ਗੋਲਫ : ਕਪੂਰ ਅੱਠਵੇਂ, ਰਾਸ਼ਿਦ ਰਹੇ 10ਵੇਂ ਸਥਾਨ ''ਤੇ

Sunday, Dec 15, 2019 - 09:46 PM (IST)

ਗੋਲਫ : ਕਪੂਰ ਅੱਠਵੇਂ, ਰਾਸ਼ਿਦ ਰਹੇ 10ਵੇਂ ਸਥਾਨ ''ਤੇ

ਜਕਾਰਤਾ— ਭਾਰਤੀ ਗੋਲਫਰ ਸ਼ਿਵ ਕਪੂਰ ਨੇ ਐਤਵਾਰ ਨੂੰ ਇੰਡੋਨੇਸ਼ੀਆ ਮਾਸਟਰਸ ਗੋਲਫ ਟੂਰਨਾਮੈਂਟ ਦੇ ਚੌਥੇ ਦਿਨ ਤਿੰਨ ਅੰਡਰ 69 ਦਾ ਕਾਰਡ ਖੇਡਿਆ, ਜਿਸ ਨਾਲ ਉਹ ਸਾਂਝੇ ਤੌਰ ਦੇ ਨਾਲ 8ਵੇਂ ਸਥਾਨ 'ਤੇ ਰਹੇ, ਜਦਕਿ ਰਾਸ਼ਿਦ ਖਾਨ ਸਾਂਝੇ ਤੌਰ 'ਤੇ 10ਵੇਂ ਸਥਾਨ 'ਤੇ ਰਹੇ। ਕਪੂਰ ਦੂਜੇ ਦੌਰ ਤੋਂ ਬਾਅਦ ਖਿਤਾਬ ਦੀ ਦੌੜ 'ਚ ਸੀ ਪਰ ਤੀਜੇ ਦੌਰ 'ਚ ਨਿਰਾਸ਼ਾਜਨਕ ਪ੍ਰਦਰਸ਼ਨ ਦੇ ਕਾਰਨ ਉਹ ਪਿਛੜ ਗਏ। ਉਨ੍ਹਾਂ ਨੇ ਹਾਲਾਂਕਿ ਚੌਥੇ ਦੌਰ 'ਚ ਕੁਝ ਵਾਪਸੀ ਕੀਤੀ ਤੇ ਕੁਝ 13 ਅੰਡਰ 275 ਦੇ ਸਕੋਰ ਨਾਲ ਸਾਂਝੇ ਤੌਰ 'ਤੇ 8ਵੇਂ ਸਥਾਨ ਦੇ ਨਾਲ ਆਪਣੀ ਮੁਹਿੰਮ ਨੂੰ ਖਤਮ ਕੀਤਾ। ਉਹ ਅਜੇਤੂ ਜੈਜ ਜਾਨੇਵਤਾਨਾਨੇਂਦ ਤੋਂ 10 ਸ਼ਾਟ ਪਿੱਛੇ ਰਹੇ।
ਹੋਰ ਭਾਰਤੀਆਂ 'ਚ ਰਾਸ਼ਿਦ (68) ਸਾਂਝੇ ਤੌਰ 'ਤੇ 10ਵੇਂ, ਜੋਤੀ ਰੰਧਾਵਾ (67) ਸਾਂਝੇ ਤੌਰ 'ਤੇ 15ਵੇਂ 'ਤੇ, ਅਜਿਕੇਸ਼ ਸੰਧੂ (71) ਸਾਂਝੇ ਤੌਰ ਦੇ ਨਾਲ 21ਵੇਂ ਸਥਾਨ ਜਦਕਿ ਅਮਨ ਰਾਜ (68), ਵਿਰਾਜ ਮਡੱਪਾ (73) ਤੇ ਐੱਸ. ਐੱਸ. ਪੀ. ਚੌਰਸੀਆ (67) ਸਾਂਝੇ ਤੌਰ 'ਤੇ 33ਵੇਂ ਸਥਆਨ 'ਤੇ ਰਹੇ। ਅਰਜੁਨ ਅਟਵਾਲ (75) ਸਾਂਝੇ ਤੌਰ 'ਤੇ 66ਵੇਂ ਸਥਾਨ 'ਤੇ ਰਹੇ।


author

Gurdeep Singh

Content Editor

Related News