ਨੇਹਾ ਨੇ ਪਹਿਲੇ ਦੌਰ ''ਚ ਤਿੰਨ ਸ਼ਾਟ ਦਾ ਵਾਧਾ ਬਣਾਇਆ
Thursday, Dec 13, 2018 - 09:38 AM (IST)

ਕੋਲਕਾਤਾ— ਗੋਲਫ ਵਿਸ਼ਵ ਦੀਆਂ ਖੇਡਾਂ 'ਚ ਆਪਣਾ ਖਾਸ ਸਥਾਨ ਰਖਦਾ ਹੈ। ਗੋਲਫ ਦੇ ਕਈ ਕੌਮੀ ਅਤੇ ਕੌਮਾਂਤਰੀ ਮੁਕਾਬਲੇ ਕਰਾਏ ਜਾਂਦੇ ਹਨ। ਇਸੇ ਲੜੀ 'ਚ ਹੀਰੋ ਮਹਿਲਾ ਪ੍ਰੋ ਗੋਲਫ ਟੂਰ ਦੇ 18ਵੇਂ ਪੜਾਅ ਦੇ ਸ਼ੁਰੂਆਤੀ ਦਿਨ ਨੇਹਾ ਤ੍ਰਿਪਾਠੀ ਨੇ ਬੁੱਧਵਾਰ ਨੂੰ ਦੋ ਅੰਡਰ 70 ਦਾ ਕਾਰਡ ਖੇਡ ਕੇ ਤਿੰਨ ਸ਼ਾਟ ਦਾ ਵਾਧਾ ਹਾਸਲ ਕੀਤਾ।
ਨੇਹਾ ਨੇ ਪੰਜ ਬਰਡੀ ਲਗਾਈ ਪਰ ਤਿੰਨ ਬੋਗੀ ਕਰ ਬੈਠੀ। ਉਹ ਦੂਜੇ ਸÎਥਾਨ 'ਤੇ ਚਲ ਰਹੀ ਅਫਸ਼ਾਂ ਫਾਤਿਮਾ (73) ਨਾਲ ਤਿੰਨ ਸ਼ਾਟਸ ਨਾਲ ਵਾਧਾ ਬਣਾਏ ਹੈ। ਸਮ੍ਰਿਤੀ ਮਹਿਰਾ ਨੇ 75 ਦਾ ਕਾਰਡ ਖੇਡਿਆ ਜਦਕਿ ਅਮਨਦੀਪ ਦ੍ਰਾਲ, ਖੁਸ਼ੀ ਖਾਨੀਜਾਊ ਅਤੇ ਸਿੱਧੀ ਕਪੂਰ ਨੇ 77 ਦਾ ਕਾਰਡ ਖੇਡਿਆ ਜਿਸ ਨਾਲ ਉਹ ਤਿੰਨੇ ਸੰਯੁਕਤ ਚੌਥੇ ਸਥਾਨ 'ਤੇ ਬਣੀਆਂ ਹੋਈਆਂ ਹਨ।