ਰਾਸ਼ਟਰਮੰਡਲ ਖੇਡਾਂ ’ਚ 37 ਮੈਂਬਰੀ ਅੈਥਲੈਟਿਕਸ ਦਲ ਦੀ ਅਗਵਾਈ ਕਰਨਗੇ ਨੀਰਜ ਚੋਪੜਾ

Thursday, Jun 16, 2022 - 10:12 PM (IST)

ਨਵੀਂ ਦਿੱਲੀ (ਯੂ. ਐੱਨ. ਆਈ.)-ਟੋਕੀਓ ਓਲੰਪਿਕ ਦੇ ਸੋਨ ਤਮਗਾ ਜੇਤੂ ਨੀਰਜ ਚੋਪੜਾ 28 ਜੁਲਾਈ ਤੋਂ 8 ਅਗਸਤ ਵਿਚਾਲੇ ਬਰਮਿੰਘਮ ’ਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ’ਚ ਭਾਰਤ ਦੇ 37 ਮੈਂਬਰੀ ਅੈਥਲੈਟਿਕਸ ਦਲ ਦੀ ਅਗਵਾਈ ਕਰਨਗੇ। ਐਥਲੈਟਿਕਸ ਫੈੱਡਰੇਸ਼ਨ ਆਫ ਇੰਡੀਆ (ਏ. ਐੱਫ. ਆਈ.) ਨੇ ਇਸ ਦੀ ਸੂਚਨਾ ਦਿੱਤੀ। ਏ. ਐੱਫ. ਆਈ. ਪ੍ਰਧਾਨ ਆਦਿਲ ਸੁਮਾਰਿਵਾਲਾ ਨੇ ਕਿਹਾ ਕਿ ਉਨ੍ਹਾਂ ਨੂੰ ਦਲ ’ਤੇ ਪੂਰਾ ਭਰੋਸਾ ਹੈ ਅਤੇ ਉਹ ਇਨ੍ਹਾਂ ਖੇਡਾਂ ’ਚ ਵਧਾਈ ਪ੍ਰਦਰਸ਼ਨ ਕਰਨਗੇ।

ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਤੇ ਗੈਂਗਸਟਰ ਕਲਚਰ ਨੂੰ ਲੈ ਕੇ ਅਕਾਲੀਆਂ ਤੇ ਕਾਂਗਰਸੀਆਂ ’ਤੇ ਜਿੰਪਾ ਦੇ ਤਿੱਖੇ ਨਿਸ਼ਾਨੇ (ਵੀਡੀਓ)

ਭਾਰਤੀ ਐਥਲੈਟਿਕਸ ਦਲ
ਪੁਰਸ਼-ਅਵਿਨਾਸ਼ ਸਾਬਲੇ (3000 ਮੀਟਰ ਸਟੀਪਲਚੇਜ਼), ਨਿਤੇਂਦਰ ਰਾਵਤ (ਮੈਰਾਥਨ), ਐੱਮ. ਸ਼੍ਰੀਸ਼ੰਕਰ ਅਤੇ ਮੁਹੰਮਦ ਅਨੀਸ ਯਹੀਆ (ਲੰਬੀ ਛਲਾਂਗ), ਅਬਦੁੱਲ੍ਹਾ ਅਬੂਬਕਰ, ਪ੍ਰਵੀਨ ਚਿਤਰਵੇਲ ਅਤੇ ਅਲਡੋਸ ਪਾਲ (ਤੀਹਰੀ ਛਾਲ), ਤਜਿੰਦਰਪਾਲ ਸਿੰਘ ਤੂਰ (ਸ਼ਾਟਪੁੱਟ), ਨੀਰਜ ਚੋਪੜਾ, ਡੀ. ਪੀ. ਮਨੁ ਅਤੇ ਰੋਹਿਤ ਯਾਦਵ (ਭਾਲਾ ਸੁੱਟ), ਸੰਦੀਪ ਕੁਮਾਰ ਅਤੇ ਅਮਿਤ ਖੱਤਰੀ (ਰੇਸ ਵਾਕਿੰਗ), ਅਮੋਜ ਜੈਕਬ, ਨੋਅਾ ਨਿਰਮਲ ਟਾਮ, ਅਰੋਕੀਯਾ ਰਾਜੀਵ, ਮੁਹੰਮਦ ਅਜਮਲ, ਨਾਗਨਾਥਨ ਪਾਂਡੀ ਅਤੇ ਰਾਜੇਸ਼ ਰਮੇਸ਼ (43400 ਮੀਟਰ ਰਿਲੇਅ)।

ਇਹ ਵੀ ਪੜ੍ਹੋ : ਸੁਲਤਾਨਪੁਰ ਲੋਧੀ ’ਚ ਬਜ਼ੁਰਗ ਔਰਤ ਦਾ ਭੇਤਭਰੀ ਹਾਲਤ ’ਚ ਕਤਲ

ਮਹਿਲਾ-ਐੱਸ. ਧਨਲਕਸ਼ਮੀ (100 ਮੀਟਰ ਅਤੇ 4 ਬਾਏ 100 ਮੀਟਰ ਰਿਲੇਅ), ਜੋਤੀ ਯਾਰਾਜੀ (100 ਮੀ. ਅੜਿੱਕਾ ਦੌੜ), ਐਸ਼ਵਰਿਆ ਬੀ (ਲੰਬੀ ਛਾਲ ਅਤੇ ਤੀਹਰੀ ਛਾਲ) ਅਤੇ ਏ.ਸੀ. ਸੋਜਨ (ਲੰਬੀ ਛਾਲ), ਮਨਪ੍ਰੀਤ ਕੌਰ (ਸ਼ਾਟਪੁੱਟ), ਨਵਜੀਤ ਕੌਰ ਢਿੱਲੋਂ ਅਤੇ ਸੀਮਾ ਅੰਤਿਲ ਪੂਨੀਆ (ਡਿਸਕਸ ਥ੍ਰੋਅ), ਅਨੂ ਰਾਣੀ ਅਤੇ ਸ਼ਿਲਪਾ ਰਾਣੀ (ਭਾਲਾ ਸੁੱਟ), ਮੰਜੂ ਬਾਲਾ ਸਿੰਘ ਅਤੇ ਸਰਿਤਾ ਰੋਮਿਤ ਸਿੰਘ (ਹੈਮਰ ਥ੍ਰੋਅ), ਭਾਵਨਾ ਜਾਟ ਅਤੇ ਪ੍ਰਿਯੰਕਾ ਗੋਸਵਾਮੀ (ਰੇਸ ਵਾਕਿੰਗ), ਹਿਮਾ ਦਾਸ, ਦੂਤੀ ਚੰਦ, ਸਰਬਨੀ ਨੰਦਾ, ਐੱਮ. ਵੀ. ਜਿਲਾਨਾ ਅਤੇ ਐੱਨ. ਐੱਸ. ਸਿਮੀ।


Manoj

Content Editor

Related News