ਇਕ ਬਰਡੀ ਲਗਾਈ ਪਰ ਤਿੰਨ ਬੋਗੀ ਕਰ ਬੈਠੇ। ਨਾਲ ਹੀ ਮੈਟ ਏਵਰੀ ਸੱਤ ਅੰਡਰ ਦਾ ਕਾਰਡ ਖੇਡ ਕੇ ਸਿੰਗਲ ਬੜ੍ਹਤ ਬਣਾਈ ਹੈ ਜਦਕਿ ਰੋਰੀ ਮੈਕਲਰਾਏ 6 ਅੰਡਰ ਦੇ ਕਾਰਡ ਤੋਂ ਦੂਜੇ ਸਥਾਨ 'ਤੇ ਚੱਲ ਰਹੇ ਹਨ।

 

author

Gurdeep Singh

Content Editor

Related News