ਗੋਲਫ : ਲਾਹਿੜੀ ਤੇ ਅਟਵਾਲ ਦੀ ਖਰਾਬ ਸ਼ੁਰੂਆਤ
Friday, Feb 07, 2020 - 10:40 PM (IST)

ਪੇਬਲ ਬੀਚ— ਭਾਰਤੀ ਗੋਲਫਰ ਅਨਿਰਬਨ ਲਾਹਿੜੀ ਤੇ ਅਰਜੁਨ ਅਟਵਾਲ ਨੇ ਸ਼ੁੱਕਰਵਾਰ ਨੂੰ ਐਟੀ ਐਂਡ ਟੀ ਪੇਬਲ ਬੀਚ ਪ੍ਰੋ-ਐੱਮ ਟੂਰਨਾਮੈਂਟ ਦੇ ਪਹਿਲੇ ਦੌਰ 'ਚ ਖਰਾਬ ਸ਼ੁਰੂਆਤ ਕੀਤੀ। ਲਾਹਿੜੀ ਨੇ ਇਕ ਓਵਰ 73 ਜਦਕਿ ਅਟਵਾਲ ਨੇ ਤਿੰਨ ਓਵਰ 75 ਦਾ ਕਾਰਡ ਖੇਡਿਆ। ਲੈਅ ਹਾਸਲ ਕਰਨ ਦੇ ਲਈ ਜੂਝ ਰਹੇ ਲਾਹਿੜੀ ਨੇ ਚਾਰ ਬਰਡੀ ਤੇ ਪੰਜ ਬੋਗੀ ਕੀਤੀ, ਜਿਸ ਸਾਂਝੇ ਤੌਰ 'ਤੇ 95ਵੇਂ ਸਥਾਨ 'ਤੇ ਹੈ। ਸਾਲ ਦਾ ਪਹਿਲਾ ਟੂਰਨਾਮੈਂਟ ਖੇਡ ਰਹੇ ਅਟਵਾਲ ਸਾਂਝੇ ਤੌਰ 'ਤੇ 132ਵੇਂ ਸਥਾਨ 'ਤੇ ਹੈ।