ਲੂਈ ਸੂਆਰੇਜ ਨੂੰ ‘ਗੋਲਡਨ ਬਾਲ’ ਐਵਾਰਡ
Friday, Dec 08, 2023 - 08:19 PM (IST)
ਸਾਓ ਪਾਓਲੋ– ਬਾਰਸੀਲੋਨਾ ਵਿੱਚ ਲਿਓਨਿਲ ਮੇਸੀ ਦੇ ਸਾਬਕਾ ਸਾਥੀ ਤੇ ਉਰੂਗਵੇ ਦੇ ਸਟਾਰ ਸਟ੍ਰਾਈਕਰ ਲੂਈਸ ਸੂਆਰੇਜ ਨੂੰ ਬ੍ਰਾਜ਼ੀਲ ਦੀ ਫੁੱਟਬਾਲ ਲੀਗ ਵਿੱਚ ਸੈਸ਼ਨ ਦਾ ਸਰਵਸ੍ਰੇਸ਼ਠ ਖਿਡਾਰੀ ਚੁਣਿਆ ਗਿਆ, ਜਿਸ ਦੇ ਲਈ ਉਸ ਨੂੰ ‘ਗੋਲਡਨ ਬਾਲ’ ਦਾ ਐਵਾਰਡ ਦਿੱਤਾ ਗਿਆ। ਲਿਵਰਪੂਲ ਤੇ ਅਜੇਕਸ ਵਲੋਂ ਬਾਅਦ ਵਿੱਚ ਖੇਡਣ ਤੋਂ ਬਾਅਦ ਸਪੇਨ ਵਿੱਚ ਮੇਸੀ ਦੇ ਨਾਲ ਖੇਡਣ ਵਾਲੇ ਸੂਆਰੇਜ ਨੇ ਬ੍ਰਾਜ਼ੀਲ ਦੀ ਲੀਗ ਵਿੱਚ ਦੂਜੇ ਸਥਾਨ ’ਤੇ ਰਹੀ ਗ੍ਰੇਮੀਓ ਵਲੋਂ 17 ਗੇਲ ਕੀਤੇ।
ਇਹ ਵੀ ਪੜ੍ਹੋ-ਟੀ-20 ਦਾ ਕਪਤਾਨ ਕੌਣ? 3 ਦਾਅਵੇਦਾਰ ਖੜ੍ਹੇ, ਕਿਸ ’ਤੇ ਲੱਗੇਗੀ ਮੋਹਰ, BCCI ਦੁਚਿੱਤੀ ’ਚ
ਬ੍ਰਾਜ਼ੀਲ ਦੀ ਲੀਗ ਬੁੱਧਵਾਰ ਨੂੰ ਖਤਮ ਹੋਈ, ਜਿਸ ਵਿੱਚ ਪਾਲਮੇਰਾਸ ਆਪਣਾ ਖਿਤਾਬ ਬਚਾਉਣ ਵਿੱਚ ਸਫ਼ਲ ਰਿਹਾ। ਸੂਆਰੇਜ ਨੇ ਸੈਸ਼ਨ ਦੇ ਆਖਰੀ ਦਿਨ ਰੀਓ ਡੀ ਜੇਨੇਰੀਓ ਦੇ ਮਾਰਾਕਾਨਾ ਸਟੇਡੀਅਮ ਵਿੱਚ ਫਿਲੂਮਨੇਂਸ ਵਿਰੁੱਧ ਦੋ ਗੋਲ ਕੀਤੇ, ਜਿਸ ਨਾਲ ਉਸਦੀ ਟੀਮ ਇਹ ਮੈਚ 3-2 ਨਾਲ ਜਿੱਤਣ ਵਿੱਚ ਸਫ਼ਲ ਰਹੀ। ਬ੍ਰਾਜ਼ੀਲ ਦੇ ਲੀਗ ਵਿੱਚ ਸਭ ਤੋਂ ਵੱਧ 20 ਗੋਲ ਐਟਲੇਟਿਕੋ ਮਾਈਨਿਰੋ ਦੇ ਫਾਰਵਰਡ ਫਾਲਿਨ੍ਹੋ ਨੇ ਕੀਤੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।